ਆਮਿਰ ਇੰਡਸਟਰੀ ਦੇ ਸਾਫਟ ਅੰਬੈਸਡਰ, ਉਸਦਾ ਬਾਈਕਾਟ ਨਹੀਂ ਕਰ ਸਕਦੇ: ਏਕਤਾ ਕਪੂਰ

ਏਕਤਾ ਕਪੂਰ ਨੇ ਕਿਹਾ, ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਬਾਈਕਾਟ ਕਰ ਰਹੇ ਹਾਂ, ਜਿਨ੍ਹਾਂ ਨੇ ਇੰਡਸਟਰੀ ਨੂੰ ਚੰਗਾ ਕਾਰੋਬਾਰ ਦਿੱਤਾ ਹੈ।
ਆਮਿਰ ਇੰਡਸਟਰੀ ਦੇ ਸਾਫਟ ਅੰਬੈਸਡਰ, ਉਸਦਾ ਬਾਈਕਾਟ ਨਹੀਂ ਕਰ ਸਕਦੇ: ਏਕਤਾ ਕਪੂਰ

ਲਾਲ ਸਿੰਘ ਚੱਢਾ ਦੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਾ ਕਰਨ ਅਤੇ ਸੋਸ਼ਲ ਮੀਡੀਆ ਦਾ ਬਾਈਕਾਟ ਕਰਨ ਦੇ ਰੁਝਾਨ 'ਤੇ ਬਾਲੀਵੁੱਡ ਨਿਰਮਾਤਾ ਅਤੇ ਟੀਵੀ ਕੁਈਨ ਏਕਤਾ ਕਪੂਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਉਨ੍ਹਾਂ ਨੇ ਆਪਣੇ ਬਿਆਨ 'ਚ ਆਮਿਰ ਨੂੰ ਸਾਫਟ ਅੰਬੈਸਡਰ ਦੱਸਿਆ ਹੈ। ਦਰਅਸਲ ਆਮਿਰ ਦੀ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦਾ ਅਸਰ ਫਿਲਮ ਦੇ ਬਿਜ਼ਨੈੱਸ 'ਤੇ ਵੀ ਪਿਆ, ਲਾਲ ਸਿੰਘ ਚੱਢਾ 5 ਦਿਨਾਂ 'ਚ ਸਿਰਫ 45 ਕਰੋੜ ਹੀ ਕਮਾ ਸਕੀ। ਇਹ ਆਮਿਰ ਦੀ ਸੁਪਰਫਲਾਪ 'ਠਗਸ ਆਫ ਹਿੰਦੋਸਤਾਨ' ਦੇ ਪਹਿਲੇ ਦਿਨ ਦੇ ਕਾਰੋਬਾਰ ਨੂੰ ਵੀ ਨਹੀਂ ਛੂਹ ਸਕੀ ਹੈ।

ਮੀਡਿਆ ਗੱਲਬਾਤ ਕਰਦਿਆਂ ਏਕਤਾ ਕਪੂਰ ਨੇ ਕਿਹਾ- ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਬਾਈਕਾਟ ਕਰ ਰਹੇ ਹਾਂ ਜਿਨ੍ਹਾਂ ਨੇ ਇੰਡਸਟਰੀ ਨੂੰ ਚੰਗਾ ਕਾਰੋਬਾਰ ਦਿੱਤਾ ਹੈ। ਇੰਡਸਟਰੀ ਦੇ ਸਾਰੇ ਖਾਨ ਮਹਾਨ ਹਨ, ਖਾਸ ਕਰਕੇ ਆਮਿਰ ਖਾਨ। ਅਸੀਂ ਉਨ੍ਹਾਂ ਦਾ ਬਾਈਕਾਟ ਨਹੀਂ ਕਰ ਸਕਦੇ। ਆਮਿਰ ਇੰਡਸਟਰੀ ਦੇ ਸਾਫਟ ਅੰਬੈਸਡਰ ਹਨ, ਅਸੀਂ ਉਨ੍ਹਾਂ ਦਾ ਬਿਲਕੁਲ ਵੀ ਬਾਈਕਾਟ ਨਹੀਂ ਕਰ ਸਕਦੇ।

ਖਬਰਾਂ ਮੁਤਾਬਕ 180 ਕਰੋੜ ਦੇ ਬਜਟ 'ਚ ਬਣੀ 'ਲਾਲ ਸਿੰਘ ਚੱਢਾ' ਨੇ ਪੰਜਵੇਂ ਦਿਨ ਯਾਨੀ ਸੋਮਵਾਰ ਨੂੰ 7.87 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਨੇ ਚੌਥੇ ਦਿਨ ਯਾਨੀ ਐਤਵਾਰ 10.5 ਕਰੋੜ ਰੁਪਏ, ਤੀਜੇ ਦਿਨ (ਸ਼ਨੀਵਾਰ) 8.75 ਕਰੋੜ, ਦੂਜੇ ਦਿਨ (ਸ਼ੁੱਕਰਵਾਰ) 7.26 ਕਰੋੜ ਅਤੇ ਪਹਿਲੇ ਦਿਨ (ਵੀਰਵਾਰ) 11.7 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਹਿਸਾਬ ਨਾਲ ਫਿਲਮ ਨੇ ਹੁਣ ਤੱਕ ਪਹਿਲੇ ਵੀਕੈਂਡ ਯਾਨੀ ਚਾਰ ਦਿਨਾਂ 'ਚ ਭਾਰਤ 'ਚੋਂ 45.83 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।

ਇਸਤੋਂ ਪਹਿਲਾ ਮੋਨਾ ਸਿੰਘ ਨੇ ਵੀ ਕਿਹਾ ਸੀ, ਕਿ ਮੈਂ ਇਸ ਬਾਈਕਾਟ ਦੇ ਰੁਝਾਨ ਤੋਂ ਬਹੁਤ ਦੁਖੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਆਮਿਰ ਨੇ ਕੀ ਕੀਤਾ ਹੈ, ਕੌਣ ਇਸ ਦਾ ਹੱਕਦਾਰ ਹੈ? ਉਹ ਪਿਛਲੇ 30 ਸਾਲਾਂ ਤੋਂ ਦੇਸ਼ ਦੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਂ, ਮੈਨੂੰ ਯਕੀਨ ਸੀ ਕਿ ਬਾਈਕਾਟ ਕਰਨ ਵਾਲਿਆਂ ਨੂੰ ਪਤਾ ਲੱਗ ਜਾਵੇਗਾ ਕਿ ਹਰ ਭਾਰਤੀ ਇਸ ਫਿਲਮ ਨੂੰ ਪਸੰਦ ਕਰ ਰਿਹਾ ਹੈ ਅਤੇ ਫਿਰ ਉਹ ਵੀ ਸਿਨੇਮਾਘਰਾਂ ਤੱਕ ਪਹੁੰਚ ਜਾਣਗੇ।

Related Stories

No stories found.
logo
Punjab Today
www.punjabtoday.com