ਦਿਲਜੀਤ ਦੋਸਾਂਝ ਦੇ ਫੈਨਜ਼ ਲਈ ਵੱਡੀ ਖਬਰ,ਕਰਨ ਜਾ ਰਹੇ ਹਨ ਹਾੱਲੀਵੁੱਡ ਚ ਡੈਬਿਊ

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਉਨ੍ਹਾਂ ਭਾਰਤੀ ਕਲਾਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ ਜੋ ਹਾੱਲੀਵੁੱਡ ਵਿੱਚ ਆਪਣਾ ਜਾਦੂ ਦਿਖਾਉਣ ਜਾ ਰਹੇ ਹਨ।
ਦਿਲਜੀਤ ਦੋਸਾਂਝ ਦੇ ਫੈਨਜ਼ ਲਈ ਵੱਡੀ ਖਬਰ,ਕਰਨ ਜਾ ਰਹੇ ਹਨ ਹਾੱਲੀਵੁੱਡ ਚ ਡੈਬਿਊ

ਅਭਿਨੇਤਾ-ਗਾਇਕ ਨੂੰ ਹਾਲੀਵੁੱਡ ਦੇ ਕੁਝ ਵੱਡੇ ਨਾਵਾਂ ਦੇ ਨਾਲ ਐਨੀਮੇਟਿਡ ਸੀਰੀਜ਼ 'ਫੇਬਲਸ' ਲਈ ਸਾਈਨ ਕੀਤਾ ਗਿਆ ਹੈ। ਉਹ ਇਸ ਸੀਰੀਜ਼ 'ਚ ਆਪਣੀ ਅਵਾਜ਼ ਦੇਣਗੇ। ਪ੍ਰੋਜੈਕਟ ਨਾਲ ਜੁੜੇ ਹੋਰ ਕਲਾਕਾਰਾਂ ਵਿੱਚ ਰਿਕੀ ਗੇਰਵਾਇਸ, ਜੇਮਾਇਨ ਕਲੇਮੈਂਟ, ਨਤਾਸ਼ਾ ਲਿਓਨ, ਜੇਬੀ ਸਮੂਵ, ਰੋਮਨ ਗ੍ਰਿਫਿਨ ਡੇਵਿਸ, ਅਲੈਕਸਾ ਡੇਮੀ ਅਤੇ ਜ਼ੈਚ ਵੁੱਡਸ ਸ਼ਾਮਲ ਹਨ। ਇਸ ਸੀਰੀਜ਼ ਦਾ ਹਿੱਸਾ ਬਣਨ 'ਤੇ ਦਿਲਜੀਤ ਨੇ ਇੰਸਟਾਗ੍ਰਾਮ ਤੇ ਇਕ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਦ ਹਾਲੀਵੁੱਡ ਰਿਪੋਰਟਰ ਦੀ ਇੱਕ ਰਿਪੋਰਟ ਦੇ ਅਨੁਸਾਰ, 'ਫੇਬਲਸ' ਬ੍ਰਾੱਨ ਡਿਜੀਟਲ ਦਾ ਪਹਿਲਾ ਐਨੀਮੇਟਡ ਪ੍ਰੋਜੈਕਟ ਹੋਵੇਗਾ। ਇਹ ਵੈਂਚਰ 'ਦਿ ਟੋ੍ਰਟੋਇਸ ਐਂਡ ਦ ਹੇਅਰ', 'ਦਿ ਲਾਇਨ ਐਂਡ ਦ ਮਾਊਸ' ਅਤੇ 'ਦਿ ਬੁਆਏ ਹੂ ਕ੍ਰਾਈ ਵੁਲਫ' ਵਰਗੀਆਂ ਮਸ਼ਹੂਰ ਕਹਾਣੀਆਂ ਨੂੰ ਆਧੁਨਿਕ ਤਰੀਕੇ ਨਾਲ ਪ੍ਰਦਰਸ਼ਿਤ ਕਰੇਗਾ। ਰਿਚਰਡ ਗੇਰਵਾਇਸ ਕਹਾਣੀਆਂ ਸੁਣਾਉਣਗੇ। ਅਜ਼ਾਜ਼ਲ ਜੈਕਬਸ ਇਸਦਾ ਨਿਰਦੇਸ਼ਨ ਕਰ ਰਹੇ ਹਨ ਜਦੋਂ ਕਿ ਸਕ੍ਰਿਪਟ ਕਾਇਰਾ ਨੂਨਨ ਦੁਆਰਾ ਲਿਖੀ ਗਈ ਹੈ।

Related Stories

No stories found.
logo
Punjab Today
www.punjabtoday.com