25-30 ਦਿਨਾਂ ਦੇ ਕੰਮ ਲਈ ਪੂਰੇ ਪੈਸੇ ਚਾਹੀਦੇ ਹਨ, ਫਿਲਮ ਵਧੀਆਂ ਕਿਥੋਂ ਬਣੇਗੀ

ਬੋਨੀ ਕਪੂਰ ਨੇ ਅੱਗੇ ਕਿਹਾ, 'ਜੇਕਰ ਅਦਾਕਾਰ, ਨਿਰਦੇਸ਼ਕ ਜਾਂ ਨਿਰਮਾਤਾ ਸੱਚਾਈ ਨਾਲ ਕੰਮ ਨਹੀਂ ਕਰ ਰਹੇ ਹਨ, ਤਾਂ ਫਿਲਮ ਫਲਾਪ ਹੋਣੀ ਤੈਅ ਹੈ।'
25-30 ਦਿਨਾਂ ਦੇ ਕੰਮ ਲਈ ਪੂਰੇ ਪੈਸੇ ਚਾਹੀਦੇ ਹਨ, ਫਿਲਮ ਵਧੀਆਂ ਕਿਥੋਂ ਬਣੇਗੀ

ਫਿਲਮ ਨਿਰਮਾਤਾ ਬੋਨੀ ਕਪੂਰ ਨੇ ਹਾਲ ਹੀ 'ਚ ਅਕਸ਼ੇ ਕੁਮਾਰ ਦੀਆਂ ਫਲਾਪ ਫਿਲਮਾਂ ਅਤੇ ਮੋਟੀ ਫੀਸ ਦਾ ਮਜ਼ਾਕ ਉਡਾਇਆ ਹੈ। ਦਰਅਸਲ ਹਾਲ ਹੀ 'ਚ ਦਿ ਕਪਿਲ ਸ਼ਰਮਾ ਸ਼ੋਅ 'ਚ ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਅੱਜਕੱਲ੍ਹ ਕੁਝ ਅਜਿਹੇ ਕਲਾਕਾਰ ਹਨ ਜੋ 25-30 ਦਿਨਾਂ 'ਚ ਫਿਲਮ ਦੀ ਸ਼ੂਟਿੰਗ ਪੂਰੀ ਕਰ ਲੈਂਦੇ ਹਨ ਅਤੇ ਫੀਸ ਪੂਰੀ ਲੈਂਦੇ ਹਨ, ਪਰ ਉਸ ਦੀਆਂ ਫਿਲਮਾਂ ਹਿੱਟ ਨਹੀਂ ਸਗੋਂ ਫਲਾਪ ਹੁੰਦੀਆਂ ਹਨ।

ਹੁਣ ਸੋਸ਼ਲ ਮੀਡੀਆ 'ਤੇ ਅਕਸ਼ੇ ਕੁਮਾਰ ਦੇ ਪ੍ਰਸ਼ੰਸਕ ਬੋਨੀ ਦੇ ਇਸ ਬਿਆਨ ਨੂੰ ਖਿਲਾੜੀ ਕੁਮਾਰ ਨਾਲ ਜੋੜ ਕੇ ਦੇਖ ਰਹੇ ਹਨ। ਕਿਉਂਕਿ ਅਕਸ਼ੇ ਕੁਮਾਰ ਇੰਡਸਟਰੀ 'ਚ ਇਕੱਲੇ ਅਜਿਹੇ ਅਭਿਨੇਤਾ ਹਨ, ਜੋ 30-40 ਦਿਨਾਂ 'ਚ ਆਪਣੀ ਫਿਲਮ ਦੀ ਸ਼ੂਟਿੰਗ ਖਤਮ ਕਰ ਲੈਂਦੇ ਹਨ ਅਤੇ ਉਨ੍ਹਾਂ ਦੀ ਸਾਲ 'ਚ 4-5 ਫਿਲਮਾਂ ਰਿਲੀਜ਼ ਹੁੰਦੀਆਂ ਹਨ। ਬੋਨੀ ਕਹਿੰਦੇ ਹਨ, ਸ਼ੁਰੂ ਤੋਂ ਹੀ ਉਸ ਦੇ ਇਰਾਦੇ ਠੀਕ ਨਹੀਂ ਹਨ। ਮੈਂ ਇੱਥੇ ਕਿਸੇ ਐਕਟਰ ਦਾ ਨਾਂ ਨਹੀਂ ਲੈ ਰਿਹਾ, ਪਰ ਕੁਝ ਅਜਿਹੇ ਅਦਾਕਾਰ ਹਨ, ਜੋ ਨਾਪਤੋਲਕਰ ਕੰਮ ਕਰਦੇ ਹਨ।

