'ਪੁਸ਼ਪਾ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਪੁਸ਼ਪਾ ਨੂੰ ਲੱਗਿਆ 8 ਗੋਲੀਆਂ

ਨਿਰਮਾਤਾਵਾਂ ਨੇ 'ਪੁਸ਼ਪਾ 2' ਦੀ ਕਹਾਣੀ ਅਤੇ ਇਸ ਦੇ ਰੋਮਾਂਚਕ ਮੋੜਾਂ ਦੀ ਇੱਕ ਝਲਕ ਪੇਸ਼ ਕੀਤੀ ਹੈ। ਇਸਤੋਂ ਬਾਅਦ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
'ਪੁਸ਼ਪਾ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਪੁਸ਼ਪਾ ਨੂੰ ਲੱਗਿਆ 8 ਗੋਲੀਆਂ

'ਪੁਸ਼ਪਾ' ਦੇ ਨਿਰਮਾਤਾਵਾਂ ਨੇ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਮੇਕਰਸ ਨੇ 'ਪੁਸ਼ਪਾ 2' ਦਾ ਅਜਿਹਾ ਵੀਡੀਓ ਰਿਲੀਜ਼ ਕੀਤਾ ਹੈ, ਜਿਸ ਨੂੰ ਦੇਖ ਕੇ ਉਤਸ਼ਾਹ ਦੁੱਗਣਾ ਹੋ ਗਿਆ ਹੈ। ਨਿਰਮਾਤਾਵਾਂ ਨੇ 'ਪੁਸ਼ਪਾ 2' ਦੀ ਕਹਾਣੀ ਅਤੇ ਇਸ ਦੇ ਰੋਮਾਂਚਕ ਮੋੜਾਂ ਦੀ ਇੱਕ ਝਲਕ ਪੇਸ਼ ਕੀਤੀ ਹੈ। ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।

ਟੀਜ਼ਰ 'ਚ ਦਿਖਾਇਆ ਗਿਆ ਹੈ ਕਿ ਪੁਸ਼ਪਾ ਤਿਰੂਪਤੀ ਜੇਲ 'ਚੋਂ ਫਰਾਰ ਹੋ ਗਿਆ ਹੈ ਅਤੇ ਉਸਨੂੰ 8 ਗੋਲੀਆਂ ਲੱਗੀਆਂ ਹਨ। ਕੋਈ ਨਹੀਂ ਜਾਣਦਾ ਕਿ ਪੁਸ਼ਪਾ ਜ਼ਿੰਦਾ ਹੈ ਜਾਂ ਮਰ ਗਿਆ ਹੈ। ਜੰਗਲ ਵਿੱਚੋਂ ਸਿਰਫ਼ ਕੱਪੜੇ ਹੀ ਮਿਲਦੇ ਹਨ। ਇੱਕ ਮਹੀਨੇ ਤੱਕ ਕੁਝ ਪਤਾ ਨਹੀਂ ਲੱਗਦਾ ਅਤੇ ਇਸੇ ਦੌਰਾਨ ਦੰਗੇ ਵੀ ਭੜਕ ਜਾਂਦੇ ਹਨ। ਫਿਰ ਟੀ.ਵੀ.ਚੈਨਲ ਤੇ ਖਬਰ ਦਿਖਾਈ ਜਾਂਦੀ ਹੈ ਕਿ ਇੱਕ ਆਦਮੀ ਜੰਗਲ ਵਿੱਚ ਦੇਖਿਆ ਗਿਆ ਹੈ।

ਇੱਕ ਚਾਦਰ ਵਿੱਚ ਇਹ ਵਿਅਕਤੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ, ਜਿਸ ਵਿੱਚ ਸ਼ੇਰਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਕੈਮਰੇ 'ਚ ਦਿਖਦਾ ਹੈ ਕਿ ਗਰਜਦਾ ਸ਼ੇਰ ਪਿੱਛੇ ਹਟਦਾ ਹੈ ਅਤੇ ਸਾਹਮਣੇ ਇੱਕ ਆਦਮੀ ਤੁਰਦਾ ਦਿਖਾਈ ਦਿੰਦਾ ਹੈ, ਜੋ ਅਸਲ ਵਿੱਚ 'ਪੁਸ਼ਪਾ' ਹੈ। ਪੁਸ਼ਪਾ 2: ਦਿ ਰੂਲ ਦੀ ਕਹਾਣੀ ਉਥੋਂ ਸ਼ੁਰੂ ਹੋਵੇਗੀ ਜਿੱਥੋਂ 'ਪੁਸ਼ਪਾ: ਦਿ ਰਾਈਜ਼' ਖਤਮ ਹੋਈ ਸੀ।

ਫਿਲਮ 'ਚ ਅੱਲੂ ਅਰਜੁਨ ਤੋਂ ਇਲਾਵਾ ਰਸ਼ਮਿਕਾ ਮੰਡਾਨਾ ਨਜ਼ਰ ਆਵੇਗੀ। ਸੁਕੁਮਾਰ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਫਿਲਹਾਲ ਇਸ ਨੂੰ ਅਗਲੇ ਸਾਲ ਤੱਕ ਟਾਲ ਦਿੱਤਾ ਗਿਆ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਮੇਕਰਸ ਨੇ 'ਪੁਸ਼ਪਾ 2' ਦੀ ਸ਼ੂਟਿੰਗ ਰੋਕ ਦਿੱਤੀ ਹੈ ਅਤੇ ਜੋ ਵੀ ਸ਼ੂਟ ਕੀਤਾ ਗਿਆ ਸੀ, ਉਸ ਨੂੰ ਡਿਲੀਟ ਕਰਨ ਦਾ ਫੈਸਲਾ ਕੀਤਾ ਸੀ।

ਨਿਰਦੇਸ਼ਕ ਸੁਕੁਮਾਰ ਫਿਲਮ ਦੇ ਨਤੀਜੇ ਤੋਂ ਖੁਸ਼ ਨਹੀਂ ਸਨ ਅਤੇ ਇਸ ਲਈ ਇਸਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਦਸੰਬਰ 2021 ਵਿੱਚ ਰਿਲੀਜ਼ ਹੋਈ ਫਿਲਮ 'ਪੁਸ਼ਪਾ: ਦਿ ਰਾਈਜ਼' ਨੇ ਬਾਕਸ-ਆਫਿਸ 'ਤੇ ਦੁਨੀਆ ਭਰ ਵਿੱਚ 332 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ ਵਿਚ ਚੰਦਨ ਦੇ ਕਾਰੋਬਾਰ ਨੂੰ ਨੇੜਿਓਂ ਦੇਖਣ ਤੋਂ ਬਾਅਦ ਪੁਸ਼ਪਾ ਨਾਂ ਦੇ ਮਜ਼ਦੂਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਫਿਲਮ ਦੀ ਸਟੋਰੀ ਲਾਈਨ ਤੋਂ ਇਲਾਵਾ ਅਲੂ ਅਰਜੁਨ ਦੀ ਸ਼ਖਸੀਅਤ, ਕਿਰਦਾਰ ਅਤੇ ਫਿਲਮ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।

Related Stories

No stories found.
logo
Punjab Today
www.punjabtoday.com