'ਆਸ਼ਰਮ' ਦੇ ਸੈੱਟ 'ਤੇ ਹੋਈ ਭੰਨਤੋੜ ਅਤੇ ਨਿਰਦੇਸ਼ਕ 'ਤੇ ਸੁੱਟੀ ਸਿਆਹੀ

ਪ੍ਰਕਾਸ਼ ਝਾਅ ਦੀ ਨਿਰਦੇਸ਼ਿਤ ਆਸ਼ਰਮ ਸੀਰੀਜ਼ ਦਾ ਤੀਜਾ ਸੀਜ਼ਨ 3 ਜੂਨ ਨੂੰ ਐਮਐਕਸ ਪਲੇਅਰ 'ਤੇ ਰਿਲੀਜ਼ ਹੋਵੇਗਾ ਅਤੇ ਇਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
'ਆਸ਼ਰਮ' ਦੇ ਸੈੱਟ 'ਤੇ ਹੋਈ ਭੰਨਤੋੜ ਅਤੇ ਨਿਰਦੇਸ਼ਕ 'ਤੇ ਸੁੱਟੀ ਸਿਆਹੀ

ਬੌਬੀ ਦਿਓਲ ਦੀ ਸੀਰੀਜ਼ 'ਆਸ਼ਰਮ' ਦੀ ਸ਼ੂਟਿੰਗ ਜਦੋ ਵੀ ਸ਼ੁਰੂ ਹੁੰਦੀ ਹੈ, ਕੋਈ ਨਾ ਕੋਈ ਨਵਾਂ ਵਿਵਾਦ ਪੈਦਾ ਹੋ ਜਾਂਦਾ ਹੈ। ਬੌਬੀ ਦਿਓਲ ਨੇ ਫਿਲਮਾਂ 'ਚ ਕੁਝ ਖਾਸ ਨਹੀਂ ਕੀਤਾ ਪਰ ਵੈੱਬ ਸੀਰੀਜ਼ 'ਆਸ਼ਰਮ' ਨੂੰ ਲੈ ਕੇ ਉਹ ਹਮੇਸ਼ਾ ਚਰਚਾ 'ਚ ਰਹੇ ਹਨ। ਉਨ੍ਹਾਂ ਨੇ ਇਸ ਵੈੱਬ ਸੀਰੀਜ਼ 'ਚ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਇਆ ਹੈ।

ਆਸ਼ਰਮ ਦੇ ਦੋਵੇਂ ਸੀਜ਼ਨ ਸਾਲ 2020 ਵਿੱਚ ਐਮਐਕਸ ਪਲੇਅਰ 'ਤੇ ਰਿਲੀਜ਼ ਕੀਤੇ ਗਏ ਸਨ। ਪ੍ਰਕਾਸ਼ ਝਾਅ ਦੀ ਨਿਰਦੇਸ਼ਿਤ ਆਸ਼ਰਮ ਸੀਰੀਜ਼ ਦਾ ਇਸ ਦਾ ਤੀਜਾ ਸੀਜ਼ਨ 3 ਜੂਨ ਨੂੰ ਐਮਐਕਸ ਪਲੇਅਰ 'ਤੇ ਰਿਲੀਜ਼ ਹੋਵੇਗਾ ਅਤੇ ਇਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੋਵਾਂ ਸੀਜ਼ਨਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।

ਖਬਰਾਂ ਮੁਤਾਬਕ ਰਿਲੀਜ਼ ਦੇ ਕੁਝ ਸਮੇਂ ਬਾਅਦ ਹੀ ਇਸ ਦੇ ਵਿਊਜ਼ 100 ਕਰੋੜ ਨੂੰ ਪਾਰ ਕਰ ਗਏ ਸਨ। ਦਰਸ਼ਕ ਇਸ ਦੇ ਤੀਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਸ਼ਰਮ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਧਰਮ ਦੇ ਨਾਂ 'ਤੇ ਗੈਰ-ਕਾਨੂੰਨੀ ਕੰਮ ਕੀਤੇ ਜਾਂਦੇ ਹਨ, ਲੋਕਾਂ ਨੂੰ ਧੋਖਾ ਦਿੱਤਾ ਜਾਂਦਾ ਹੈ ਅਤੇ ਫਿਰ ਆਸਥਾ ਦੇ ਨਾਂ 'ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

