ਕ੍ਰਿਕਟ ਦੇ ਮੈਦਾਨ ਤੋਂ ਬਾਅਦ ਸ਼ਿਖਰ ਧਵਨ ਹੁਣ ਪਰਦੇ 'ਤੇ ਆਉਣਗੇ ਨਜ਼ਰ

ਕ੍ਰਿਕਟ ਦੇ ਮੈਦਾਨ ਤੋਂ ਬਾਅਦ ਸ਼ਿਖਰ ਧਵਨ ਹੁਣ ਪਰਦੇ 'ਤੇ ਆਉਣਗੇ ਨਜ਼ਰ

ਸ਼ਿਖਰ ਧਵਨ ਨੇ ਕਿਹਾ ਕਿ ਮੇਰਾ ਮਨਪਸੰਦ ਟਾਈਮ ਪਾਸ ਚੰਗੀਆਂ ਮਨੋਰੰਜਕ ਫਿਲਮਾਂ ਦੇਖਣਾ ਹੈ ਅਤੇ ਜਦੋਂ ਮੈਨੂੰ ਇਹ ਪੇਸ਼ਕਸ਼ ਮਿਲੀ ਅਤੇ ਮੈਂ ਫਿਲਮ ਦੀ ਕਹਾਣੀ ਸੁਣੀ ਤਾਂ ਇਸ ਨੇ ਮੇਰੇ 'ਤੇ ਡੂੰਘਾ ਪ੍ਰਭਾਵ ਛੱਡਿਆ।
Published on

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਬਾਲੀਵੁੱਡ ਨਾਲ ਆਪਣੀ ਨਵੀਂ ਪਾਰੀ ਸ਼ੁਰੂ ਕਰਣ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ ਆਉਣ ਵਾਲੀ ਫਿਲਮ 'ਡਬਲ ਐਕਸਐੱਲ' ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦਾ ਮਜ਼ਾਕੀਆ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਇਸ ਦੇ ਨਾਲ ਹੀ ਫਿਲਮ ਦੇ ਇਕ ਤੋਂ ਬਾਅਦ ਇਕ ਨਵੇਂ ਪੋਸਟਰ ਰਿਲੀਜ਼ ਹੋ ਰਹੇ ਹਨ। ਇਸ ਦੌਰਾਨ ਹੁਮਾ ਕੁਰੈਸ਼ੀ ਦਾ ਇੱਕ ਮੋਸ਼ਨ ਪੋਸਟ ਵੀ ਸਾਹਮਣੇ ਆਇਆ, ਜਿਸ ਵਿੱਚ ਹੁਮਾ ਸਟੇਡੀਅਮ ਅਤੇ ਮਾਈਕ ਦੇ ਨਾਲ ਨਜ਼ਰ ਆਈ। ਇਸ ਦੇ ਨਾਲ ਹੀ ਹੁਣ ਫਿਲਮ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਖਬਰਾਂ ਮੁਤਾਬਕ ਇਸ ਫਿਲਮ ਨਾਲ ਕ੍ਰਿਕਟਰ ਸ਼ਿਖਰ ਧਵਨ ਆਪਣਾ ਡੈਬਿਊ ਕਰਨ ਜਾ ਰਹੇ ਹਨ।

ਪਲੱਸ ਸਾਈਜ਼ ਔਰਤਾਂ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਕਹਾਣੀ ਨੂੰ ਦਰਸਾਉਂਦੀ ਇਸ ਫਿਲਮ 'ਚ ਕ੍ਰਿਕਟਰ ਸ਼ਿਖਰ ਧਵਨ ਨਜ਼ਰ ਆਉਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਉਨ੍ਹਾਂ ਦੀ ਖਾਸ ਭੂਮਿਕਾ ਹੋਵੇਗੀ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਸ਼ਿਖਰ ਧਵਨ ਨੇ ਇਸ ਫਿਲਮ 'ਚ ਆਪਣੀ ਦਿੱਖ ਨੂੰ ਲੈ ਕੇ ਕੁਝ ਗੱਲਾਂ ਵੀ ਕਹੀਆਂ ਹਨ। ਉਸ ਨੇ ਕਿਹਾ, 'ਇਕ ਐਥਲੀਟ ਦੇ ਤੌਰ 'ਤੇ ਮੈਂ ਦੇਸ਼ ਲਈ ਖੇਡਦਾ ਰਿਹਾ ਹਾਂ। ਜ਼ਿੰਦਗੀ ਹਮੇਸ਼ਾ ਬਹੁਤ ਵਿਅਸਤ ਰਹਿੰਦੀ ਹੈ।

ਮੇਰਾ ਮਨਪਸੰਦ ਟਾਈਮ ਪਾਸ ਚੰਗੀਆਂ ਮਨੋਰੰਜਕ ਫਿਲਮਾਂ ਦੇਖਣਾ ਹੈ ਅਤੇ ਜਦੋਂ ਮੈਨੂੰ ਇਹ ਪੇਸ਼ਕਸ਼ ਮਿਲੀ ਅਤੇ ਮੈਂ ਫਿਲਮ ਦੀ ਕਹਾਣੀ ਸੁਣੀ ਤਾਂ ਇਸ ਨੇ ਮੇਰੇ 'ਤੇ ਡੂੰਘਾ ਪ੍ਰਭਾਵ ਛੱਡਿਆ। ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਆਪਣੇ ਸੁਪਨਿਆਂ ਦੀ ਉਡਾਣ ਭਰਨਗੇ, ਉਨ੍ਹਾਂ ਦੇ ਸੁਪਨੇ ਜੋ ਵੀ ਹੋਣ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਹੁਮਾ ਨੇ ਸ਼ਿਖਰ ਨਾਲ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਸ 'ਚ ਦੋਵੇਂ ਇਕ-ਦੂਜੇ ਦਾ ਹੱਥ ਫੜੇ ਨਜ਼ਰ ਆ ਰਹੇ ਹਨ।

ਦੂਜੀ ਤਸਵੀਰ 'ਚ ਦੋਵੇਂ ਹੱਸਦੇ ਹੋਏ ਨਜ਼ਰ ਆ ਰਹੇ ਹਨ। ਸਤਰਾਮ ਰਮਾਨੀ ਦੁਆਰਾ ਨਿਰਦੇਸ਼ਤ, 'ਡਬਲ ਐਕਸਐਲ' 4 ਨਵੰਬਰ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਦੇ ਨਾਲ ਸ਼ਿਖਰ ਧਵਨ, ਜ਼ਹੀਰ ਇਕਬਾਲ ਅਤੇ ਮਹਤ ਰਾਘਵੇਂਦਰ ਨਜ਼ਰ ਆਉਣਗੇ।

logo
Punjab Today
www.punjabtoday.com