ਮਸ਼ਹੂਰ ਰੈਪਰ ਬਾਦਸ਼ਾਹ ਨੇ ਖ਼ਰੀਦੀ ਇੱਕ ਹੋਰ ਲਗਜਰੀ ਕਾਰ

ਬਾਦਸ਼ਾਹ ਲਗਜ਼ਰੀ ਗੱਡੀਆਂ ਦੀ ਬਹੁਤ ਹੀ ਸ਼ੌਕੀਨ ਮੰਨੇ ਜਾਂਦੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਲਗਜ਼ਰੀ ਕਾਰਾਂ ਦਾ ਕਾਫ਼ੀ ਵੱਡਾ ਕਾਫ਼ਲਾ ਹੈ।
ਮਸ਼ਹੂਰ ਰੈਪਰ ਬਾਦਸ਼ਾਹ ਨੇ ਖ਼ਰੀਦੀ ਇੱਕ ਹੋਰ ਲਗਜਰੀ ਕਾਰ

ਮਸ਼ਹੂਰ ਰੈਪਰ ਬਾਦਸ਼ਾਹ ਨੇ ਆਪਣੇ ਲਗਜ਼ਰੀ ਗੱਡੀਆਂ ਦੇ ਕਾਫ਼ਲੇ ਦੇ ਵਿੱਚ ਵਾਧਾ ਕੀਤਾ ਹੈ ਅਤੇ ਬੀਤੇ ਦਿਨੀਂ ਨਵੀਂ ਆਡੀ Q8 ਖਰੀਦੀ ਹੈ। ਬਾਦਸ਼ਾਹ ਨੇ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਆਪਣੀ ਨਵੀਂ ਕਾਰ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਤਾਂਬੇ ਰੰਗ ਦੀ ਇਹ ਚਾਰ ਕੜਿਆਂ ਵਾਲੀ ਕਾਰ ਦੀ ਕੀਮਤ ਭਾਰਤੀ ਬਾਜ਼ਾਰ ਦੇ ਵਿੱਚ ਡੇਢ ਕਰੋੜ ਰੁਪਏ ਦੇ ਕਰੀਬ ਹੈ। ਬਾਦਸ਼ਾਹ ਲਗਜ਼ਰੀ ਗੱਡੀਆਂ ਦੀ ਬਹੁਤ ਹੀ ਸ਼ੌਕੀਨ ਮੰਨੇ ਜਾਂਦੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਲਗਜ਼ਰੀ ਕਾਰਾਂ ਦਾ ਕਾਫ਼ੀ ਵੱਡਾ ਕਾਫ਼ਲਾ ਹੈ।

