'ਖੇਲੋ ਇੰਡੀਆ' ਸਮਾਗਮ 'ਚ ਨਾਰਾਜ ਹੋਇਆ ਕੈਲਾਸ਼ ਖੇਰ,ਪ੍ਰਬੰਧਕਾਂ ਦੀ ਲਗਾਈ ਕਲਾਸ

ਇਸਤੋਂ ਬਾਅਦ 'ਚ ਗਾਇਕ ਕੈਲਾਸ਼ ਖੇਰ ਨੇ ਆਪਣੇ ਗੁੱਸੇ ਨੂੰ ਪਾਸੇ ਰੱਖ ਕੇ ਸ਼ਾਨਦਾਰ ਪਰਫਾਰਮੈਂਸ ਦਿੱਤੀ। ਉਸਨੇ ਕਈ ਗੀਤ ਗਾਏ।
'ਖੇਲੋ ਇੰਡੀਆ' ਸਮਾਗਮ 'ਚ ਨਾਰਾਜ ਹੋਇਆ ਕੈਲਾਸ਼ ਖੇਰ,ਪ੍ਰਬੰਧਕਾਂ ਦੀ ਲਗਾਈ ਕਲਾਸ

ਉੱਤਰ ਪ੍ਰਦੇਸ਼ ਇਸ ਵਾਰ ਖੇਲੋ ਇੰਡੀਆ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਹ ਖੇਡਾਂ 3 ਜੂਨ ਤੱਕ ਚੱਲਣਗੀਆਂ। ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਖੇਲੋ ਇੰਡੀਆ ਗੇਮਜ਼ ਦੇ ਉਦਘਾਟਨੀ ਪ੍ਰੋਗਰਾਮ 'ਚ ਲਖਨਊ ਦੀ BBD ਯੂਨੀਵਰਸਿਟੀ ਪਹੁੰਚੇ ਸਨ । ਇਸ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਅਤੇ ਕੈਲਾਸ਼ ਖੇਰ ਆਪਣੇ ਪ੍ਰਦਰਸ਼ਨ ਦੌਰਾਨ ਭੜਕ ਗਏ। ਉਨ੍ਹਾਂ ਬੀਬੀਡੀ ਵਿੱਚ ਆਪਣੇ ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਨੂੰ ਤਾੜਨਾ ਕੀਤੀ।

ਕੈਲਾਸ਼ ਖੇਰ ਨੇ ਤਿੱਖੇ ਲਹਿਜੇ ਵਿਚ ਕਿਹਾ, 'ਤੁਸੀਂ ਚਲਾਕੀ ਦਿਖਾ ਰਹੇ ਹੋ, ਸ਼ਿਸ਼ਟਾਚਾਰ ਸਿੱਖੋ, ਸਾਨੂੰ ਇੰਤਜ਼ਾਰ ਕਰਵਾਇਆ, ਇਹ ਖੇਲੋ ਇੰਡੀਆ ਕੀ ਹੈ? ਇਸ ਤਰ੍ਹਾਂ ਹੁੰਦਾ ਹੈ ਕਿ ਕੰਮ ਨਹੀਂ ਆਉਂਦਾ। ਇਸ ਦੌਰਾਨ ਗਾਇਕ ਕੈਲਾਸ਼ ਖੇਰ ਦਾ ਗੁੱਸਾ ਦੇਖ ਹਰ ਕੋਈ ਦੰਗ ਰਹਿ ਗਿਆ। ਇਸ ਦੇ ਨਾਲ ਹੀ, ਗੇਮਜ਼ ਇੰਡੀਆ ਦੇ ਆਯੋਜਕਾਂ 'ਤੇ ਕੈਲਾਸ਼ ਖੇਰ ਦਾ ਗੁੱਸਾ ਦਿਖਾਉਣ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਕੁਝ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਲਿਖਿਆ ਕਿ ਇਹ ਗੁੱਸਾ ਐਡਵਾਂਸ ਪੇਮੈਂਟ ਨਾ ਮਿਲਣ ਕਾਰਨ ਨਿਕਲਿਆ ਹੈ।

ਆਓ ਜਾਣਦੇ ਹਾਂ ਅਜਿਹਾ ਕੀ ਹੋਇਆ, ਜਿਸ ਕਾਰਨ ਗਾਇਕ ਕੈਲਾਸ਼ ਖੇਰ ਦਾ ਪਾਰਾ ਇੰਨਾ ਉੱਚਾ ਹੋ ਗਿਆ ਹੈ। ਅਸਲ 'ਚ ਕੁਝ ਅਜਿਹਾ ਹੋਇਆ ਕਿ ਕੈਲਾਸ਼ ਖੇਰ ਇਸ ਪ੍ਰੋਗਰਾਮ 'ਚ ਮਹਿਮਾਨ ਬਣ ਕੇ ਆਏ ਸਨ। ਪਰ, ਜਦੋਂ ਉਸ ਦੇ ਪ੍ਰਬੰਧ ਵਿੱਚ ਕੋਈ ਸਮੱਸਿਆ ਆਈ, ਤਾਂ ਗਾਇਕ ਨੂੰ ਗੁੱਸਾ ਆ ਗਿਆ । ਉਸਨੇ ਉਥੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕੈਲਾਸ਼ ਖੇਰ ਨੇ ਗੁੱਸੇ ਵਿੱਚ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਨਵਰਤਨ ਹਾਂ। ਸ਼ਿਸ਼ਟਾਚਾਰ ਸਿੱਖੋ ਸਾਨੂੰ ਇੱਕ ਘੰਟਾ ਉਡੀਕ ਕਰਵਾਈ। ਉਸ ਤੋਂ ਬਾਅਦ ਮਰਿਆਦਾ ਨਾਂ ਦੀ ਕੋਈ ਚੀਜ਼ ਨਹੀਂ ਰਹਿੰਦੀ।

ਹਾਲਾਂਕਿ ਬਾਅਦ 'ਚ ਗਾਇਕ ਕੈਲਾਸ਼ ਖੇਰ ਨੇ ਆਪਣੇ ਗੁੱਸੇ ਨੂੰ ਪਾਸੇ ਰੱਖ ਕੇ ਸ਼ਾਨਦਾਰ ਪਰਫਾਰਮੈਂਸ ਦਿੱਤੀ। ਉਸਨੇ ਕਈ ਗੀਤ ਗਾਏ। ਇਸ ਦੌਰਾਨ ਖੇਰ ਨੇ ਯੂਪੀ ਦੇ ਵਧੀਕ ਮੁੱਖ ਸਕੱਤਰ ਨਵਨੀਤ ਸਹਿਗਲ ਨਾਲ ਡਾਂਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਵੈਂਟ ਦਾ ਇੱਕ ਮਜ਼ਾਕੀਆ ਵੀਡੀਓ ਵੀ ਸ਼ੇਅਰ ਕੀਤਾ ਹੈ। ਬਾਅਦ ਵਿੱਚ ਕੈਲਾਸ਼ ਨੇ ਧਮਾਕੇਦਾਰ ਪਰਫਾਰਮੈਂਸ ਦੇ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਉਸ ਨੇ ਆਪਣੇ ਪ੍ਰਸਿੱਧ ਗੀਤ 'ਬੰਬਮ ਬਮ ਬਮ', 'ਮੰਗਲ ਮੰਗਲ', 'ਗੌਰਾ' ਅਤੇ 'ਤੌਬਾ ਤੌਬਾ' 'ਤੇ ਪੇਸ਼ਕਾਰੀ ਕੀਤੀ।

Related Stories

No stories found.
logo
Punjab Today
www.punjabtoday.com