ਨੇਤਾ ਨੇ ਕਿਹਾ ਸ਼ਾਹਰੁਖ 'ਪਠਾਨ' ਆਪਣੀ ਬੇਟੀ ਨਾਲ ਵੇਖੇ, ਸ਼ਾਹਰੁਖ ਨੇ ਵੇਖੀ

ਐੱਮਪੀ ਦੇ ਬੀਜੇਪੀ ਨੇਤਾ ਨੇ ਸ਼ਾਹਰੁਖ ਨੂੰ ਬੇਟੀ ਨਾਲ 'ਪਠਾਨ' ਫਿਲਮ ਦੇਖਣ ਦੀ ਚੁਣੌਤੀ ਦਿੱਤੀ ਸੀ। ਇਸਦੇ ਜਵਾਬ 'ਚ ਸ਼ਾਹਰੁਖ ਨਾ ਸਿਰਫ ਸੁਹਾਨਾ, ਸਗੋਂ ਪੂਰੇ ਪਰਿਵਾਰ ਨਾਲ ਫਿਲਮ ਦੇਖਣ ਪਹੁੰਚੇ।
ਨੇਤਾ ਨੇ ਕਿਹਾ ਸ਼ਾਹਰੁਖ 'ਪਠਾਨ' ਆਪਣੀ ਬੇਟੀ ਨਾਲ ਵੇਖੇ, ਸ਼ਾਹਰੁਖ ਨੇ ਵੇਖੀ

ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 25 ਜਨਵਰੀ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਣ ਵਾਲੀ ਹੈ। ਜਦੋਂ ਤੋਂ ਟੀਜ਼ਰ ਸਾਹਮਣੇ ਆਇਆ ਹੈ, ਪਠਾਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।

ਇਸ ਦੌਰਾਨ ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖਾਨ, ਬੇਟੇ ਆਰੀਅਨ ਖਾਨ ਅਤੇ ਬੇਟੀ ਸੁਹਾਨਾ ਨਾਲ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਯਸ਼ਰਾਜ ਫਿਲਮਜ਼ ਦੇ ਦਫਤਰ ਗਏ। ਸਕ੍ਰੀਨਿੰਗ ਦੌਰਾਨ ਕਿੰਗ ਖਾਨ ਨੂੰ ਪਰਿਵਾਰ ਨਾਲ ਦਫਤਰ ਦੇ ਬਾਹਰ ਦੇਖਿਆ ਗਿਆ।

ਐੱਮਪੀ ਦੇ ਸਪੀਕਰ ਗਿਰੀਸ਼ ਗੌਤਮ ਨੇ ਸ਼ਾਹਰੁਖ ਨੂੰ ਆਪਣੀ ਬੇਟੀ ਨਾਲ ਪਠਾਨ ਫਿਲਮ ਦੇਖਣ ਦੀ ਚੁਣੌਤੀ ਦਿੱਤੀ ਸੀ। ਇਸ ਦੇ ਜਵਾਬ 'ਚ ਸ਼ਾਹਰੁਖ ਨਾ ਸਿਰਫ ਸੁਹਾਨਾ, ਸਗੋਂ ਪੂਰੇ ਪਰਿਵਾਰ ਨਾਲ ਫਿਲਮ ਦੇਖਣ ਪਹੁੰਚੇ। ਇਸ ਦੌਰਾਨ ਕਿੰਗ ਖਾਨ ਕਰੀਮ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ 'ਚ ਨਜ਼ਰ ਆਏ। ਇਸ ਦੇ ਨਾਲ ਹੀ ਆਰੀਅਨ ਵੀ ਆਪਣੇ ਪਿਤਾ ਦੀ ਤਰ੍ਹਾਂ ਚਿੱਟੇ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆਏ। ਉਨ੍ਹਾਂ ਦੀ ਬੇਟੀ ਸੁਹਾਨਾ ਇਸ ਦੌਰਾਨ ਆਫ-ਵਾਈਟ ਹੂਡੀ 'ਚ ਨਜ਼ਰ ਆਈ।