ਇਸ ਤੋਂ ਇਲਾਵਾ ਬਾਦਸ਼ਾਹ ਕੋਲ ਰੋਲਜ਼ ਰੌਇਸ ਰੈਥ ਹੈ ਜਿਸ ਦੀ ਕੀਮਤ ਸੱਤ ਕਰੋੜ ਰੁਪਏ ਦੇ ਕਰੀਬ ਹੈ। ਇਹ ਕਾਰ ਬਾਦਸ਼ਾਹ ਦੇ ਗੈਰਾਜ ਦੀ ਸਭ ਤੋਂ ਮਹਿੰਗੀ ਕਾਰ ਹੈ। ਇਸਤੋਂ ਬਾਅਦ ਬਾਦਸ਼ਾਹ ਕੋਲ ਜੀਪ ਰੈਂਗਲਰ ਆਉਂਦੀ ਹੈ ਜਿਸ ਦੀ ਕੀਮਤ ਪਚੱਤਰ ਲੱਖ ਰੁਪਏ ਦੇ ਕਰੀਬ ਹੈ। ਇਹ ਕਾਰ ਆੱਫਰੋਡਿੰਗ ਵਾਸਤੇ ਵਰਤੀ ਜਾਂਦੀ ਹੈ ਅਤੇ ਮੌਜੂਦਾ ਸਮੇਂ ਵਿੱਚ ਤਕਰੀਬਨ ਹਰ ਗਾਇਕ ਇਸ ਕਾਰ ਨੂੰ ਖਰੀਦਣਾ ਪਸੰਦ ਕਰ ਰਿਹਾ ਹੈ। ਇਸਤੋਂ ਇਲਾਵਾ ਬਾਦਸ਼ਾਹ ਪੋਰਸ਼ 718 ਕੈਯਨ ਦੇ ਵੀ ਮਾਲਕ ਹਨ ਜਿਸ ਦੀ ਕੀਮਤ ਇੱਕ ਕਰੋੜ ਰੁਪਏ ਦੇ ਕਰੀਬ ਹੈ। ਬਾਦਸ਼ਾਹ ਕੋਲ ਮਰਸਡੀਜ਼ ਬੈਂਜ਼ gls350d ਵੀ ਹੈ ਜੋ ਭਾਰਤੀ ਬਾਜ਼ਾਰ ਦੇ ਵਿੱਚ ਇੱਕ ਕਰੋੜ ਰੁਪਏ ਦੇ ਕਰੀਬ ਵਿੱਕਦੀ ਹੈ। ਇਹ ਕਾਰ ਵੀ SUV ਕਾਰਾਂ ਵਿੱਚ ਆਉਂਦੀ ਹੈ। SUV ਦੇ ਨਾਲ-ਨਾਲ ਬਾਦਸ਼ਾਹ ਸੇਡਾਨ ਕਾਰਾਂ ਦੇ ਵੀ ਸ਼ੌਕੀਨ ਹਨ ਅਤੇ ਬਾਦਸ਼ਾਹ ਕੋਲ BMW 7 ਸੀਰੀਜ਼ ਕਾਰ ਹੈ ਜਿਸ ਦੀ ਕੀਮਤ ਡੇਢ ਕਰੋੜ ਰੁਪਏ ਦੇ ਕਰੀਬ ਹੈ। ਬਾਦਸ਼ਾਹ ਮਰਸਡੀਜ਼ ਬੈਂਜ਼ ਐਸ ਕਲਾਸ ਦੇ ਵੀ ਮਾਲਕ ਹਨ ਜਿਸ ਦੀ ਕੀਮਤ ਡੇਢ ਕਰੋੜ ਰੁਪਏ ਹੈ।

ਬੀਤੇ ਦਿਨੀਂ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਰੀਲ ਸਾਂਝੀ ਕੀਤੀ ਜਿਸ ਵਿੱਚ ਉਹ ਲੈਂਬਰਗਿਨੀ ਉਰਸ ਚਲਾਉਂਦੇ ਦਿਖਾਈ ਦੇ ਰਹੇ ਹਨ। ਇਹ ਕਾਰ ਵੀ ਡੇਢ ਕਰੋੜ ਰੁਪਏ ਦੇ ਕਰੀਬ ਹੈ। ਕੁੱਲ ਮਿਲਾ ਕੇ ਬਾਦਸ਼ਾਹ ਲਗਜ਼ਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ ਅਤੇ ਲਗਾਤਾਰ ਆਪਣੇ ਕਾਫ਼ਲੇ ਦੇ ਵਿੱਚ ਵਾਧਾ ਕਰ ਰਹੇ ਹਨ।

ਅਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਦੇ ਨਾਮ ਨਾਲ ਪੈਦਾ ਹੋਏ ਬਾਦਸ਼ਾਹ ਨੇ ਆਪਣਾ ਗਾਇਕੀ ਦਾ ਕਰੀਅਰ ਯੋ ਯੋ ਹਨੀ ਸਿੰਘ ਦੇ ਨਾਲ ਸ਼ੁਰੂ ਕੀਤਾ ਸੀ। ਇਨ੍ਹਾਂ ਨੇ ਰਲ ਕੇ ਮਾਫੀਆ ਮੁੰਡੀਰ ਨਾਮਕ ਇੱਕ ਬੈਂਡ ਬਣਾਇਆ ਸੀ। ਇਸਤੋਂ ਬਾਅਦ ਦੋਹਾਂ ਦੇ ਵਿੱਚ ਆਪਸੀ ਟਕਰਾਅ ਦੇ ਕਾਰਨ ਬਾਦਸ਼ਾਹ ਨੇ ਇਕੱਲੇ ਗਾਉਣਾ ਸ਼ੁਰੂ ਕੀਤਾ ਅਤੇ ਆਪਣਾ ਪਹਿਲਾ ਗੀਤ ਕਰ ਗਈ ਚੁੱਲ 2012 ਦੇ ਵਿਚ ਗਾਇਆ ਜੋ ਕਾਫ਼ੀ ਹਿੱਟ ਹੋਇਆ। ਇਸ ਗੀਤ ਨੂੰ ਬਾਅਦ ਵਿੱਚ ਬੌਲੀਵੁੱਡ ਫ਼ਿਲਮ ਕਪੂਰ ਐਂਡ ਸੰਨਜ਼ ਦੇ ਵਿੱਚ ਵੀ ਗਾਇਆ ਗਿਆ। ਇਸ ਤੋਂ ਬਾਅਦ ਬਾਦਸ਼ਾਹ ਨੇ ਕਈ ਹੋਰ ਫ਼ਿਲਮਾਂ ਲਈ ਗੀਤ ਦਿੱਤੇ ਜਿਨ੍ਹਾਂ ਵਿੱਚ ਹੰਪਟੀ ਸ਼ਰਮਾ ਕੀ ਦੁਲਹਨੀਆ, ਖੂਬਸੂਰਤ ਆਦਿ ਨਾਮ ਸਨ।

ਬਾਦਸ਼ਾਹ ਨੇ ਆਸਥਾ ਗਿੱਲ ਨਾਲ ਰਲ ਕੇ ਡੀਜੇ ਵਾਲੇ ਬਾਬੂ ਗਾਣਾ ਗਾਇਆ ਜੋ ਬਹੁਤ ਹਿੱਟ ਸਾਬਤ ਹੋਇਆ ਅਤੇ ਹੁਣ ਉਸ ਦੇ ਯੂ ਟਿਊਬ ਉੱਤੇ ਚਾਰ ਸੌ ਮਿਲੀਅਨ ਦੇ ਕਰੀਬ ਵਿਊਜ਼ ਹਨ। 2016 ਦੇ ਵਿੱਚ ਬਾਦਸ਼ਾਹ ਅਤੇ ਨਵਿੰਦਰ ਦਾ ਗਾਣਾ ਵੱਖਰਾ ਸਵੈਗ ਨੂੰ ਪੰਜਾਬੀ ਮਿਊਜ਼ਿਕ ਐਵਾਰਡ ਵਿੱਚ ਮੋਸਟ ਪਾਪੂਲਰ ਸੌਂਗ ਆਫ ਦੀ ਈਅਰ ਐਵਾਰਡ ਨਾਲ ਨਿਵਾਜਿਆ ਗਿਆ। ਬਾਦਸ਼ਾਹ ਦਾ ਹੀ ਇੱਕ ਹੋਰ ਗਾਣਾ ਗੇਂਦਾ ਫੂਲ ਦੇ ਯੂ ਟਿਊਬ ਉੱਤੇ ਨੌੰ ਸੌ ਮਿਲੀਅਨ ਦੇ ਕਰੀਬ ਵਿਊਜ਼ ਹਨ। ਬਾਦਸ਼ਾਹ ਨੂੰ ਫੌਜ ਵੱਲੋਂ ਜਾਰੀ ਕੀਤੀ ਗਈ ਟਾੱਪ 100 ਬਾਲੀਵੁੱਡ ਸੈਲੀਬ੍ਰਿਟੀਜ਼ ਦੀ ਲਿਸਟ ਵਿੱਚ ਇੱਕੋ ਇੱਕ ਰੈਪਰ ਹੋਣ ਦਾ ਮਾਣ ਮਿਲਿਆ ਹੈ।

