ਜੈਕਲੀਨ ਨੂੰ ਸੁਕੇਸ਼ ਦੇ ਅਪਰਾਧੀ ਹੋਣ ਦਾ ਪਤਾ ਸੀ, ਫੇਰ ਵੀ ਲੈਂਦੀ ਸੀ ਤੋਹਫ਼ੇ

ਈਡੀ ਨੇ ਇਹ ਵੀ ਦੱਸਿਆ ਕਿ ਜੈਕਲੀਨ ਨੂੰ ਫਰਵਰੀ 2021 ਵਿੱਚ ਸਟਾਫ਼ ਵੱਲੋਂ ਸੁਕੇਸ਼ ਦੇ ਅਪਰਾਧਿਕ ਰਿਕਾਰਡਾਂ ਬਾਰੇ ਜਾਣਕਾਰੀ ਮਿਲੀ ਸੀ, ਪਰ ਉਸ ਤੋਂ ਬਾਅਦ ਵੀ ਤੋਹਫ਼ਿਆਂ ਅਤੇ ਨਕਦੀ ਦਾ ਸਿਲਸਿਲਾ ਜੁਲਾਈ ਤੱਕ ਜਾਰੀ ਰਿਹਾ।
ਜੈਕਲੀਨ ਨੂੰ ਸੁਕੇਸ਼ ਦੇ ਅਪਰਾਧੀ ਹੋਣ ਦਾ ਪਤਾ ਸੀ, ਫੇਰ ਵੀ ਲੈਂਦੀ ਸੀ ਤੋਹਫ਼ੇ

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਸੁਕੇਸ਼ ਚੰਦਰਸ਼ੇਖਰ ਨੂੰ ਲੈ ਕੇ ਸੁਰਖੀਆਂ 'ਚ ਹੈ। ਬੀਤੇ ਦਿਨ ਜੈਕਲੀਨ ਨੂੰ ਸੁਕੇਸ਼ ਚੰਦਰਸ਼ੇਖਰ ਦੇ ਖਿਲਾਫ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਜਾਰੀ ਕੀਤਾ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਦੇ ਸਬੰਧ ਵਿੱਚ ਜੈਕਲੀਨ ਫਰਨਾਂਡੀਜ਼ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ 'ਚ ਦੱਸਿਆ ਗਿਆ ਹੈ ਕਿ ਜੈਕਲੀਨ ਦੇ ਕਹਿਣ 'ਤੇ ਸੁਕੇਸ਼ ਨੇ ਉਸਦੀ ਭੈਣ ਗੇਰਾਲਡੀਨ ਦੇ ਖਾਤੇ 'ਚ ਕਰੀਬ 1 ਲੱਖ 73 ਹਜ਼ਾਰ ਅਮਰੀਕੀ ਡਾਲਰ, ਭਰਾ ਵਾਰੇਨ ਫਰਨਾਂਡਿਸ ਦੇ ਖਾਤੇ 'ਚ 26,470 ਆਸਟ੍ਰੇਲੀਆਈ ਡਾਲਰ ਟਰਾਂਸਫਰ ਕੀਤੇ।

ਇਸ ਦੇ ਨਾਲ ਹੀ ਅਭਿਨੇਤਰੀ ਨੂੰ ਮਾਤਾ-ਪਿਤਾ ਲਈ ਦੋ ਮਹਿੰਗੀਆਂ ਕਾਰਾਂ ਮਾਸੇਰਾਤੀ ਅਤੇ ਪੋਰਸ਼ ਅਤੇ ਹੋਰ ਕਈ ਤੋਹਫੇ ਦਿੱਤੇ ਗਏ। ਈਡੀ ਨੇ ਇਹ ਵੀ ਦੱਸਿਆ ਕਿ ਜੈਕਲੀਨ ਨੂੰ ਫਰਵਰੀ 2021 ਵਿੱਚ ਸਟਾਫ਼ ਵੱਲੋਂ ਸੁਕੇਸ਼ ਦੇ ਅਪਰਾਧਿਕ ਰਿਕਾਰਡਾਂ ਬਾਰੇ ਜਾਣਕਾਰੀ ਮਿਲੀ ਸੀ, ਪਰ ਉਸ ਤੋਂ ਬਾਅਦ ਵੀ ਤੋਹਫ਼ਿਆਂ ਅਤੇ ਨਕਦੀ ਦਾ ਸਿਲਸਿਲਾ ਜੁਲਾਈ ਤੱਕ ਜਾਰੀ ਰਿਹਾ, ਜਦੋਂ ਤੱਕ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਈਡੀ ਮੁਤਾਬਕ ਜੈਕਲੀਨ ਨੂੰ ਪਤਾ ਸੀ, ਕਿ ਸੁਕੇਸ਼ ਇੱਕ ਅਪਰਾਧੀ ਹੈ, ਫਿਰ ਵੀ ਉਸ ਤੋਂ ਤੋਹਫ਼ੇ ਲੈਂਦੀ ਰਹੀ ਅਤੇ ਝੂਠੀਆਂ ਕਹਾਣੀਆਂ ਘੜਦੀ ਰਹੀ। ਦੋਸ਼ ਹੈ ਕਿ ਜੈਕਲੀਨ ਅਤੇ ਉਸਦੇ ਪਰਿਵਾਰ ਨੇ ਫਰਵਰੀ-ਅਗਸਤ 2021 ਤੱਕ ਲਗਭਗ 7.12 ਕਰੋੜ ਰੁਪਏ ਦਾ ਲੈਣ-ਦੇਣ ਕੀਤਾ, ਜਦਕਿ ਸੁਕੇਸ਼ ਨੇ ਜੈਕਲੀਨ ਦੀ ਤਰਫੋਂ ਇੱਕ ਲੇਖਕ ਨੂੰ 15 ਲੱਖ ਰੁਪਏ ਵੀ ਦਿੱਤੇ।

