ਦੀਆ ਮਿਰਜ਼ਾ ਨੂੰ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਿੱਚੋ ਗਿਣਿਆ ਜਾਂਦਾ ਹੈ। ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜਕਲ ਆਪਣੀ ਮਾਂ ਬਣਨ ਦਾ ਆਨੰਦ ਮਾਣ ਰਹੀ ਦੀਆ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਆਪਣੇ ਸੋਸ਼ਲ ਅਕਾਊਂਟ ਤੋਂ ਲਗਾਤਾਰ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰ ਰਹੀ ਹੈ।
ਇਸ ਦੌਰਾਨ, ਅਦਾਕਾਰਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦੀਪਿਕਾ ਪਾਦੂਕੋਣ, ਸਿਧਾਂਤ ਚਤੁਰਵੇਦੀ, ਅਨਨਿਆ ਪਾਂਡੇ ਸਟਾਰਰ ਫਿਲਮ 'ਗਹਰਾਇਆ' ਦੇ ਟਾਈਟਲ ਗੀਤ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।ਇੰਸਟਾਗ੍ਰਾਮ ਤੇ ਆਪਣੀ ਡਾਂਸ ਵੀਡੀਓ ਸ਼ੇਅਰ ਕਰਦੇ ਹੋਏ ਦੀਆ ਮਿਰਜ਼ਾ ਨੇ ਕੈਪਸ਼ਨ 'ਚ ਲਿਖਿਆ- ਉਫਫ ਇਹ ਗੀਤ।
ਸਾਹਮਣੇ ਆਈ ਵੀਡੀਓ 'ਚ ਦੀਆ ਬੀਚ ਤੇ ਨਜ਼ਰ ਆ ਰਹੀ ਹੈ। ਜਿੱਥੇ ਉਹ ਗੋਲ-ਗੋਲ ਘੁੰਮਦੀ ਹੋਈ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦੀਆ ਦੇ ਵੀਡੀਓ 'ਤੇ ਕੁਮੈਂਟ ਕਰਕੇ ਪ੍ਰਸ਼ੰਸਕਾਂ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਉਸ ਦੀ ਵੀਡੀਓ ਪੋਸਟ ਨੂੰ ਪਸੰਦ ਕੀਤਾ ਹੈ। ਆਹਾਨਾ ਕੁਮਰਾਹ, ਜ਼ੁਬਿਨ ਨੌਟਿਆਲ ਅਤੇ ਸਿਧਾਂਤ ਚਤੁਰਵੇਦੀ ਨੇ ਰੈੱਡ ਹਾਰਟ ਇਮੋਜੀ ਸ਼ੇਅਰ ਕਰਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।
ਜਿਕਰਯੋਗ ਹੈ ਕਿ ਹਾਲ ਹੀ 'ਚ ਦੀਆ ਮਿਰਜ਼ਾ ਇੰਸਟਾਗ੍ਰਾਮ ਤੇ ਆਪਣੇ ਨਾਂ ਦੇ ਬਦਲਾਅ ਕਾਰਨ ਸੁਰਖੀਆਂ 'ਚ ਰਹੀ ਸੀ। ਦੀਆ ਮਿਰਜ਼ਾ ਹੁਣ ਇੰਸਟਾਗ੍ਰਾਮ ਤੇ ਦੀਆ ਮਿਰਜ਼ਾ ਤੋਂ ਰੇਖੀ ਬਣ ਗਈ ਹੈ। ਉਸ ਨੇ ਆਪਣੇ ਨਾਂ ਨਾਲ ਆਪਣੇ ਪਤੀ ਵੈਭਵ ਰੇਖੀ ਦਾ ਸਰਨੇਮ ਜੋੜ ਲਿਆ ਹੈ ਅਤੇ ਹੁਣ ਉਸ ਨੇ ਇਸ ਨਾਂ ਨੂੰ ਅਧਿਕਾਰਤ ਵੀ ਕਰ ਲਿਆ ਹੈ।
ਦੀਆ ਮਿਰਜ਼ਾ ਨੇ ਪਿਛਲੇ ਸਾਲ 15 ਫਰਵਰੀ ਨੂੰ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ ਅਤੇ ਜੋੜੇ ਨੇ ਮਈ ਵਿੱਚ ਆਪਣੇ ਬੇਟੇ ਦਾ ਸਵਾਗਤ ਕੀਤਾ ਸੀ।ਦੀਆ ਮਿਰਜ਼ਾ ਨੂੰ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਹਾਲਾਂਕਿ ਉਹ ਲੰਬੇ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆਈ ਹੈ ਪਰ ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।ਦੀਆ ਮਿਰਜ਼ਾ ਨੂੰ ਆਖਰੀ ਵਾਰ 'ਕਾਲ ਮਾਈ ਏਜੰਟ ਬਾਲੀਵੁੱਡ' ਨਾਂ ਦੀ ਵੈੱਬ ਸੀਰੀਜ਼ 'ਚ ਦੇਖਿਆ ਗਿਆ ਸੀ।