ਉਹ ਅਦਾਕਾਰ ਪੁੱਛਦੇ ਹਨ ਕਿ ਕਿੰਨੇ ਦਿਨਾਂ ਦਾ ਕੰਮ ਹੈ? ਉਹ ਇਕ ਸੈੱਟਅੱਪ ਮੰਗਦੇ ਹਨ , ਜੋ ਬਹੁਤ ਆਰਾਮਦਾਇਕ ਹੋਣਾ ਚਾਹੀਦਾ ਹੈ, ਜਿਵੇਂ ਕਿ ਉਹ ਸਮੇਂ 'ਤੇ ਹੀਰੋਇਨ ਉਪਲਬਧ ਹੋਣ, ਨਿਰਦੇਸ਼ਕ ਉਪਲਬਧ ਹੋਣੇ ਚਾਹੀਦੇ ਹਨ, ਤਾਂ ਫਿਲਮ ਕਿਥੋਂ ਚੰਗੀ ਹੋਵੇਗੀ। ਬੋਨੀ ਕਪੂਰ ਨੇ ਅੱਗੇ ਕਿਹਾ, 'ਜੇਕਰ ਅਦਾਕਾਰ, ਨਿਰਦੇਸ਼ਕ ਜਾਂ ਨਿਰਮਾਤਾ ਸੱਚਾਈ ਨਾਲ ਕੰਮ ਨਹੀਂ ਕਰ ਰਹੇ ਹਨ, ਤਾਂ ਫਿਲਮ ਫਲਾਪ ਹੋਣੀ ਤੈਅ ਹੈ। ਅਜਿਹੇ 'ਚ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆਵੇਗੀ।

ਇਸ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਖੁਲਾਸਾ ਕੀਤਾ ਸੀ, ਕਿ ਉਸ ਨੇ 'ਮਿਲੀ' ਲਈ ਸਹਿਮਤੀ ਦਿੱਤੀ ਕਿਉਂਕਿ ਉਸ ਦੇ ਪਿਤਾ ਭਾਵੁਕ ਹੋ ਗਏ ਅਤੇ ਫੋਨ 'ਤੇ ਰੋਣ ਲੱਗ ਗਏ ਸਨ । ਉਸਨੇ ਫਿਲਮ ਦੀ ਸ਼ੂਟਿੰਗ ਦੌਰਾਨ ਆਈਆਂ ਮੁਸ਼ਕਿਲਾਂ ਨੂੰ ਵੀ ਸਾਂਝਾ ਕੀਤਾ। 'ਧੜਕ' ਅਦਾਕਾਰਾ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨੇ ਦਰਦ ਨਿਵਾਰਕ ਦਵਾਈਆਂ ਖਾ ਕੇ ਫਿਲਮ ਦੀ 30% ਸ਼ੂਟਿੰਗ ਕੀਤੀ ਸੀ । ਬੋਨੀ ਕਪੂਰ ਨੇ ਅੱਗੇ ਕਿਹਾ ਕਿ ਜੇਕਰ ਅਭਿਨੇਤਾ, ਨਿਰਦੇਸ਼ਕ ਜਾਂ ਨਿਰਮਾਤਾ ਈਮਾਨਦਾਰ ਨਹੀਂ ਹਨ, ਤਾਂ ਫਿਲਮ ਦਰਸ਼ਕਾਂ ਵਿਚਕਾਰ ਨਹੀਂ ਚੱਲੇਗੀ।

Related Stories

No stories found.
logo
Punjab Today
www.punjabtoday.com