ਥੈਂਕਸ ਗੌਡ:ਮਸ਼ਹੂਰ ਅਦਾਕਾਰਾ 74 ਸਾਲਾ ਮੁਮਤਾਜ਼ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮੁਮਤਾਜ਼ ਨੇ ਅੱਗੇ ਕਿਹਾ, "ਮੇਰੀ ਚਮੜੀ ਨੇ ਮੈਨੂੰ ਬਹੁੱਤ ਪਰੇਸ਼ਾਨ ਕੀਤਾ ਹੋਇਆ ਹੈ । ਇੱਕ ਇਰਾਨੀ ਹੋਣ ਦੇ ਨਾਤੇ, ਮੇਰੀ ਚਮੜੀ ਬਹੁਤ ਨਾਜ਼ੁਕ ਹੈ''।
ਥੈਂਕਸ ਗੌਡ:ਮਸ਼ਹੂਰ ਅਦਾਕਾਰਾ 74 ਸਾਲਾ ਮੁਮਤਾਜ਼ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮੁਮਤਾਜ਼ ਆਪਣੇ ਸਮੇਂ ਦੀ ਨੰਬਰ ਇਕ ਅਦਾਕਾਰਾ ਸੀ, ਜਿਸਦੀ ਅਦਾਕਾਰੀ ਦੇ ਅੱਜ ਵੀ ਲੱਖਾਂ ਫ਼ੈਨ ਹਨ। ਬਾਲੀਵੁੱਡ ਦੀ ਦਿੱਗਜ ਅਦਾਕਾਰਾ ਮੁਮਤਾਜ਼ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ ਡਾਇਰੀਆਂ ਹੋ ਗਿਆ ਸੀ। ਹੁਣ ਹਾਲ ਹੀ 'ਚ ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ।

ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਚਮੜੀ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਸਿਹਤ ਬਾਰੇ ਗੱਲ ਕਰਦੇ ਹੋਏ ਮੁਮਤਾਜ਼ ਨੇ ਕਿਹਾ, "ਮੈਂ ਇਰੀਟੇਬਲ ਬਾਵਲ ਸਿੰਡਰੋਮ ਅਤੇ ਕੋਲਾਇਟਿਸ ਦੋਵਾਂ ਤੋਂ ਪੀੜਤ ਹਾਂ''। ਇਹ ਅਚਾਨਕ ਡਾਇਰੀਆਂ ਦਾ ਦੌਰਾ ਸੀ, ਜੋ ਕਿ ਵਧੀਆ ਦਵਾਈ ਦੇ ਬਾਅਦ ਵੀ ਨਹੀਂ ਰੁਕਿਆ।

ਇਸ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਪਈ। ਮੁਮਤਾਜ਼ ਨੇ ਕਿਹਾ ਕਿ ਮੈਨੂੰ ਹਸਪਤਾਲ ਵਿੱਚ ਵੀ ਨੌਰਮਲ ਹੋਣ ਵਿਚ 7 ਦਿਨ ਲੱਗੇ ਹਨ।" ਮੁਮਤਾਜ਼ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਹਸਪਤਾਲ ਵਿੱਚ ਸੀ ਤਾਂ ਉਸਦਾ ਪਤੀ ਮਯੂਰ ਮਾਧਵਾਨੀ ਅਮਰੀਕਾ ਵਿੱਚ ਸੀ। ਉਨਾਂ ਨੇ ਭਾਰਤ ਆਉਣ ਲਈ ਬਹੁਤ ਜ਼ੋਰ ਦਿੱਤਾ, ਪਰ ਉਸਨੇ ਕਿਹਾ ਕਿ ਉਹ ਇਸ ਨਾਲ ਨਜਿੱਠ ਲਵੇਗੀ।

ਮੁਮਤਾਜ਼ ਨੇ ਅੱਗੇ ਕਿਹਾ, "ਮੇਰੀ ਚਮੜੀ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ । ਇੱਕ ਇਰਾਨੀ ਹੋਣ ਦੇ ਨਾਤੇ, ਮੇਰੀ ਚਮੜੀ ਬਹੁਤ ਨਾਜ਼ੁਕ ਹੈ। ਮੈਂ ਹਸਪਤਾਲ ਵਿੱਚ ਪੂਰਾ ਹਫ਼ਤਾ ਡਰਿਪ 'ਤੇ ਰਹੀ ਹਾਂ। ਡਰਿਪ ਦਾ ਟੀਕਾ ਮੇਰੇ ਸੱਜੇ ਹੱਥ ਵਿੱਚ ਹੀ ਲਗਾਇਆ ਜਾ ਸਕਦਾ ਸੀ, ਪਰ ਮੈਂ ਨਹੀਂ ਲਗਵਾ ਸਕਦਾ ਸੀ। ਮੈਂ ਡਾਕਟਰ ਨੂੰ ਕਿਹਾ ਮੇਰੇ ਖੱਬੇ ਹੱਥ ਦੀ ਵਰਤੋਂ ਕਰੋ ਕਿਉਂਕਿ 25 ਸਾਲ ਪਹਿਲਾਂ ਜਦੋਂ ਮੈਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ ਤਾਂ ਮੇਰੇ ਲਿੰਫ ਨੋਡਸ ਨੂੰ ਹਟਾ ਦਿੱਤਾ ਗਿਆ ਸੀ।"

ਮੁਮਤਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1961 ਦੀ ਫਿਲਮ 'ਇਸਤਰੀ' ਨਾਲ ਕੀਤੀ ਸੀ। ਆਪਣੇ ਕਰੀਅਰ 'ਚ 100 ਦੇ ਕਰੀਬ ਫਿਲਮਾਂ ਕਰਨ ਵਾਲੀ ਮੁਮਤਾਜ਼ ਨੂੰ 1970 'ਚ ਫਿਲਮ 'ਖਿਲੌਨਾ' ਲਈ ਫਿਲਮਫੇਅਰ ਸਰਵੋਤਮ ਅਦਾਕਾਰਾ ਦਾ ਐਵਾਰਡ ਵੀ ਮਿਲ ਚੁੱਕਾ ਹੈ। ਮੁਮਤਾਜ਼ ਆਪਣੇ ਸਮੇਂ ਵਿੱਚ ਅਭਿਨੇਤਰੀ ਦੇ ਨਾਲ-ਨਾਲ ਇੱਕ ਸ਼ਾਨਦਾਰ ਡਾਂਸਰ ਵੀ ਰਹੀ ਹੈ। ਦਰਸ਼ਕਾਂ ਨੇ ਉਨ੍ਹਾਂ ਦੀਆਂ ਫਿਲਮਾਂ ਵਿੱਚ ਉਨ੍ਹਾਂ ਦੇ ਡਾਂਸ ਨੂੰ ਹਮੇਸ਼ਾ ਪਸੰਦ ਕੀਤਾ। ਮੁਮਤਾਜ਼ ਮੂਲ ਰੂਪ ਤੋਂ ਈਰਾਨ ਦੀ ਰਹਿਣ ਵਾਲੀ ਹੈ। ਉਸਨੇ 'ਬ੍ਰਹਮਚਾਰੀ' (1968), 'ਰਾਮ ਔਰ ਸ਼ਿਆਮ' (1967), 'ਆਦਮੀ ਔਰ ਇੰਸਾਨ' (1969) ਅਤੇ 'ਖਿਲੌਨਾ' (1970) ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।

Related Stories

No stories found.
logo
Punjab Today
www.punjabtoday.com