ਸ਼ਾਹਰੁਖ ਖਾਨ ਭਾਜਪਾ ‘ਚ ਸ਼ਾਮਲ ਹੋ ਜਾਣ ਤਾਂ ਸ਼ੱਕਰ ‘ਚ ਬਦਲ ਜਾਵੇਗੀ ਡਰੱਗ

ਮੰਤਰੀ ਨੇ ਕਿਹਾ ਕਿ ਸ਼ਾਹਰੁਖ ਖਾਨ ਭਾਜਪਾ ਚ ਸ਼ਾਮਿਲ ਹੋ ਜਾਣ ਡਰੱਗ ਸ਼ੱਕਰ ਚ ਬਦਲ ਜਾਵੇਗੀ
ਸ਼ਾਹਰੁਖ ਖਾਨ ਭਾਜਪਾ ‘ਚ ਸ਼ਾਮਲ ਹੋ ਜਾਣ ਤਾਂ ਸ਼ੱਕਰ ‘ਚ ਬਦਲ ਜਾਵੇਗੀ ਡਰੱਗ

26 ਅਕਤੁਬਰ 2021

ਕਰੁਜ਼ ਡਰੱਗ ਪਾਰਟੀ ਚ ਫਸੇ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਹਜੇ ਤੱਕ ਜ਼ਮਾਨਤ ਨਹੀਂ ਮਿਲੀ ਲਗਾਤਾਰ ਜੇਲ ਵਿਚ ਦਿਨ ਬਿਤਾ ਰਹੇ ਆਰਿਅਨ ਖਾਨ ਨੂੰ ਬਾਹਰ ਲੈ ਕੇ ਆਉਣ ਲਈ ਸ਼ਾਹਰੁਖ ਖਾਨ ਦਿਨ ਰਾਤ ਇਕ ਕਰ ਰਹੇ ਹਨ। ਪਰ ਸ਼ਾਹਰੁਖ ਖਾਨ ਤੇ ਹੁਣ ਕਾਫੀ ਟਰੋਲ ਕੀਤੇ ਜਾ ਰਹੇ ਹਨ ਤੇ ਨਾਲ ਹੀ ਹੁਣ ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੇ ਕਰੂਜ਼ ਜਹਾਜ਼ 'ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਭਾਜਪਾ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਭਾਜਪਾ ਪਾਰਟੀ 'ਚ ਸ਼ਾਮਲ ਹੋ ਜਾਣ ਤਾਂ "ਨਸ਼ੀਲੇ ਪਦਾਰਥ ਸ਼ੱਕਰ ਬਣ ਜਾਣਗੇ"। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਵੀ ਸ਼ਾਮਲ ਹੈ।

ਭੁਜਬਲ ਨੇ ਦੋਸ਼ ਲਾਇਆ ਕਿ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਸੀ, ਪਰ ਇਸ ਮਾਮਲੇ ਦੀ ਜਾਂਚ ਕਰਨ ਦੀ ਬਜਾਏ ਇੱਕ ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਸ਼ਾਹਰੁਖ ਖਾਨ ਦੇ ਪਿੱਛੇ ਪਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ, "ਜੇਕਰ ਸ਼ਾਹਰੁਖ ਖਾਨ ਭਾਜਪਾ 'ਚ ਸ਼ਾਮਲ ਹੁੰਦੇ ਹਨ, ਤਾਂ ਨਸ਼ੀਲੇ ਪਦਾਰਥ ਸ਼ੱਕਰ ਵਿੱਚ ਬਦਲ ਜਾਣਗੇ। ਇਸ ਦੌਰਾਨ, ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਐਨ.ਸੀ.ਬੀ ਦੁਆਰਾ ਗ੍ਰਿਫਤਾਰ ਆਰੀਅਨ ਖਾਨ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ ਪੁੱਤਰ ਹੈ। ਇਸ ਦੇ ਨਾਲ ਹੀ ਭਾਜਪਾ ਨੇ ਇਸ 'ਤੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਸਿੰਘ ਹੌਲੀ ਰਾਜਨੀਤੀ ਕਰ ਰਹੇ ਹਨ। ਫਿਲਹਾਲ ਆਰੀਅਨ ਖਾਨ ਦੀ ਜ਼ਮਾਨਤ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ

Related Stories

No stories found.
logo
Punjab Today
www.punjabtoday.com