
ਧਰਮਿੰਦਰ ਨੇ ਫਿਲਮ ਜ਼ੰਜੀਰ ਨੂੰ ਲੈ ਕੇ ਜਾਵੇਦ ਅਖਤਰ ਦੇ ਦਾਅਵਿਆਂ ਦਾ ਸੋਸ਼ਲ ਮੀਡੀਆ ਰਾਹੀਂ ਜਵਾਬ ਦਿੱਤਾ ਹੈ। ਦਰਅਸਲ ਹਾਲ ਹੀ 'ਚ ਦਿੱਤੇ ਇੰਟਰਵਿਊ ਦੌਰਾਨ ਜਾਵੇਦ ਅਖਤਰ ਨੇ ਅਮਿਤਾਭ ਬੱਚਨ ਦੀ ਪਹਿਲੀ ਸੁਪਰਹਿੱਟ ਫਿਲਮ 'ਜੰਜੀਰ' ਦਾ ਜ਼ਿਕਰ ਕੀਤਾ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਸੀ, ਕਿ ਅਮਿਤਾਭ ਤੋਂ ਪਹਿਲਾਂ ਧਰਮਿੰਦਰ ਨੂੰ ਇਹ ਫਿਲਮ ਆਫਰ ਕੀਤੀ ਗਈ ਸੀ, ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ। ਹੁਣ ਜਾਵੇਦ ਦਾ ਇਹ ਬਿਆਨ ਸੁਣ ਕੇ ਧਰਮਿੰਦਰ ਗੁੱਸੇ 'ਚ ਆ ਗਏ ਅਤੇ ਸੋਸ਼ਲ ਮੀਡੀਆ ਰਾਹੀਂ ਆਪਣਾ ਗੁੱਸਾ ਜ਼ਾਹਰ ਕਰਨ ਲੱਗੇ।
ਧਰਮਿੰਦਰ ਨੇ ਆਪਣੀ ਪੋਸਟ 'ਚ ਲਿਖਿਆ, 'ਜਾਵੇਦ, ਤੁਸੀਂ ਕਿਵੇਂ ਹੋ, ਦਿੱਖ ਦੀ ਇਸ ਦੁਨੀਆ 'ਚ ਹਕੀਕਤ ਦੱਬੀ ਰਹਿੰਦੀ ਹੈ। ਜਿਉਂਦੇ ਰਹੋ, ਦਿਲ ਨੂੰ ਬਹੁਤ ਗੁਦਗੁਦਾਉਂਦੇ ਰਹੋ, ਕਾਸ਼ ਮੈਂ ਉੱਚੀ ਬੋਲਣ ਦਾ ਜਾਦੂ ਸਿੱਖ ਲਿਆ ਹੁੰਦਾ।
ਜਾਵੇਦ ਅਖਤਰ ਨੇ ਗੱਲਬਾਤ ਦੌਰਾਨ ਕਿਹਾ ਸੀ, 'ਜੰਜੀਰ ਫਿਲਮ ਲਈ ਅਮਿਤਾਭ ਆਖਰੀ ਪਸੰਦ ਸਨ। ਫਿਲਮ ਦੀ ਸਕ੍ਰਿਪਟ ਧਰਮਿੰਦਰ ਲਈ ਲਿਖੀ ਗਈ ਸੀ, ਪਰ ਕਿਸੇ ਕਾਰਨ ਉਨ੍ਹਾਂ ਨੇ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਕਾਸ਼ ਮਹਿਰਾ ਕੋਲ ਸਕ੍ਰਿਪਟ ਸੀ, ਪਰ ਹੀਰੋ ਕੋਈ ਨਹੀਂ ਸੀ। ਪ੍ਰਕਾਸ਼ ਮਹਿਰਾ ਪਹਿਲੀ ਵਾਰ ਫਿਲਮ ਦਾ ਨਿਰਮਾਣ ਕਰ ਰਿਹਾ ਸੀ, ਕਿਉਂਕਿ ਇਸ ਤੋਂ ਪਹਿਲਾਂ ਉਸ ਨੇ ਸਿਰਫ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।
ਫਿਲਮ ਲਈ ਕਈ ਸਿਤਾਰਿਆਂ ਨਾਲ ਸੰਪਰਕ ਕੀਤਾ ਗਿਆ ਸੀ, ਪਰ ਸਭ ਨੇ ਇਸ ਨੂੰ ਠੁਕਰਾ ਦਿੱਤਾ। ਜਾਵੇਦ ਅਖਤਰ ਨੇ ਅੱਗੇ ਕਿਹਾ, 'ਮੈਂ ਇਹ ਵੀ ਸਮਝ ਸਕਦਾ ਹਾਂ ਕਿ ਉਸਨੇ ਇਸ ਵਿੱਚ ਕੰਮ ਕਰਨ ਤੋਂ ਇਨਕਾਰ ਕਿਉਂ ਕੀਤਾ। ਮੈਨੂੰ ਲੱਗਦਾ ਹੈ ਕਿ ਉਹ ਦੌਰ ਰਾਜੇਸ਼ ਖੰਨਾ ਦਾ ਸੀ। ਉਸ ਸਮੇਂ ਫਿਲਮਾਂ 'ਚ ਮਿਊਜ਼ਿਕ ਅਤੇ ਰੋਮਾਂਸ ਐਂਗਲ ਬਹੁਤ ਜ਼ਿਆਦਾ ਸੀ, ਜੋ ਇਸ ਫਿਲਮ 'ਚ ਨਹੀਂ ਸੀ।
ਫਿਲਮ 'ਚ ਅੰਤ ਤੱਕ ਹੀਰੋ ਗੁੱਸੇ ਦੇ ਅਵਤਾਰ 'ਚ ਨਜ਼ਰ ਆਉਂਦਾ ਹੈ । ਉਸ ਸਮੇਂ ਕੋਈ ਵੀ ਅਜਿਹਾ ਹੀਰੋ ਨਹੀਂ ਬਣਨਾ ਚਾਹੁੰਦਾ ਸੀ। ਫਿਲਮ 'ਜ਼ੰਜੀਰ' 11 ਮਈ 1973 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ 4 ਸਾਲ ਦੇ ਸੰਘਰਸ਼ ਤੋਂ ਬਾਅਦ ਅਮਿਤਾਭ ਬੱਚਨ ਨੂੰ ਸਟਾਰਡਮ ਦਾ ਸਵਾਦ ਚੱਖਿਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਬਤੌਰ ਅਭਿਨੇਤਾ 12 ਫਿਲਮਾਂ 'ਚ ਕੰਮ ਕੀਤਾ ਸੀ, ਪਰ ਲੀਡ ਐਕਟਰ ਦੇ ਤੌਰ 'ਤੇ ਉਨ੍ਹਾਂ ਦੀਆਂ ਸਿਰਫ ਦੋ ਫਿਲਮਾਂ ਹੀ ਹਿੱਟ ਰਹੀਆਂ ਸਨ।