ਰਣਵੀਰ ਦੇ ਗੀਤ 'ਕਰੰਟ ਲਗਾ' 'ਤੇ ਚੋਰੀ ਦਾ ਆਰੋਪ, ਅੱਲੂ ਦੀ ਫਿਲਮ ਤੋਂ ਚੋਰੀ

'ਕਰੰਟ ਲਗਾ' ਗੀਤ ਰਿਲੀਜ਼ ਹੁੰਦੇ ਹੀ ਇਸ ਗੀਤ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਜਾ ਰਿਹਾ ਹੈ, ਕਿਉਂਕਿ ਗੀਤ ਦਾ ਬੈਕਗਰਾਊਂਡ ਮਿਊਜ਼ਿਕ ਪੂਰੀ ਤਰ੍ਹਾਂ ਨਾਲ ਅੱਲੂ ਅਰਜੁਨ ਦੇ ਬਲਾਕਬਸਟਰ ਗੀਤ ਨਾਲ ਮਿਲਦਾ-ਜੁਲਦਾ ਹੈ।
ਰਣਵੀਰ ਦੇ ਗੀਤ 'ਕਰੰਟ ਲਗਾ' 'ਤੇ ਚੋਰੀ ਦਾ ਆਰੋਪ, ਅੱਲੂ ਦੀ ਫਿਲਮ ਤੋਂ ਚੋਰੀ

ਬਾਲੀਵੁੱਡ 'ਤੇ ਪਹਿਲਾ ਫ਼ਿਲਮਾਂ ਦੀ ਕਹਾਣੀ ਚੋਰੀ ਕਰਨ ਦੇ ਆਰੋਪ ਲੱਗਦੇ ਸਨ, ਪਰ ਹੁਣ ਗੀਤ ਚੋਰੀ ਦੇ ਆਰੋਪ ਵੀ ਲਗਨ ਲੱਗ ਪਏ ਹਨ। ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 'ਸਰਕਸ' 23 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਪਹਿਲਾ ਗੀਤ 'ਕਰੰਟ ਲਗਾ' ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਪਣੇ ਕਿਲਰ ਡਾਂਸ ਮੂਵਜ਼ ਦਿਖਾਉਂਦੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗੀਤ ਕਰੰਟ ਲਗਾ ਅੱਲੂ ਅਰਜੁਨ ਦੇ ਗੀਤ ਬਲਾਕਬਸਟਰ ਤੋਂ ਕਾਪੀ ਕੀਤਾ ਗਿਆ ਹੈ। ਕਰੰਟ ਲਗਾ ਗੀਤ ਰਿਲੀਜ਼ ਹੁੰਦੇ ਹੀ ਇਸ ਗੀਤ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਜਾ ਰਿਹਾ ਹੈ, ਕਿਉਂਕਿ ਗੀਤ ਦਾ ਬੈਕਗਰਾਊਂਡ ਮਿਊਜ਼ਿਕ ਪੂਰੀ ਤਰ੍ਹਾਂ ਨਾਲ ਅੱਲੂ ਅਰਜੁਨ ਦੇ ਬਲਾਕਬਸਟਰ ਗੀਤ ਨਾਲ ਮਿਲਦਾ-ਜੁਲਦਾ ਹੈ। ਮੂਲ ਸੰਗੀਤ ਅੱਲੂ ਦੀ ਫਿਲਮ 'ਸਰਾਇਨੋਦੂ' ਦੇ ਬਲਾਕਬਸਟਰ ਗੀਤ ਦਾ ਹੈ। ਜਦੋਂ ਤੋਂ ਚੋਰੀ ਫੜੀ ਗਈ ਹੈ, ਸੋਸ਼ਲ ਮੀਡੀਆ ਯੂਜ਼ਰਸ ਮੇਕਰਸ ਅਤੇ ਸਟਾਰਕਾਸਟ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ, ਪਹਿਲਾਂ ਸਿਰਫ ਫਿਲਮਾਂ ਦੀ ਕਹਾਣੀ ਹੀ ਚੋਰੀ ਹੁੰਦੀਆਂ ਸਨ, ਹੁਣ ਬਾਲੀਵੁੱਡ ਗੀਤ ਵੀ ਚੋਰੀ ਕਰ ਰਿਹਾ ਹੈ । ਜਦਕਿ ਦੂਜੇ ਨੇ ਲਿਖਿਆ, ਬਾਲੀਵੁੱਡ ਲੋਕ ਕਦੇ ਵੀ ਦੱਖਣ ਦੀ ਨਕਲ ਕਰਨ ਤੋਂ ਪਿੱਛੇ ਨਹੀਂ ਹਟਦੇ। ਰਣਵੀਰ ਸਿੰਘ ਦੀ ਫਿਲਮ ਸਰਕਸ 23 ਦਸੰਬਰ 2022 ਨੂੰ ਰਿਲੀਜ਼ ਹੋਵੇਗੀ। ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਸ਼ੈਕਸਪੀਅਰ ਦੇ ਪ੍ਰਸਿੱਧ ਨਾਟਕ 'ਦਿ ਕਾਮੇਡੀ ਆਫ ਐਰਰਜ਼' ਤੋਂ ਪ੍ਰੇਰਿਤ ਹੈ।

