ਤੇਲਗੂ ਅਭਿਨੇਤਾ ਮਹੇਸ਼ ਬਾਬੂ ਨੇ, ਬਾਲੀਵੁੱਡ ਬਾਰੇ ਕਹੀ ਇਹ ਗੱਲ

ਮਹੇਸ਼ ਨੇ 1999 ਵਿੱਚ ਤੇਲਗੂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਇੰਡਸਟਰੀ ਵਿੱਚ 23 ਸਾਲਾਂ ਵਿੱਚ, ਉਹਨਾਂ ਨੇ ਕਦੇ ਵੀ ਬਾਲੀਵੁੱਡ ਫਿਲਮ ਨਹੀਂ ਕੀਤੀ।
ਤੇਲਗੂ ਅਭਿਨੇਤਾ ਮਹੇਸ਼ ਬਾਬੂ ਨੇ, ਬਾਲੀਵੁੱਡ ਬਾਰੇ ਕਹੀ ਇਹ ਗੱਲ

ਮਹੇਸ਼ ਤੇਲਗੂ ਸਿਨੇਮਾ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਹੈ ਅਤੇ ਇਸ ਸਮੇਂ ਉਹ ਆਪਣੀ ਫਿਲਮ ਸਰਕਾਰੂ ਵਾਰੀ ਪਾਟਾ ਦੀ ਰਿਲੀਜ਼ ਦੀਆਂ ਤਿਆਰੀਆਂ ਕਰ ਰਹੇ ਹਨ। ਦੱਸ ਦੇਈਏ ਕਿ ਮਹੇਸ਼ ਨੇ 1999 ਵਿੱਚ ਤੇਲਗੂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਇੰਡਸਟਰੀ ਵਿੱਚ 23 ਸਾਲਾਂ ਵਿੱਚ, ਉਹਨਾਂ ਨੇ ਕਦੇ ਵੀ ਬਾਲੀਵੁੱਡ ਫਿਲਮ ਨਹੀਂ ਕੀਤੀ। ਇੱਕ ਲੇਟੈਸਟ ਇੰਟਰਵਿਊ ਵਿੱਚ, ਮਹੇਸ਼ ਨੇ ਕਿਹਾ ਹੈ ਕਿ ਹਿੰਦੀ ਫਿਲਮਾਂ ਮੈਨੂੰ ਅਫ਼ੋਰਡ ਨਹੀਂ ਕਰ ਸਕਦੀਆਂ। ਮਹੇਸ਼ ਦੇ ਇਸ ਬਿਆਨ ਨੇ ਉਸਦੇ ਕਈ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ।

ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਮਹੇਸ਼ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸੇ ਹਿੰਦੀ ਫਿਲਮ ਵਿੱਚ ਕੰਮ ਕਰਨ ਬਾਰੇ ਸੋਚਦੇ ਹਨ, ਤਾਂ ਉਹਨਾਂ ਨੇ ਕਿਹਾ ਮੈਂ ਸ਼ਾਇਦ arrogant ਸਾਊਂਡ ਕਰਾਂਗਾ, ਪਰ ਮੈਨੂੰ ਹਿੰਦੀ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਦੀ ਪੇਸ਼ਕਸ਼ ਆਈ ਸੀ, ਪਰ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਅਫ਼ੋਰਡ ਨਹੀਂ ਕਰ ਸਕਦੇ। ਮੈਂ ਆਪਣੇ ਸਮੇਂ ਨੂੰ waste ਨਹੀਂ ਕਰਨਾ ਚਾਹੁੰਦਾ। ਤੇਲਗੂ ਸਿਨੇਮਾ ਨੇ ਮੈਨੂੰ ਜੋ ਜੋ ਸਟਾਰਡਮ ਅਤੇ ਪਿਆਰ ਦਿੱਤਾ ਹੈ, ਇਹ ਮੈਂ ਕਦੇ ਨਹੀਂ ਸੋਚਿਆ ਸੀ।

ਮਹੇਸ਼ ਦੀ ਸਰਕਾਰੂ ਵਾਰੀ ਪਾਟਾ ਇਸ 12 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਬੀ ਪਰਸੂਰਾਮ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿੱਚ ਕੀਰਥੀ ਸੁਰੇਸ਼ ਵੀ ਹਨ ਅਤੇ ਪੂਜਾ ਹੇਗੜੇ ਨੂੰ ਫੀਮੇਲ ਸਟਾਰ ਸਾਈਨ ਕੀਤਾ ਗਿਆ ਹੈ। ਮਾਰਕਸ ਮਹੇਸ਼ ਅਤੇ ਪਰਸੂਰਾਮ ਨਾਲ ਮੇਡਨ ਵੀ ਇਸ ਫਿਲਮ ਵਿੱਚ ਨਜ਼ਰ ਆਉਣਗੇ । ਮਹੇਸ਼ ਜਲਦੀ ਹੀ ਫਿਲਮਨਿਰਮਾਤਾ ਤ੍ਰਿਵਿਕਰਮ ਨਾਲ ਆਪਣੇ ਅਗਲੇ ਤੇਲਗੂ ਪ੍ਰੋਜੈਕਟ 'ਤੇ ਕੰਮ ਕਰਨਗੇ।

ਮਹੇਸ਼ ਨੇ ਕਈ ਤੇਲਗੂ ਹਿੱਟ ਫ਼ਿਲਮਾਂ ਕੀਤੀਆਂ ਹਨ ਜਿਵੇਂ ਆਰ ਬਿਜ਼ਨਸਮੈਨ, ਸ਼੍ਰੀਮੰਥੁਡੂ, ਭਰਤ ਅਨੇ ਨੇਨੂ, ਮਹਾਰਿਸ਼ੀ, ਅਤੇ ਸਰੀਲੇਰੂ ਨੀਕੇਵਰੂ ਆਦਿ। ਰਿਪੋਰਟ ਦੇ ਮੁਤਾਬਿਕ , ਮਹੇਸ਼ ਬਾਬੂ ਤੇਲਗੂ ਫ਼ਿਲਮਾਂ ਵਿੱਚ ਲਗਭਗ 55 ਕਰੋੜ ਤੋਂ ਵੱਧ ਰੁਪਏ ਦੀ ਫੀਸ ਚਾਰਜ ਕਰਦੇ ਹਨ। ਸੂਤਰਾਂ ਮੁਤਾਬਕ ਮਹੇਸ਼ ਨੇ ਆਪਣੀ ਆਉਣ ਵਾਲੀ ਫਿਲਮ ਲਈ 80 ਕਰੋੜ ਰੁਪਏ ਚਾਰਜ ਕੀਤੇ ਹਨ।

Related Stories

No stories found.
logo
Punjab Today
www.punjabtoday.com