ਜੇਕਰ ਅਸੀਂ ਬਾਦਸ਼ਾਹ ਦੇ ਪਰਸਨਲ ਫਰੰਟ ਦੀ ਗੱਲ ਕਰੀਏ ਤਾਂ ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ ਵਿਖੇ ਹੋਇਆ। ਬਾਦਸ਼ਾਹ ਦੇ ਪਿਤਾ ਹਰਿਆਣੇ ਤੋਂ ਸਨ ਅਤੇ ਮਾਤਾ ਪੰਜਾਬੀ ਸੀ। ਆਪਣੀ ਸਕੂਲੀ ਵਿੱਦਿਆ ਬਾਦਸ਼ਾਹ ਨੇ ਬਾਲ ਭਾਰਤੀ ਪਬਲਿਕ ਸਕੂਲ ਵਿਖੇ ਪੂਰੀ ਕੀਤੀ ਅਤੇ ਬਾਅਦ ਵਿੱਚ ਸਿਵਲ ਇੰਜੀਨੀਅਰਿੰਗ ਕਰਨ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਆ ਗਏ।

ਇੱਥੇ ਆ ਕੇ ਉਨ੍ਹਾਂ ਨੇ ਇਸ ਕੋਰਸ ਵਿੱਚੋਂ ਡਰਾਪ ਆਊਟ ਹੋਣ ਦਾ ਫ਼ੈਸਲਾ ਕਰ ਲਿਆ ਅਤੇ ਗਾਇਕੀ ਨੂੰ ਆਪਣਾ ਕਰੀਅਰ ਚੁਣ ਲਿਆ। ਹੁਣ ਬਾਦਸ਼ਾਹ ਗਾਇਕ ਤੇ ਰੈਪਰ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਵੀ ਹਨ। ਜੇਕਰ ਅਸੀਂ ਬਾਦਸ਼ਾਹ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਪੰਜਾਹ ਕਰੋੜ ਰੁਪਏ ਦੇ ਕਰੀਬ ਹੈ ਅਤੇ ਉਹ ਅੱਜ ਦੇ ਸਮੇਂ ਦੇ ਸਭ ਤੋਂ ਮਹਿੰਗੇ ਰੈਪਰਾਂ ਵਿੱਚੋਂ ਇੱਕ ਹਨ। ਬਾਦਸ਼ਾਹ ਨੇ ਦਿੱਲੀ ਵਿਖੇ ਹੀ ਆਪਣਾ ਘਰ ਬਣਾਇਆ ਹੋਇਆ ਹੈ ਜੋ ਬਹੁਤ ਹੀ ਆਲੀਸ਼ਾਨ ਹੈ।

ਹਨੀ ਸਿੰਘ ਨਾਲੋਂ ਅਲੱਗ ਹੋਣ ਤੋਂ ਬਾਅਦ ਇੱਕ ਵਾਰੀ ਬਾਦਸ਼ਾਹ ਦਾ ਕਰੀਅਰ ਡਾਵਾਂਡੋਲ ਜ਼ਰੂਰ ਹੋਣ ਲੱਗਿਆ ਸੀ ਪਰ ਉਨ੍ਹਾਂ ਨੇ ਮਿਹਨਤ ਨਾਂ ਛੱਡੀ ਅਤੇ ਹੌਲੀ ਹੌਲੀ ਕਰਦੇ ਕਰਦੇ ਉਹ ਇੱਕ ਕਾਮਯਾਬ ਗਾਇਕ ਬਣ ਗਏ। ਅੱਜ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਵੱਲੋਂ ਗਾਇਆ ਗਿਆ ਹਰ ਗੀਤ ਹਿੱਟ ਹੋ ਰਿਹਾ ਹੈ। ਅਸੀਂ ਬਾਦਸ਼ਾਹ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਅਤੇ ਦਰਸ਼ਕਾਂ ਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਮਿਹਨਤ ਕਰਨ ਲਈ ਕਹਿੰਦੇ ਹਾਂ।

Related Stories

No stories found.
logo
Punjab Today
www.punjabtoday.com