ਪਿਛਲੇ ਸਾਲ ਦਸੰਬਰ ਵਿੱਚ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਗਿਰੀਸ਼ ਗੌਤਮ ਨੇ ਪਠਾਨ ਵਿੱਚ ਦੀਪਿਕਾ ਪਾਦੂਕੋਣ ਦੀ ਭਗਵਾ ਬਿਕਨੀ ਦਾ ਵਿਰੋਧ ਕੀਤਾ ਸੀ। NDTV ਨਾਲ ਗੱਲ ਕਰਦੇ ਹੋਏ ਮੰਤਰੀ ਨੇ ਕਿਹਾ- 'ਸ਼ਾਹਰੁਖ ਨੂੰ ਇਹ ਫਿਲਮ ਆਪਣੀ ਬੇਟੀ ਨਾਲ ਦੇਖਣੀ ਚਾਹੀਦੀ ਹੈ। ਇੰਨਾ ਹੀ ਉਹ ਫੋਟੋਆਂ ਅਪਲੋਡ ਕਰਕੇ ਦੁਨੀਆ ਨੂੰ ਦੱਸ ਦੇਵੇ ਕਿ ਉਹ ਆਪਣੀ ਬੇਟੀ ਨਾਲ ਇਹ ਫਿਲਮ ਦੇਖ ਰਿਹਾ ਹੈ।

ਇਸਤੋਂ ਪਹਿਲਾ 15 ਜਨਵਰੀ ਨੂੰ ਪਠਾਨ ਦਾ ਟ੍ਰੇਲਰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਵਿਖੇ ਦਿਖਾਇਆ ਗਿਆ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਇਹ ਪਲ ਬਹੁਤ ਖਾਸ ਸੀ। ਸ਼ਾਹਰੁਖ ਨੇ ਮਸ਼ਹੂਰ ਵੀਡੀਓ 'ਚ ਆਪਣਾ ਸਿਗਨੇਚਰ ਪੋਜ਼ ਵੀ ਦਿੱਤਾ ਸੀ। ਇਸ ਦੌਰਾਨ ਸ਼ਾਹਰੁਖ ਮੈਚਿੰਗ ਜੈਕੇਟ ਦੇ ਨਾਲ-ਨਾਲ ਬਲੈਕ ਕੈਜੂਅਲ 'ਚ ਨਜ਼ਰ ਆਏ। ਹਾਲ ਹੀ 'ਚ 'ਪਠਾਨ' ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਸ਼ਾਹਰੁਖ ਦਾ ਦਮਦਾਰ ਅਵਤਾਰ ਦੇਖਣ ਨੂੰ ਮਿਲਿਆ ਸੀ।

ਫਿਲਮ 'ਚ ਜਾਨ ਅਬ੍ਰਾਹਮ ਇੱਕ ਖਲਨਾਇਕ ਦੀ ਭੂਮਿਕਾ ਵਿੱਚ ਹੈ, ਜੋ ਭਾਰਤ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਉਂਦਾ ਹੈ। ਇਸ ਲੜਾਈ 'ਚ ਕਿੰਗ ਖਾਨ ਨੂੰ ਦੀਪਿਕਾ ਪਾਦੂਕੋਣ ਦਾ ਸਾਥ ਮਿਲਦਾ ਹੈ। ਸ਼ਾਹਰੁਖ ਖਾਨ ਪਠਾਨ ਨਾਲ ਲਗਭਗ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਸ਼ਾਹਰੁਖ ਇਸ ਤੋਂ ਪਹਿਲਾਂ 2018 ਦੀ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਲੀਡ ਵਜੋਂ ਉਹ ਪਠਾਨ ਤੋਂ ਧਮਾਕੇਦਾਰ ਵਾਪਸੀ ਕਰਨ ਜਾ ਰਿਹਾ ਹੈ। ਫਿਲਮ ਦਾ ਬਜਟ 250 ਕਰੋੜ ਦੇ ਕਰੀਬ ਹੈ। ਫਿਲਮ ਦੇ ਮੀਡੀਆ ਰਾਈਟਸ ਕਰੀਬ 100 ਕਰੋੜ 'ਚ ਵਿਕ ਚੁੱਕੇ ਹਨ।

Related Stories

No stories found.
logo
Punjab Today
www.punjabtoday.com