ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ। ਕਦੇ ਐਸ਼ਵਰਿਆ ਦੀ ਸੋਸ਼ਲ ਮੀਡੀਆ ਪੋਸਟ ਵਾਇਰਲ ਹੁੰਦੀ ਹੈ ਤਾਂ ਕਦੇ ਉਸ ਦਾ ਬਿਆਨ ਸੁਰਖੀਆਂ ਵਿੱਚ ਆਉਂਦਾ ਹੈ। ਆਪਣੀ ਖੂਬਸੂਰਤੀ ਅਤੇ ਹੁਨਰ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਸਾਰਿਆਂ ਦਾ ਦਿਲ ਜਿੱਤਣ ਵਾਲੀ ਐਸ਼ਵਰਿਆ ਨੂੰ ਫਿਰ ਤੋਂ ਵੱਡੇ ਪਰਦੇ 'ਤੇ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਐਸ਼ਵਰਿਆ ਆਰਆਰਆਰ ਅਤੇ ਬਾਹੂਬਲੀ ਫੇਮ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ਵਿੱਚ ਨਜ਼ਰ ਆ ਸਕਦੀ ਹੈ।
ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਐਸ਼ਵਰਿਆ ਰਾਏ ਦੱਖਣੀ ਭਾਰਤੀ ਫਿਲਮਸਾਜ਼ ਐਸ.ਐਸ.ਰਾਜਮੌਲੀ ਦੀ ਫਿਲਮ ਵਿੱਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਐਸਐਸ ਰਾਜਾਮੌਲੀ ਨੇ ਆਰਆਰਆਰ ਅਤੇ ਬਾਹੂਬਲੀ ਵਰਗੀਆਂ ਬਲਾਕਬਸਟਰ ਫਿਲਮਾਂ ਬਣਾਈਆਂ ਹਨ। ਚਰਚਾ ਹੈ ਕਿ ਐਸਐਸ ਰਾਜਾਮੌਲੀ ਜਲਦੀ ਹੀ ਐਸ਼ਵਰਿਆ ਰਾਏ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੋਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਐਸ਼ਵਰਿਆ ਰਾਏ ਦੇ ਪ੍ਰਸ਼ੰਸਕ ਉਸ ਨੂੰ ਐੱਸ ਐੱਸ ਰਾਜਾਮੌਲੀ ਦੀ ਫਿਲਮ 'ਚ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ।
ਐਸ਼ਵਰਿਆ ਰਾਏ ਜਲਦ ਹੀ ਫਿਲਮ ਪੋਨੀਯਿਨ ਸੇਲਵਨ 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਦੋ ਭਾਗਾਂ ਵਿੱਚ ਰਿਲੀਜ਼ ਹੋਵੇਗੀ। ਪੋਨੀਯਿਨ ਸੇਲਵਨ ਵਿੱਚ ਐਸ਼ਵਰਿਆ ਡਬਲ ਰੋਲ ਵਿੱਚ ਨਜ਼ਰ ਆਵੇਗੀ। ਅਦਾਕਾਰਾ ਫਿਲਮ 'ਚ ਮੰਦਾਕਿਨੀ ਅਤੇ ਨੰਦਿਨੀ ਦੀ ਦੋਹਰੀ ਭੂਮਿਕਾ ਨਿਭਾਏਗੀ। ਫਿਲਮ ਦੇ ਬਾਰੇ 'ਚ ਅਦਾਕਾਰਾ ਨੇ ਕਿਹਾ ਸੀ, 'ਮੈਂ ਮਣੀ ਰਤਨਮ ਸਰ ਦੀ ਫਿਲਮ 'ਚ ਕੰਮ ਕਰਨ ਲਈ ਕਾਫੀ ਹਿੰਮਤ ਇਕੱਠੀ ਕੀਤੀ, ਪਰ ਇਹ ਮੇਰੇ ਪਰਿਵਾਰ ਅਤੇ ਆਰਾਧਿਆ ਤੋਂ ਮੇਰਾ ਧਿਆਨ ਨਹੀਂ ਹਟਾਏਗੀ। ਮੇਰਾ ਪਰਿਵਾਰ ਅਤੇ ਬੱਚੀ ਅਜੇ ਵੀ ਮੇਰੀ ਪਹਿਲੀ ਤਰਜੀਹ ਹਨ। ਇਸ ਤੋਂ ਬਾਅਦ ਐਸ਼ਵਰਿਆ ਸੁਪਰਸਟਾਰ ਰਜਨੀਕਾਂਤ ਦੀ ਅਗਲੀ ਫਿਲਮ ਥਲਾਈਵਰ 169 'ਚ ਨਜ਼ਰ ਆਵੇਗੀ। ਇਕ ਇੰਟਰਵਿਊ ਦੌਰਾਨ ਐਸ਼ਵਰਿਆ ਨੇ ਕਿਹਾ ਸੀ ਕਿ ਉਹ ਅਭਿਸ਼ੇਕ ਬੱਚਨ ਨਾਲ ਕੰਮ ਕਰਨਾ ਚਾਹੁੰਦੀ ਹੈ।
ਅਭਿਸ਼ੇਕ ਬੱਚਨ ਨਾਲ ਕੰਮ ਕਰਨ 'ਤੇ ਐਸ਼ਵਰਿਆ ਰਾਏ ਨੇ ਕਿਹਾ, 'ਮੈਂ ਅਭਿਸ਼ੇਕ ਨਾਲ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਉਮੀਦ ਹੈ ਕਿ ਇਹ ਹੋਵੇਗਾ।' ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਅਭਿਸ਼ੇਕ ਬੱਚਨ ਨੇ ਕਿਹਾ ਸੀ ਕਿ ਮੈਂ ਐਸ਼ ਨਾਲ ਫਿਲਮ 'ਚ ਦੁਬਾਰਾ ਕੰਮ ਕਰਨਾ ਪਸੰਦ ਕਰਾਂਗਾ। ਮੈਂ ਸਹੀ ਕਹਾਣੀ ਅਤੇ ਸਮੇਂ ਦੀ ਉਡੀਕ ਕਰ ਰਿਹਾਂ ਹਾ ।