ਏਜੰਸੀ ਦਾ ਕਹਿਣਾ ਹੈ ਕਿ ਅਭਿਨੇਤਰੀ ਦੇ ਮਾਤਾ-ਪਿਤਾ ਤੋਂ ਮਿਲੇ ਵਾਹਨਾਂ ਦੀ ਜਾਂਚ ਚੱਲ ਰਹੀ ਹੈ। ਈਡੀ ਨੇ ਇਸ ਬਾਰੇ ਕਿਹਾ, 'ਜੈਕਲੀਨ ਨੇ ਜਾਣਬੁੱਝ ਕੇ ਸੁਕੇਸ਼ ਦੇ ਅਪਰਾਧਿਕ ਰਿਕਾਰਡ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਸ ਤੋਂ ਵਿੱਤੀ ਮਦਦ ਲੈਂਦੀ ਰਹੀ। ਉਸ ਨੂੰ ਹੀ ਨਹੀਂ, ਸਗੋਂ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਇਸ ਰਿਸ਼ਤੇ ਤੋਂ ਆਰਥਿਕ ਤੌਰ 'ਤੇ ਫਾਇਦਾ ਹੋਇਆ। ਈਡੀ ਨੇ ਇਹ ਵੀ ਕਿਹਾ ਕਿ ਜੈਕਲੀਨ ਨੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਤੋਹਫ਼ਿਆਂ ਨੂੰ ਲੈ ਕੇ ਲਗਾਤਾਰ ਆਪਣਾ ਸਟੈਂਡ ਬਦਲਿਆ ਹੈ। ਈਡੀ ਨੇ ਦੱਸਿਆ ਹੈ ਕਿ ਸੁਕੇਸ਼ ਨੇ 2021 ਦੀ ਸ਼ੁਰੂਆਤ ਵਿੱਚ ਪਿੰਕੀ ਇਰਾਨੀ ਦੀ ਮਦਦ ਨਾਲ ਜੈਕਲੀਨ ਨਾਲ ਸੰਪਰਕ ਕੀਤਾ ਸੀ, ਇਸਦੇ ਲਈ ਉਹ ਗ੍ਰਹਿ ਮੰਤਰੀ ਦੇ ਫਰਜ਼ੀ ਦਫਤਰੀ ਕਾਲਾਂ ਦੀ ਵਰਤੋਂ ਕਰਦਾ ਸੀ।

ਈਡੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੈਕਲੀਨ ਦਾ ਬਿਆਨ 5 ਵਾਰ ਲਿਆ ਗਿਆ ਅਤੇ ਹਰ ਵਾਰ ਉਸ ਨੇ ਜਾਣਬੁੱਝ ਕੇ ਤੱਥਾਂ ਨਾਲ ਛੇੜਛਾੜ ਕਰਕੇ ਵੱਖਰੀ ਗੱਲ ਕਹੀ ਹੈ। ਇਸ ਦੇ ਨਾਲ ਹੀ ਸੁਕੇਸ਼ ਦੀ ਗ੍ਰਿਫਤਾਰੀ ਤੋਂ ਬਾਅਦ ਜੈਕਲੀਨ ਨੇ ਆਪਣੇ ਫੋਨ ਤੋਂ ਸਾਰੇ ਜ਼ਰੂਰੀ ਵੇਰਵੇ ਵੀ ਹਟਾ ਦਿੱਤੇ ਸਨ। ਈਡੀ ਨੇ ਕਿਹਾ, 'ਜੈਕਲੀਨ ਅਤੇ ਉਸ ਦਾ ਪਰਿਵਾਰ ਇਨ੍ਹਾਂ ਵਿੱਤੀ ਲਾਭਾਂ ਦਾ ਆਨੰਦ ਲੈ ਰਿਹਾ ਸੀ।

Related Stories

No stories found.
logo
Punjab Today
www.punjabtoday.com