ਇਸ ਮਸ਼ਹੂਰ ਪਤਰਕਾਰ ਨੇ ਸ਼ਾਹਰੁਖ ਖਾਨ ਨੂੰ ਦੇਸ਼ ਛਡਣ ਦੀ ਦਿੱਤੀ ਸਲਾਹ

ਪਾਕਿਸਤਾਨ ਪਤਰਕਾਰ ਵਕਾਰ ਜਾਕਾ ਨੇ ਸ਼ਾਹਰੁਖ ਖਾਨ ਨੂੰ ਭਾਰਤ ਛਡਣ ਨੂੰ ਕਿਹਾ
ਇਸ ਮਸ਼ਹੂਰ ਪਤਰਕਾਰ ਨੇ ਸ਼ਾਹਰੁਖ ਖਾਨ ਨੂੰ ਦੇਸ਼ ਛਡਣ ਦੀ ਦਿੱਤੀ ਸਲਾਹ

26 ਅਕਤੁਬਰ 2021

ਬਾਲੀਵੁੱਡ ਦੇ ਦਿੱਗਜ ਅਤੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹਨ। ਉਨ੍ਹਾਂ ਦਾ ਬੇਟਾ ਆਰੀਅਨ ਖਾਨ ਇਨ੍ਹੀਂ ਦਿਨੀਂ ਨਸ਼ਿਆਂ ਦੇ ਮਾਮਲੇ 'ਚ ਜੇਲ 'ਚ ਹੈ। ਜਿਸਨੂੰ ਲੈਕੇ ਉਨਾਂ ਦੇ ਪ੍ਰਸ਼ੰਸਕ ਪਰੇਸ਼ਾਨ ਹਨ। ਕਿਸੇ ਜਗਾ ਤਾਂ ਜਮਕੇ ਵਿਰੋਧ ਹੋ ਰਿਹਾ ਤੇ ਕਿਸੇ ਜਗਾ ਸਮਰਥਨ ਵੀ ਹੋ ਰਿਹਾ ਅਜਿਹੇ 'ਚ ਭਾਰਤ ਹੀ ਨਹੀਂ ਪੁਰੇ ਦੁਨਿਆ ਦੇ ਕਈ ਲੋਕ ਸ਼ਾਹਰੁਖ ਖਾਨ ਅਤੇ ਆਰੀਅਨ ਖਾਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਦੇ ਇੱਕ ਐਂਕਰ ਅਤੇ ਪੱਤਰਕਾਰ ਨੇ ਵੀ ਆਰੀਅਨ ਖਾਨ ਡਰੱਗਜ਼ ਮਾਮਲੇ ਨੂੰ ਲੈ ਕੇ ਸ਼ਾਹਰੁਖ ਖਾਨ ਲਈ ਵੱਡੀ ਗੱਲ ਕਹੀ। ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਵਕਾਰ ਜਾਕਾ ਨੇ ਸੋਸ਼ਲ ਮੀਡੀਆ ਰਾਹੀ ਆਰੀਅਨ ਖਾਨ ਡਰਗਜ਼ ਕੇਸ ਨੂੰ ਲੈ ਕੇ ਸ਼ਾਹਰੁਖ ਖਾਨ ਦੀ ਸਪੋਰਟ ਕੀਤੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਰਤ ਛੱਡ ਕੇ ਪਾਕਿਸਤਾਨ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਵਕਾਰ ਜਾਕਾ ਨੂੰ ਕਿੰਗ ਖਾਨ ਨੂੰ ਇਹ ਕਹਿਣਾ ਭਾਰੀ ਪੈ ਗਿਆ ਹੈ। ਵਕਾਰ ਜਾਕਾ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਸ਼ਾਹਰੁਖ ਖਾਨ ਬਾਰੇ ਲਿਖਿਆ, “ਸ਼ਾਹਰੁਖ ਖਾਨ ਸਰ, ਭਾਰਤ ਛੱਡ ਕੇ ਪਰਿਵਾਰ ਸਮੇਤ ਪਾਕਿਸਤਾਨ ਚਲੇ ਜਾਓ, ਨਰਿੰਦਰ ਮੋਦੀ ਸਰਕਾਰ ਤੁਹਾਡੇ ਨਾਲ ਜੋ ਕਰ ਰਹੀ ਹੈ ਉਹ ਮੂਰਖਤਾ ਹੈ। ਮੈਂ ਸ਼ਾਹਰੁਖ ਖਾਨ ਦੇ ਨਾਲ ਖੜ੍ਹਾ ਹਾਂ” ਵਕਾਰ ਜਾਕਾ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਕਮੈਂਟ ਕਰਕੇ ਟ੍ਰੋਲ ਕੀਤਾ ਹੈ।

Related Stories

No stories found.
logo
Punjab Today
www.punjabtoday.com