ਦਿੱਲੀ ਹਾਈਕੋਰਟ ਤੋਂ ਇਜਾਜ਼ਤ ਲੈ ਕੇ ਆਈਫਾ ਲਈ ਰਵਾਨਾ ਹੋਈ ਜੈਕਲੀਨ ਫਰਨਾਂਡੀਜ਼

ਠੱਗ ਸੁਕੇਸ਼ ਚੰਦਰਸ਼ੇਖਰ ਮਾਮਲੇ ਦੀ ਜਾਂਚ ਈਡੀ ਕੋਲ ਚੱਲ ਰਹੀ ਹੈ। ਜੈਕਲੀਨ ਦਾ ਉਸ ਨਾਲ ਕਨੈਕਸ਼ਨ ਸਾਹਮਣੇ ਆ ਗਿਆ ਹੈ, ਇਸ ਲਈ ਉਸ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੈ।
ਦਿੱਲੀ ਹਾਈਕੋਰਟ ਤੋਂ ਇਜਾਜ਼ਤ ਲੈ ਕੇ ਆਈਫਾ ਲਈ ਰਵਾਨਾ ਹੋਈ ਜੈਕਲੀਨ ਫਰਨਾਂਡੀਜ਼

ਜੈਕਲੀਨ ਫਰਨਾਂਡੀਜ਼ ਨੂੰ ਪਿੱਛਲੇ ਦਿਨੀ ਵਿਦੇਸ਼ ਜਾਣ ਤੋਂ ਰੋਕ ਦਿਤਾ ਗਿਆ ਸੀ,ਪਰ ਹੁਣ ਕੋਰਟ ਨੇ ਉਸਨੂੰ ਵਿਦੇਸ਼ ਜਾਣ ਦੀ ਇਜ਼ਾਜ਼ਤ ਦੇ ਦਿਤੀ ਹੈ। ਜੈਕਲੀਨ ਫਰਨਾਂਡੀਜ਼ ਆਈਫਾ ਲਈ ਅਬੂ ਧਾਬੀ ਲਈ ਰਵਾਨਾ ਹੋ ਗਈ ਹੈ। ਆਪਣੀ ਵਿਦੇਸ਼ ਯਾਤਰਾ ਲਈ ਉਸ ਨੂੰ ਦਿੱਲੀ ਹਾਈ ਕੋਰਟ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪਈ ਸੀ।

ਠੱਗ ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਨਾਮਜ਼ਦ ਹੋਣ ਤੋਂ ਬਾਅਦ ਜੈਕਲੀਨ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। 11 ਮਈ ਨੂੰ ਉਸ ਨੇ ਦਿੱਲੀ ਦੀ ਅਦਾਲਤ ਤੋਂ 15 ਦਿਨਾਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਜਸਟਿਸ ਸੁਧੀਰ ਕੁਮਾਰ ਜੈਨ ਨੇ ਜੈਕਲੀਨ ਨੂੰ 31 ਤੋਂ 6 ਜੂਨ ਤੱਕ ਅਬੂ ਧਾਬੀ ਜਾਣ ਦੀ ਇਜਾਜ਼ਤ ਦਿੱਤੀ ਹੈ। ਨਾਲ ਹੀ ਹੁਕਮ ਦਿੱਤਾ ਕਿ ਉਨ੍ਹਾਂ ਨੂੰ 1 ਕਰੋੜ ਦੀ ਫਿਕਸਡ ਡਿਪਾਜ਼ਿਟ ਰਸੀਦ (ਐੱਫ. ਡੀ. ਆਰ.) ਜਮ੍ਹਾ ਕਰਵਾਉਣੀ ਹੋਵੇਗੀ।

ਇਸ ਤੋਂ ਇਲਾਵਾ ਸਹੁੰ ਚੁੱਕਣੀ ਪਵੇਗੀ, ਕਿ ਜੇਕਰ ਉਹ ਵਾਪਸ ਨਹੀਂ ਆਉਂਦੀ ਤਾਂ ਇਹ ਐਫਡੀਆਰ ਅਤੇ 1 ਕਰੋੜ ਰੁਪਏ ਦੀ ਜ਼ਮਾਨਤ ਜ਼ਬਤ ਕਰ ਲਈ ਜਾਵੇਗੀ। ਜੈਕਲੀਨ ਨੇ ਅਦਾਲਤ ਤੋਂ ਇਜਾਜ਼ਤ ਮੰਗੀ ਸੀ ਕਿ ਉਹ ਅਬੂ ਧਾਬੀ, ਫਰਾਂਸ ਅਤੇ ਨੇਪਾਲ ਜਾਣਾ ਚਾਹੁੰਦੀ ਹੈ। ਇਸ ਦੇ ਲਈ 15 ਦਿਨਾਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਗਈ ਸੀ।

ਅਦਾਲਤ ਦੀ ਇਜਾਜ਼ਤ ਤੋਂ ਬਾਅਦ ਜੈਕਲੀਨ ਆਈਫਾ ਲਈ ਰਵਾਨਾ ਹੋ ਗਈ ਹੈ। ਦੱਸ ਦੇਈਏ ਕਿ ਠੱਗ ਸੁਕੇਸ਼ ਚੰਦਰਸ਼ੇਖਰ ਮਾਮਲੇ ਦੀ ਜਾਂਚ ਈਡੀ ਕੋਲ ਚੱਲ ਰਹੀ ਹੈ। ਜੈਕਲੀਨ ਦਾ ਉਸ ਨਾਲ ਕਨੈਕਸ਼ਨ ਸਾਹਮਣੇ ਆ ਗਿਆ ਹੈ, ਇਸ ਲਈ ਉਸ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੈ। ਜੈਕਲੀਨ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਏਅਰਪੋਰਟ 'ਤੇ ਨਜ਼ਰ ਆਏ।

ਆਈਫਾ ਅਵਾਰਡ ਪਹਿਲਾਂ 19 ਤੋਂ 21 ਮਈ ਤੱਕ ਆਯੋਜਿਤ ਕੀਤੇ ਜਾਣੇ ਸਨ। ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੀ ਮੌਤ ਤੋਂ ਬਾਅਦ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਲਮਾਨ ਖਾਨ, ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ, ਨੋਰਾ ਫਤੇਹੀ, ਦਿਸ਼ਾ ਪਟਾਨੀ ਸਮੇਤ ਕਈ ਸਿਤਾਰੇ ਆਬੂ ਧਾਬੀ ਲਈ ਰਵਾਨਾ ਹੋ ਚੁੱਕੇ ਹਨ। ਦੂਜੇ ਪਾਸੇ ਈਵੈਂਟ ਲਈ ਪਹੁੰਚੇ ਲੋਕਾਂ ਨੇ ਵੀ ਆਪਣੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

Related Stories

No stories found.
logo
Punjab Today
www.punjabtoday.com