BJP ਲੀਡਰ ਤੇ Big Boss ਫੇਮ, ਸੋਨਾਲੀ ਫੋਗਾਟ ਦੀ ਹਾਰਟਅਟੈਕ ਨਾਲ ਮੌਤ

ਭਾਜਪਾ ਨੇਤਾ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਸੋਮਵਾਰ ਰਾਤ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
BJP ਲੀਡਰ ਤੇ Big Boss ਫੇਮ, ਸੋਨਾਲੀ ਫੋਗਾਟ ਦੀ ਹਾਰਟਅਟੈਕ ਨਾਲ ਮੌਤ

ਹਰਿਆਣਾ ਬੀਜੇਪੀ ਨੇਤਾ ਅਤੇ ਬਿੱਗ ਬੌਸ ਫੇਮ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦਾ ਦਿਹਾਂਤ ਹੋ ਗਿਆ ਹੈ। ਗੋਆ 'ਚ ਸੋਮਵਾਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਇਸ ਖਬਰ ਦੇ ਆਉਣ ਨਾਲ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਸ ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ, ਹਾਲਾਂਕਿ ਉਹ ਚੋਣ ਹਾਰ ਗਈ ਸੀ। ਸੋਨਾਲੀ ਦੇ ਸਾਹਮਣੇ 2019 ਦੀਆਂ ਚੋਣਾਂ ਵਿੱਚ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਉਮੀਦਵਾਰ ਸਨ। ਭਾਜਪਾ ਦੀ ਹਰਿਆਣਾ ਇਕਾਈ ਨੇ ਵੀ ਉਨ੍ਹਾਂ ਨੂੰ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ। ਸੋਨਾਲੀ ਦੇ ਪਤੀ ਸੰਜੇ ਫੋਗਾਟ ਦਾ ਵੀ ਸਾਲ 2016 'ਚ ਦਿਹਾਂਤ ਹੋ ਗਿਆ ਸੀ।

ਸੋਨਾਲੀ ਨੇ ਛੋਟੇ ਪਰਦੇ ਦੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ। ਸੋਨਾਲੀ ਫੋਗਾਟ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ। ਨਾਲ ਹੀ, ਉਸਨੇ ਟਵਿਟਰ ਅਕਾਉਂਟ 'ਤੇ ਆਪਣੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ Tiktok ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਮਸ਼ਹੂਰ ਸੋਨਾਲੀ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ 14ਵੇਂ ਐਡੀਸ਼ਨ 'ਚ ਹਿੱਸਾ ਲਿਆ ਸੀ।

Related Stories

No stories found.
logo
Punjab Today
www.punjabtoday.com