ਸੁਸ਼ਮਿਤਾ ਹਸਪਤਾਲ ਪਹੁੰਚੀ ਤਾਂ ਬਚੀ, ਜ਼ਿਆਦਾ ਕਸਰਤ ਵੀ ਖ਼ਰਾਬ : ਡਾਕਟਰ

ਡਾਕਟਰ ਦਾ ਕਹਿਣਾ ਹੈ, ਕਿ ਜੇਕਰ ਤੁਸੀਂ ਲਗਾਤਾਰ ਕਸਰਤ ਕਰ ਰਹੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਆ ਰਹੀ ਹੈ ਤਾਂ ਇਹ ਸਰੀਰ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।
ਸੁਸ਼ਮਿਤਾ ਹਸਪਤਾਲ ਪਹੁੰਚੀ ਤਾਂ ਬਚੀ, ਜ਼ਿਆਦਾ ਕਸਰਤ ਵੀ ਖ਼ਰਾਬ : ਡਾਕਟਰ

ਸੁਸਮਿਤਾ ਸੇਨ ਨੂੰ ਆਏ ਦਿਲ ਦੇ ਦੌਰੇ ਨੇ ਉਨ੍ਹਾਂ ਦੇ ਫੈਨਜ਼ ਨੂੰ ਚਿੰਤਾ ਵਿਚ ਪਾ ਦਿਤਾ ਸੀ। ਸੁਸਮਿਤਾ ਸੇਨ ਨੂੰ 27 ਫਰਵਰੀ ਨੂੰ ਸ਼ੂਟਿੰਗ ਦੇ ਸੈੱਟ 'ਤੇ ਦਿਲ ਦਾ ਦੌਰਾ ਪਿਆ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਐਂਜੀਓਪਲਾਸਟੀ ਕੀਤੀ ਗਈ। ਹੁਣ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਸੁਸ਼ਮਿਤਾ ਸਹੀ ਸਮੇਂ 'ਤੇ ਹਸਪਤਾਲ ਆਈ ਅਤੇ ਇਸ ਕਾਰਨ ਉਸ ਦਾ ਬਚਾਅ ਹੋ ਗਿਆ।

ਡਾਕਟਰ ਦਾ ਕਹਿਣਾ ਹੈ ਕਿ ਸੁਸ਼ਮਿਤਾ ਪਹਿਲਾਂ ਹੀ ਬਹੁਤ ਫਿੱਟ ਸੀ, ਇਸ ਲਈ ਉਸ ਨੂੰ ਘੱਟ ਨੁਕਸਾਨ ਹੋਇਆ ਸੀ। ਹਾਲਾਂਕਿ ਡਾਕਟਰ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਜ਼ਿਆਦਾ ਕਸਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਸਰੀਰ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ।

ਸੁਸ਼ਮਿਤਾ ਦਾ ਇਲਾਜ ਕਰਨ ਵਾਲੇ ਕਾਰਡੀਓਲੋਜਿਸਟ ਡਾਕਟਰ ਰਾਜੀਵ ਭਾਗਵਤ ਨੇ ਕਿਹਾ, 'ਸੁਸ਼ਮਿਤਾ ਦੀ ਉੱਚ ਸਰੀਰਕ ਗਤੀਵਿਧੀ ਨੇ ਉਸ ਦੇ ਦਿਲ ਨੂੰ ਹੋਰ ਨੁਕਸਾਨ ਤੋਂ ਬਚਾਇਆ। ਹਾਲਾਂਕਿ ਮੈਂ ਕਹਾਂਗਾ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਹ ਸਹੀ ਸਮੇਂ 'ਤੇ ਸਹੀ ਜਗ੍ਹਾ 'ਤੇ ਆਈ। ਡਾਕਟਰ ਰਾਜੀਵ ਅਨੁਸਾਰ, 'ਜੀਵਨਸ਼ੈਲੀ ਨੂੰ ਠੀਕ ਕਰਕੇ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਡਾਕਟਰ ਰਾਜੀਵ ਨੇ ਕਿਹਾ ਕਿ ਸੁਸ਼ਮਿਤਾ ਸਰੀਰਕ ਤੌਰ 'ਤੇ ਸਰਗਰਮ ਸੀ, ਇਸ ਲਈ ਉਸ ਨੂੰ ਸਭ ਤੋਂ ਘੱਟ ਨੁਕਸਾਨ ਹੋਇਆ ਹੈ।

ਡਾ. ਰਾਜੀਵ ਨੇ ਇਹ ਵੀ ਕਿਹਾ, 'ਹਫ਼ਤੇ ਵਿੱਚ 3 ਤੋਂ 4 ਦਿਨਾਂ ਤੋਂ ਵੱਧ ਕੋਈ ਕਸਰਤ ਨਹੀਂ ਕਰਨੀ ਚਾਹੀਦੀ। ਸਰੀਰ ਨੂੰ ਕਸਰਤ ਤੋਂ ਠੀਕ ਹੋਣ ਦਾ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋੜੀਂਦੀ ਨੀਂਦ ਵੀ ਲੈਣੀ ਚਾਹੀਦੀ ਹੈ, ਜੇਕਰ ਤੁਸੀਂ ਲਗਾਤਾਰ ਕਸਰਤ ਕਰ ਰਹੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਆ ਰਹੀ ਹੈ ਤਾਂ ਇਹ ਸਰੀਰ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।

ਡਾਕਟਰ ਰਾਜੀਵ ਅਨੁਸਾਰ, 'ਸਾਨੂੰ ਰਾਤ ਦੇ ਦੋ ਵਜੇ ਸੌਣ ਦੀ ਆਦਤ ਨੂੰ ਬਦਲਣਾ ਚਾਹੀਦਾ ਹੈ। ਸਵੇਰੇ ਉੱਠਦੇ ਹੀ ਜਾਗਿੰਗ ਨਹੀਂ ਕਰਨੀ ਚਾਹੀਦੀ। ਅਸੀਂ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸੁਣ ਰਹੇ ਹਾਂ ਕਿ ਕੋਈ ਜਿਮ ਗਿਆ ਅਤੇ ਕਸਰਤ ਕਰਦੇ ਸਮੇਂ ਮੌਤ ਹੋ ਗਈ। ਡਾਕਟਰ ਰਾਜੀਵ ਨੇ ਕਿਹਾ, ਜਿਮ ਕਰਨਾ ਕੋਈ ਫੈਸ਼ਨ ਨਹੀਂ ਹੈ। ਬਹੁਤ ਜ਼ਿਆਦਾ ਜਿਮ ਕਰਨ ਨਾਲ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਜਿਮ ਜਾਣ ਤੋਂ ਪਹਿਲਾਂ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੁਸ਼ਮਿਤਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੱਸਿਆ ਕਿ ਉਨ੍ਹਾਂ ਦੇ ਦਿਲ 'ਚ 95 ਫੀਸਦੀ ਬਲਾਕੇਜ ਸੀ । ਹਾਲਾਂਕਿ ਜਿਮ, ਵਰਕਆਊਟ ਅਤੇ ਹੈਲਦੀ ਲਾਈਫ ਸਟਾਈਲ ਕਾਰਨ ਉਸ ਨੂੰ ਠੀਕ ਹੋਣ 'ਚ ਮਦਦ ਮਿਲੀ ਹੈ।

Related Stories

No stories found.
logo
Punjab Today
www.punjabtoday.com