ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਤੇ ਹੋਇਆ ਧੋਖਾਧੜੀ ਦਾ ਕੇਸ ਦਰਜ

ਉਹਨਾਂ ਤੇ ਆਰੋਪ ਹੈ ਕਿ ਫਿਲਮਮੇਕਿੰਗ ਦੇ ਨਾਮ ਤੇ ਪੈਸੇ ਲੈ ਕੇ ਵਾਪਿਸ ਨਹੀਂ ਕੀਤੇ।
ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਤੇ ਹੋਇਆ ਧੋਖਾਧੜੀ ਦਾ ਕੇਸ ਦਰਜ

ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡਾਇਰੈਕਟਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਉਹਨਾਂ ਨੇ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਤੋਂ 56 ਲੱਖ ਰੁਪਏ ਲਏ ਸਨ। ਇਸ ਤੋਂ ਬਾਅਦ ਉਸਨੇ ਪ੍ਰੋਡਕਸ਼ਨ ਹਾਊਸ ਦੇ ਮਾਲਕ ਨੂੰ ਪੈਸੇ ਵਾਪਸ ਨਹੀਂ ਕੀਤੇ। ਸ਼ਿਕਾਇਤ ਤੋਂ ਬਾਅਦ ਵਰਮਾ ਦੇ ਖਿਲਾਫ ਤੇਲੰਗਾਨਾ ਦੇ ਮੀਆਂਪੁਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਅਨੁਸਾਰ ਰਾਮ ਗੋਪਾਲ ਵਰਮਾ ਨੇ 2020 'ਚ ਤੇਲਗੂ ਫਿਲਮ 'ਦਿਸ਼ਾ' ਬਣਾਉਣ ਲਈ ਪੈਸੇ ਉਧਾਰ ਲਏ ਸਨ। ਪਰ ਵਰਮਾ ਨੇ ਇਹ ਪੈਸੇ ਮੈਨੂੰ ਵਾਪਸ ਨਹੀਂ ਕੀਤੇ। ਉਸਨੇ ਅੱਗੇ ਕਿਹਾ ਕਿ ਵਰਮਾ ਨਾਲ ਮੇਰੀ ਜਾਣ-ਪਛਾਣ 2019 ਵਿੱਚ ਇੱਕ ਕਾਮਨ ਦੋਸਤ ਨੇ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਨਵਰੀ 2020 ਦੇ ਪਹਿਲੇ ਹਫ਼ਤੇ ਵਰਮਾ ਨੇ ਫਿਲਮ ਦੇ ਨਿਰਮਾਣ ਲਈ ਮੇਰੇ ਤੋਂ 8 ਲੱਖ ਰੁਪਏ ਲਏ ਸਨ।

ਇਸ ਤੋਂ ਬਾਅਦ ਉਸਨੇ ਦੁਬਾਰਾ 20 ਲੱਖ ਰੁਪਏ ਉਧਾਰ ਦੇਣ ਲਈ ਕਿਹਾ, ਜੋ ਮੈਂ 22 ਜਨਵਰੀ 2020 ਨੂੰ ਚੈੱਕ ਰਾਹੀਂ ਦੇ ਦਿੱਤਾ। ਇਸ ਦੇ ਨਾਲ ਹੀ ਵਰਮਾ ਨੇ ਮੈਨੂੰ ਛੇ ਮਹੀਨਿਆਂ ਦੇ ਅੰਦਰ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਪਰ ਫਰਵਰੀ 2020 ਦੇ ਦੂਜੇ ਹਫ਼ਤੇ, ਉਸਨੇ ਆਪਣੀ ਵਿੱਤੀ ਹਾਲਤ ਦਾ ਹਵਾਲਾ ਦਿੰਦੇ ਹੋਏ 28 ਲੱਖ ਰੁਪਏ ਹੋਰ ਮੰਗੇ ਸਨ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੈਂ ਡਾਇਰੈਕਟਰ 'ਤੇ ਭਰੋਸਾ ਕਰਕੇ 28 ਲੱਖ ਰੁਪਏ ਦੁਬਾਰਾ ਟਰਾਂਸਫਰ ਕਰ ਦਿੱਤੇ। ਉਸ ਸਮੇਂ ਵਰਮਾ ਨੇ ਵਾਅਦਾ ਕੀਤਾ ਸੀ ਕਿ ਉਹ ਫਿਲਮ 'ਦਿਸ਼ਾ' ਦੇ ਰਿਲੀਜ਼ ਹੋਣ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ 56 ਲੱਖ ਰੁਪਏ ਦੀ ਸਾਰੀ ਰਕਮ ਵਾਪਸ ਕਰ ਦੇਣਗੇ। ਇਸ ਤੋਂ ਬਾਅਦ ਮੈਨੂੰ ਜਨਵਰੀ 2021 'ਚ ਪਤਾ ਲੱਗਾ ਕਿ ਵਰਮਾ 'ਦਿਸ਼ਾ' ਦੇ ਇਕੱਲੇ ਨਿਰਮਾਤਾ ਨਹੀਂ ਹਨ। ਉਸ ਨੇ ਦੋਸ਼ ਲਾਇਆ ਕਿ ਵਰਮਾ ਨੇ ਮੈਨੂੰ ਝੂਠੇ ਲਾਰੇ ਲਾ ਕੇ ਮੇਰੇ ਕੋਲੋਂ ਇਹ ਪੈਸੇ ਲਏ ਹਨ।

ਰਾਮ ਗੋਪਾਲ ਵਰਮਾ ਖਿਲਾਫ ਇਹ ਕੇਸ ਭਾਰਤੀ ਦੰਡਾਵਲੀ (IPC) ਦੀਆਂ ਧਾਰਾਵਾਂ 406 (ਭਰੋਸੇ ਦੀ ਅਪਰਾਧਿਕ ਉਲੰਘਣਾ), 417 (ਧੋਖਾਧੜੀ ਲਈ ਸਜ਼ਾ), 420 (ਧੋਖਾਧੜੀ, ਅਤੇ 506 (ਅਪਰਾਧਿਕ ਧਮਕੀ ਲਈ ਸਜ਼ਾ) ਦੇ ਤਹਿਤ ਦਰਜ ਕੀਤਾ ਗਿਆ ਹੈ।

Related Stories

No stories found.
logo
Punjab Today
www.punjabtoday.com