'ਆਸ਼ਰਮ' ਦੀ ਸ਼ੂਟਿੰਗ ਤੋਂ ਲੈ ਕੇ ਰਿਲੀਜ਼ ਤੱਕ ਇਸ ਸੀਰੀਜ਼ ਨਾਲ ਜੁੜੇ ਕਈ ਅਜਿਹੇ ਵਿਵਾਦ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਪਿਛਲੇ ਸਾਲ ਵੈੱਬ ਸੀਰੀਜ਼ ਆਸ਼ਰਮ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਭੋਪਾਲ 'ਚ ਹੋ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰਣੀ ਸੈਨਾ ਅਤੇ ਬਜਰੰਗ ਦਲ ਨੇ ਕਿਹਾ ਸੀ ਕਿ ਇਸ ਲੜੀ ਵਿੱਚ ਹਿੰਦੂ ਧਰਮ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ। ਜਿਸ ਤੋਂ ਬਾਅਦ ਭੋਪਾਲ 'ਚ ਗੁੱਸੇ 'ਚ ਆਏ ਲੋਕਾਂ ਨੇ ਇਸ ਦੇ ਸੈੱਟ ਦੀ ਭੰਨਤੋੜ ਕੀਤੀ ਅਤੇ ਪ੍ਰਕਾਸ਼ ਝਾਅ 'ਤੇ ਸਿਆਹੀ ਵੀ ਸੁੱਟ ਦਿੱਤੀ।

ਬਜਰੰਗ ਦਲ ਦੇ ਵਰਕਰਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਇਸ ਸੀਰੀਜ਼ ਦਾ ਟਾਈਟਲ ਬਦਲਿਆ ਜਾਵੇ ਨਹੀਂ ਤਾਂ ਉਹ ਮੱਧ ਪ੍ਰਦੇਸ਼ 'ਚ ਇਸ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ। ਇਸ ਦੌਰਾਨ ਲੋਕਾਂ ਨੇ ਆਸ਼ਰਮ ਦੇ ਸੈੱਟ 'ਤੇ ਪ੍ਰਕਾਸ਼ ਝਾਅ ਅਤੇ ਬੌਬੀ ਦਿਓਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਬਜਰੰਗ ਦਲ ਦੇ ਲੋਕਾਂ ਨੇ ਦੋਸ਼ ਲਾਇਆ ਕਿ ਇਸ ਵੈੱਬ ਸੀਰੀਜ਼ ਵਿੱਚ ਕਈ ਇਤਰਾਜ਼ਯੋਗ ਦ੍ਰਿਸ਼ ਵੀ ਦਿਖਾਏ ਗਏ ਹਨ।

ਪਾਰਟੀ ਵਰਕਰ ਇਸ ਸਬੰਧੀ ਪ੍ਰਕਾਸ਼ ਝਾਅ ਨੂੰ ਮਿਲਣਾ ਚਾਹੁੰਦੇ ਸਨ, ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਫੀ ਹੰਗਾਮੇ ਤੋਂ ਬਾਅਦ ਜਦੋਂ ਬਜਰੰਗ ਦਲ ਦੇ ਵਰਕਰ ਪ੍ਰਕਾਸ਼ ਝਾਅ ਨੂੰ ਮਿਲੇ ਤਾਂ ਉਨ੍ਹਾਂ ਨੇ ਇਤਰਾਜ਼ਯੋਗ ਸੀਨ ਹਟਾਉਣ ਦੀ ਮੰਗ ਕੀਤੀ। ਹਿੰਦੂ ਸੰਗਠਨਾਂ ਦੇ ਸਖਤ ਇਤਰਾਜ਼ ਅਤੇ ਪ੍ਰਕਾਸ਼ ਝਾਅ ਦੀ ਗ੍ਰਿਫਤਾਰੀ ਦੀ ਮੰਗ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜੋਧਪੁਰ ਕੋਰਟ ਨੇ ਪ੍ਰਕਾਸ਼ ਝਾਅ ਅਤੇ ਬੌਬੀ ਦਿਓਲ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਸੀ।

Related Stories

No stories found.
logo
Punjab Today
www.punjabtoday.com