ਜੇਕਰ ਮੌਲਾ ਜੱਟ ਭਾਰਤ 'ਚ ਰਿਲੀਜ਼ ਹੁੰਦੀ ਤਾਂ ਰਿਸ਼ਤੇ ਹੁੰਦੇ ਮਜਬੂਤ : ਫਵਾਦ

'ਦਿ ਲੀਜੈਂਡ ਆਫ ਮੌਲਾ ਜੱਟ' 30 ਦਸੰਬਰ ਨੂੰ ਭਾਰਤ 'ਚ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਸੈਂਸਰ ਬੋਰਡ ਨੇ ਫਿਲਮ ਦੀ ਰਿਲੀਜ਼ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਜੇਕਰ ਮੌਲਾ ਜੱਟ ਭਾਰਤ 'ਚ ਰਿਲੀਜ਼ ਹੁੰਦੀ ਤਾਂ ਰਿਸ਼ਤੇ ਹੁੰਦੇ ਮਜਬੂਤ : ਫਵਾਦ
Updated on
3 min read

ਪਾਕਿਸਤਾਨੀ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' ਲਗਾਤਾਰ ਆਪਣੀ ਸਫਲਤਾ ਦੇ ਝੰਡੇ ਗੱਡ ਰਹੀ ਹੈ। ਸੈਂਸਰ ਬੋਰਡ ਨੇ ਫਵਾਦ ਖਾਨ ਸਟਾਰਰ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' ਦੀ ਭਾਰਤ 'ਚ ਰਿਲੀਜ਼ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਇਸ 'ਤੇ ਫਵਾਦ ਖਾਨ ਦੀ ਪ੍ਰਤੀਕਿਰਿਆ ਆਈ ਹੈ।

ਹਾਂਗਕਾਂਗ ਦੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਫਿਲਮ ਭਾਰਤ 'ਚ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 30 ਦਸੰਬਰ ਨੂੰ ਭਾਰਤ 'ਚ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਸੈਂਸਰ ਬੋਰਡ ਨੇ ਫਿਲਮ ਦੀ ਰਿਲੀਜ਼ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ। ਇਸ ਫਿਲਮ ਨੇ ਦੁਨੀਆ ਭਰ 'ਚ ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

ਫਵਾਦ ਖਾਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਹ ਹਾਂਗਕਾਂਗ ਦੇ ਇੱਕ ਪੱਤਰਕਾਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' ਦੀ ਭਾਰਤ ਵਿੱਚ ਰਿਲੀਜ਼ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- ਕਦੇ ਸੁਣਨ ਵਿੱਚ ਆਉਂਦਾ ਹੈ ਕਿ ਫਿਲਮ ਰਿਲੀਜ਼ ਹੋ ਰਹੀ ਹੈ, ਕਦੇ ਸੁਣਨ ਵਿੱਚ ਆਉਂਦਾ ਹੈ ਕਿ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਜੇਕਰ ਇਹ ਫਿਲਮ ਭਾਰਤ 'ਚ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰ ਸਕਦੇ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਜ਼ੀ ਸਟੂਡੀਓਜ਼ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ, ਪਰ ਸੈਂਸਰ ਬੋਰਡ ਨੇ ਆਖਰੀ ਸਮੇਂ ਵਿੱਚ ਫਿਲਮ ਦੀ ਰਿਲੀਜ਼ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ। ਜ਼ੀ ਸਟੂਡੀਓਜ਼ ਨੇ ਫਿਲਮ ਦੀ ਰਿਲੀਜ਼ ਲਈ ਸੈਂਸਰ ਬੋਰਡ ਤੋਂ ਮਨਜ਼ੂਰੀ ਲੈ ਲਈ ਸੀ, ਪਰ ਲੱਗਦਾ ਹੈ ਕਿ ਹੁਣ ਫਿਲਮ ਦੀ ਰਿਲੀਜ਼ ਬਹੁਤ ਮੁਸ਼ਕਲ ਹੈ।

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਹਮੇਸ਼ਾ ਖਰਾਬ ਰਹੇ ਹਨ, ਪਰ 2019 'ਚ ਪੁਲਵਾਮਾ ਹਮਲੇ ਤੋਂ ਬਾਅਦ ਮਾਮਲਾ ਜ਼ਿਆਦਾ ਵਿਗੜ ਗਿਆ ਸੀ। ਉਦੋਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੱਭਿਆਚਾਰਕ ਪਾਬੰਦੀ ਹੈ। ਭਾਰਤੀ ਫਿਲਮਾਂ ਨਾ ਤਾਂ ਪਾਕਿਸਤਾਨ ਵਿੱਚ ਰਿਲੀਜ਼ ਹੁੰਦੀਆਂ ਹਨ ਅਤੇ ਨਾ ਹੀ ਪਾਕਿਸਤਾਨੀ ਫਿਲਮਾਂ ਭਾਰਤ ਵਿੱਚ ਹੁੰਦੀਆਂ ਹਨ। 'ਦਿ ਲੀਜੈਂਡ ਆਫ ਮੌਲਾ ਜੱਟ' ਨੇ ਦੁਨੀਆ ਭਰ ਵਿੱਚ 10 ਮਿਲੀਅਨ ਡਾਲਰ ਯਾਨੀ 220 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ 'ਚ 87.50 ਕਰੋੜ ਪਾਕਿਸਤਾਨੀ ਰੁਪਏ ਘਰੇਲੂ ਬਾਕਸ ਆਫਿਸ ਤੋਂ ਜਦਕਿ 132.50 ਕਰੋੜ ਰੁਪਏ ਵਿਦੇਸ਼ ਤੋਂ ਆਏ ਹਨ। ਇਹ ਫਿਲਮ ਪਾਕਿਸਤਾਨੀ ਸਿਨੇਮਾ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ।

Related Stories

No stories found.
logo
Punjab Today
www.punjabtoday.com