ਇਸ ਫਿਲਮ 'ਚ ਰਣਵੀਰ ਸਿੰਘ, ਜੈਕਲੀਨ ਫਰਨਾਂਡੀਜ਼, ਪੂਜਾ ਹੇਗੜੇ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਉਥੇ ਹੀ ਅਜੇ ਦੇਵਗਨ ਫਿਲਮ 'ਚ ਕੈਮਿਓ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਦੱਖਣੀ ਗੀਤਾਂ ਦੀਆਂ ਬੀਟਾਂ ਬਹੁਤ ਵੱਖਰੀਆਂ ਅਤੇ ਮਜ਼ੇਦਾਰ ਹਨ। ਅਜਿਹੇ 'ਚ ਇੱਥੇ ਦੇ ਗੀਤ ਚਾਰਟਬਸਟਰਾਂ 'ਚ ਜਗ੍ਹਾ ਬਣਾਈ ਰੱਖਦੇ ਹਨ। ਫਿਲਮ 'ਸਰਕਸ' ਦਾ ਗੀਤ 'ਕਰੰਟ' ਐਨਰਜੀ ਨਾਲ ਭਰਪੂਰ ਹੈ।

ਪਰ ਇਸਦੇ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਅੱਲੂ ਅਰਜੁਨ ਦੀ ਹਿੱਟ ਫਿਲਮ 'ਸਰਾਇਨੋਦੂ' ਦੇ 'ਬਲਾਕਬਸਟਰ' ਗੀਤ ਦੀ ਕਾਪੀ ਹੈ। ਦੋਵਾਂ ਗੀਤਾਂ ਦੀ ਬੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਕਾਪੀ ਕਲਚਰ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਤ 'ਸਰਕਸ' ਪੁਰਾਣੀ ਕਲਾਸਿਕ ਫਿਲਮ 'ਅੰਗੂਰ' ਦਾ ਰੀਮੇਕ ਹੈ। ਮਸ਼ਹੂਰ ਗੀਤਕਾਰ, ਲੇਖਕ ਅਤੇ ਫਿਲਮ ਨਿਰਦੇਸ਼ਕ ਗੁਲਜ਼ਾਰ ਨੇ ਸ਼ੈਕਸਪੀਅਰ ਦੇ ਨਾਵਲ 'ਕਾਮੇਡੀ ਆਫ ਐਰਰਜ਼' ਦੇ ਵਿਸ਼ੇ 'ਤੇ 'ਅੰਗੂਰ' ਫਿਲਮ ਬਣਾਈ ਸੀ।

Related Stories

No stories found.
logo
Punjab Today
www.punjabtoday.com