ਅਦਾਕਾਰ ਅਰੁਣ ਬਾਲੀ ਦਾ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਤੁਹਾਨੂੰ ਦੱਸ ਦੇਈਏ ਕਿ ਅਰੁਣ ਬਾਲੀ ਦਾ ਨਾਂ ਉਨ੍ਹਾਂ ਕੁਝ ਸਿਤਾਰਿਆਂ 'ਚੋਂ ਇਕ ਸੀ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਵੱਖ-ਵੱਖ ਕਿਰਦਾਰ ਨਿਭਾਏ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਅਦਾਕਾਰ ਅਰੁਣ ਬਾਲੀ ਦਾ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਚਰਿੱਤਰ ਅਦਾਕਾਰ ਅਰੁਣ ਬਾਲੀ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ ਹੋ ਗਿਆ ਹੈ।

ਅਰੁਣ ਬਾਲੀ ਨੇ 79 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਅੱਜ (7 ਅਕਤੂਬਰ) ਸਵੇਰੇ 4.30 ਵਜੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅਰੁਣ ਬਾਲੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਬੇਟੀ ਨੇ ਦੱਸਿਆ ਸੀ ਕਿ ਉਹ ਮਾਈਸਥੇਨੀਆ ਗ੍ਰੇਵਿਸ ਤੋਂ ਪੀੜਤ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਜਾਣਕਾਰੀ ਮੁਤਾਬਕ ਇਸ ਬੀਮਾਰੀ ਕਾਰਨ ਨਸਾਂ ਅਤੇ ਮਾਸਪੇਸ਼ੀਆਂ ਵਿਚਕਾਰ ਰੁਕਾਵਟ ਬਣ ਜਾਂਦੀ ਹੈ। ਹਾਲਾਂਕਿ ਅਰੁਣ ਦੀ ਮੌਤ ਦਾ ਕਾਰਨ ਕੀ ਹੈ, ਇਸ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਰੁਣ ਦੇ ਦਿਹਾਂਤ ਨਾਲ, ਉਨਾਂ ਦੇ ਸਹਿਯੋਗੀ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਅਰੁਣ ਬਾਲੀ ਦਾ ਨਾਂ ਉਨ੍ਹਾਂ ਕੁਝ ਸਿਤਾਰਿਆਂ 'ਚੋਂ ਇਕ ਸੀ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਵੱਖ-ਵੱਖ ਕਿਰਦਾਰ ਨਿਭਾਏ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਅਤੇ ਜਿਨਾਂ ਨੇ ਇਕ ਚਰਿੱਤਰ ਅਦਾਕਾਰ ਦੇ ਰੂਪ 'ਚ ਆਪਣੀ ਜ਼ੋਰਦਾਰ ਛਾਪ ਛੜੀ। ਜਿੱਥੇ ਅਰੁਣ ਆਪਣੀ ਬੁਲੰਦ ਆਵਾਜ਼ ਨਾਲ ਚਰਿੱਤਰ 'ਚ ਜਾਨ ਪਾਉਂਦਾ ਸੀ, ਉੱਥੇ ਹੀ ਉਹ ਆਪਣੀ ਮੁਸਕਰਾਹਟ ਨਾਲ ਲੋਕਾਂ ਦਾ ਦਿਲ ਜਿੱਤ ਲੈਂਦਾ ਸੀ।

ਕੁਮਕੁਮ, ਚਾਣਕਿਆ, ਦੂਸਰਾ ਕੇਵਲ, ਮਰਿਯਾਦਾ ਅਤੇ ਅਰੋਹਨ ਵਰਗੇ ਟੀਵੀ ਸ਼ੋਅ ਤੋਂ ਇਲਾਵਾ, ਅਰੁਣ ਬਾਲੀ ਨੇ 3 ਇਡੀਅਟਸ, ਪੀਕੇ, ਕੇਦਾਰਨਾਥ, ਜ਼ਮੀਨ ਅਤੇ ਸੌਗੰਧ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਸਨੂੰ ਲੋਕਾਂ ਨੂੰ ਬਹੁਤ ਪਸੰਦ ਕੀਤਾ ਸੀ। ਅਰੁਣ ਬਾਲੀ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਅਕਸ਼ੈ ਕੁਮਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਸਮੇਤ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ।

ਉਸਨੇ 1989 ਵਿੱਚ ਟੀਵੀ ਸ਼ੋਅ 'ਦੂਸਰਾ ਕੇਵਲ' ਨਾਲ ਇੰਡਸਟਰੀ ਵਿੱਚ ਐਂਟਰੀ ਕੀਤੀ, ਜਿਸ ਤੋਂ ਬਾਅਦ ਉਸਨੇ 1990 ਵਿੱਚ ਸ਼ੋਅ ਤਲਾਸ਼ ਵਿੱਚ ਵੀ ਕੰਮ ਕੀਤਾ ਸੀ। 1991 ਵਿੱਚ, ਅਰੁਣ ਬਾਲੀ ਨੇ ਸੌਗੰਧ ਫਿਲਮ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ। ਇਸ ਫਿਲਮ ਤੋਂ ਬਾਅਦ ਉਹ ਯਲਗਾਰ, ਰਾਜੂ ਬਨ ਗਿਆ ਜੈਂਟਲਮੈਨ, ਹੀਰ-ਰਾਂਝਾ, ਕੇਦਾਰਨਾਥ, ਬਾਗੀ, ਪਾਣੀਪਤ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ। ਉਸਦੀ ਆਖਰੀ ਫਿਲਮ ਆਮਿਰ ਖਾਨ ਦੇ ਨਾਲ 'ਲਾਲ ਸਿੰਘ ਚੱਢਾ' ਸੀ, ਜਿਸ ਵਿਚ ਉਨਾਂ ਦੇ ਛੋਟੇ ਜਿਹੇ ਰੋਲ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।

Related Stories

No stories found.
Punjab Today
www.punjabtoday.com