ਡਿਸਕੋ ਕਿੰਗ ਬੱਪੀ ਲਹਿਰੀ ਨਹੀਂ ਰਹੇ: 69 ਸਾਲ ਦੀ ਉਮਰ ਵਿੱਚ ਦਿਹਾਂਤ

ਭਾਰਤ 'ਚ ਡਿਸਕੋ ਮਿਊਜ਼ਕ ਨੂੰ ਪੋਪੁਲਰ ਕਰਨ ਵਾਲੇ ਬੱਪੀ ਦਾ ਨੇ, ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਮੰਗਲਵਾਰ ਦੀ ਰਾਤ ਆਖਰੀ ਸਾਹ ਲਿਆ।
ਡਿਸਕੋ ਕਿੰਗ ਬੱਪੀ ਲਹਿਰੀ ਨਹੀਂ ਰਹੇ: 69 ਸਾਲ ਦੀ ਉਮਰ ਵਿੱਚ ਦਿਹਾਂਤ
Updated on
2 min read

ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਮੰਗਲਵਾਰ ਰਾਤ 11 ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਹੀ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ।

ਬੱਪੀ ਲਹਿਰੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ। ਉਨ੍ਹਾਂ ਦਾ ਬੇਟਾ ਬੱਪਾ ਫਿਲਹਾਲ ਅਮਰੀਕਾ 'ਚ ਹੈ ਅਤੇ ਉਹ ਕੱਲ ਦੁਪਹਿਰ ਤੱਕ ਮੁੰਬਈ ਪਹੁੰਚ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਬੱਪੀ ਦਾ ਨੂੰ ਪਿਛਲੇ ਸਾਲ ਕੋਰੋਨਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬੱਪੀ ਲਹਿਰੀ ਨੂੰ ਸੰਗੀਤ ਉਦਯੋਗ ਵਿੱਚ ਡਿਸਕੋ ਕਿੰਗ ਕਿਹਾ ਜਾਂਦਾ ਸੀ। ਉਨ੍ਹਾਂ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ। ਬੱਪੀ ਲਹਿਰੀ ਆਪਣੇ ਸੰਗੀਤ ਦੇ ਨਾਲ-ਨਾਲ ਸੋਨੇ ਲਈ ਵੀ ਜਾਣੇ ਜਾਂਦੇ ਸਨ।

ਬੱਪੀ ਲਹਿਰੀ ਦੀ ਮੌਤ ਤੋਂ ਬਾਅਦ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ ਦੇ ਡਾਕਟਰ ਨੇ ਆਪਣਾ ਆੱਫਿਸ਼ਿਅਲ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਬੱਪੀ ਦਾ, ਓਐਸਏ-ਅਬਸਟਰਕਟਿਵ ਸਲੀਪ ਐਪਨੀਆ ਅਤੇ ਵਾਰ-ਵਾਰ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸਨ। ਉਨ੍ਹਾਂ ਦਾ ਇਲਾਜ ਡਾ: ਦੀਪਕ ਨਾਮਜੋਸ਼ੀ ਨੇ ਕੀਤਾ।

ਉਹ 29 ਦਿਨਾਂ ਤੱਕ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ 'ਚ ਭਰਤੀ ਰਹੇ। ਇਸ ਤੋਂ ਬਾਅਦ 15 ਫਰਵਰੀ ਨੂੰ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ, ਘਰ ਵਿੱਚ ਉਹਨਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਗੰਭੀਰ ਹਾਲਤ ਵਿੱਚ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਰਾਤ 11.45 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ।

ਪੀਐਮ ਮੋਦੀ ਨੇ ਬੱਪੀ ਦਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ- ਬੱਪੀ ਲਹਿਰੀ ਜੀ ਦਾ ਸੰਗੀਤ ਆਲ ਰਾਊਂਡਰ ਸੀ, ਉਹ ਹਰ ਭਾਵਨਾ ਨੂੰ ਖੂਬਸੂਰਤੀ ਨਾਲ ਬਿਆਨ ਕਰਦੇ ਸਨ। ਹਰ ਪੀੜ੍ਹੀ ਦੇ ਲੋਕ ਉਹਨਾਂ ਦੇ ਕੰਮ ਨਾਲ ਜੁੜਿਆ ਹੋਏ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ ਹੈ।

ਆਪਣੇ 48 ਸਾਲਾਂ ਦੇ ਕਰਿਅਰ ਚ ਉਹਨਾਂ ਨੇ 500 ਫਿਲਮਾਂ ਲਈ ਲਗਭਗ 5000 ਗਾਣੇ ਕੰਪੋਜ ਕੀਤੇ ਹਨ। ਆਪਣੇ ਮਿਊਜ਼ਕ ਦੇ ਜ਼ਰੀਏ ਉਹ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ।

Related Stories

No stories found.
logo
Punjab Today
www.punjabtoday.com