Box Office Collection: ਫਿਲਮ Brahmastra ਨੇਂ 3 ਦਿਨਾਂ 'ਚ ਕਮਾਏ 40 ਕਰੋੜ

ਇਸ ਫਿਲਮ ਨੂੰ ਮਿਲਿਆ-ਜੁਲਿਆ ਰਿਸਪੋਂਸ ਮਿਲਿਆ ਹੈ, ਫਿਰ ਵੀ ਇਹ ਇੱਕ ਬੇਹਤਰ ਅੰਕੜਾ ਹੈ। ਫਿਲਮ ਜਲਦੀ ਹੀ 50 ਕਰੋੜ ਕਲੱਬ 'ਚ ਸ਼ਾਮਿਲ ਹੋਵੇਗੀ।
Box Office Collection: ਫਿਲਮ Brahmastra ਨੇਂ 3 ਦਿਨਾਂ 'ਚ ਕਮਾਏ 40 ਕਰੋੜ

ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਸੀ ਪਰ ਵੀਕੈਂਡ 'ਤੇ 'ਬ੍ਰਹਮਾਸਤਰ' ਨੂੰ ਜ਼ਬਰਦਸਤ ਹਿੱਟ ਮਿਲਿਆ। ਇਸ ਦੇ ਨਾਲ ਹੀ ਹੁਣ ਇਸ ਦੇ ਤੀਜੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ। ਮੇਕਰਸ ਨੂੰ ਉਮੀਦ ਸੀ ਕਿ ਫਿਲਮ ਨੂੰ ਤੀਜੇ ਦਿਨ ਚੰਗਾ ਰਿਸਪਾਂਸ ਮਿਲੇਗਾ ਅਤੇ ਅਜਿਹਾ ਹੀ ਹੋਇਆ।

ਹਾਲ ਹੀ 'ਚ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਫਿਲਮ ਦੇ ਕਲੈਕਸ਼ਨ ਦੀ ਜਾਣਕਾਰੀ ਦਿੱਤੀ ਹੈ। ਤਰਨ ਆਦਰਸ਼ ਨੇ ਦੱਸਿਆ ਕਿ ਫਿਲਮ ਨੇ ਪਹਿਲੇ ਦਿਨ ਹਿੰਦੀ ਭਾਸ਼ਾ 'ਚ 31.5 ਕਰੋੜ ਦਾ ਕਾਰੋਬਾਰ ਕੀਤਾ ਸੀ। ਦੂਜੇ ਦਿਨ ਫਿਲਮ ਨੇ 37 ਕਰੋੜ ਦੀ ਕਮਾਈ ਕੀਤੀ ਅਤੇ ਹੁਣ ਤੀਜੇ ਦਿਨ ਦਾ ਕਲੈਕਸ਼ਨ ਆ ਗਿਆ ਹੈ। ਫਿਲਮ ਨੇ ਤੀਜੇ ਦਿਨ 39.5 ਕਰੋੜ ਦਾ ਕਾਰੋਬਾਰ ਕੀਤਾ। ਜਿਵੇਂ-ਜਿਵੇਂ ਕਾਰੋਬਾਰ ਵਧ ਰਿਹਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਜਲਦੀ ਹੀ 50 ਕਰੋੜ ਦਾ ਕਾਰੋਬਾਰ ਕਰ ਲਵੇਗੀ।

ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਦੇਸ਼ ਭਰ 'ਚ 5019 ਸਕ੍ਰੀਨਜ਼ 'ਤੇ ਰਿਲੀਜ਼ ਹੋ ਚੁੱਕੀ ਹੈ, ਜਦਕਿ ਬਾਕੀ ਦੇਸ਼ਾਂ 'ਚ ਇਹ 3894 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। 'ਬ੍ਰਹਮਾਸਤਰ' ਕੁੱਲ ਮਿਲਾ ਕੇ 8913 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। 410 ਕਰੋੜ ਦੇ ਬਜਟ 'ਚ ਬਣੀ ਇਹ ਫਿਲਮ ਕਾਫੀ ਕਮਾਈ ਕਰ ਰਹੀ ਹੈ। ਇਸ ਫਿਲਮ 'ਚ ਪਹਿਲੀ ਵਾਰ ਰਣਬੀਰ-ਆਲੀਆ ਸਕ੍ਰੀਨ 'ਤੇ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।

ਆਲੀਆ-ਰਣਬੀਰ ਦੀ ਫਿਲਮ 'ਚ ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਵਰਗੇ ਦਮਦਾਰ ਕਿਰਦਾਰ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ ਅਤੇ ਨਿਰਮਾਤਾਵਾਂ ਨੂੰ ਇਸ ਫਿਲਮ ਨੂੰ ਬਣਾਉਣ ਲਈ ਲੰਬਾ ਸਮਾਂ ਲੱਗਿਆ, ਜਿਸਦਾ ਅਸਰ ਬਾਕਸ ਆਫਿਸ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਹ ਦੇਖਣਾ ਹੋਵੇਗਾ ਕਿ ਇਹ ਫਿਲਮ 50 ਕਰੋੜ ਦੇ ਕਲੱਬ 'ਚ ਕਦੋਂ ਤੱਕ ਸ਼ਾਮਲ ਹੁੰਦੀ ਹੈ।

ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬ੍ਰਹਮਾਸਤਰ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਹਾਲਾਂਕਿ, ਬਾਲੀਵੁੱਡ ਫਿਲਮਾਂ ਦੇ ਬਾਈਕਾਟ ਦੇ ਰੁਝਾਨ ਦੇ ਵਿਚਕਾਰ ਵੀ, ਅਯਾਨ ਮੁਖਰਜੀ ਦੀ ਫਿਲਮ ਨੇ ਕੁਲੈਕਸ਼ਨ ਦੇ ਮਾਮਲੇ ਵਿੱਚ ਰਣਬੀਰ ਦੀ ਪਿਛਲੀ ਫਿਲਮ ਸੰਜੂ ਨੂੰ ਪਿੱਛੇ ਛੱਡ ਦਿੱਤਾ ਹੈ। ਫਿਲਮ ਸੰਜੂ ਨੇ ਪਹਿਲੇ ਦਿਨ 34.75 ਕਰੋੜ ਦੀ ਕਮਾਈ ਕੀਤੀ ਸੀ।

Related Stories

No stories found.
logo
Punjab Today
www.punjabtoday.com