ਵਾਲ ਕੱਟਣ ਦੀ ਸ਼ਰਤ ਕਾਰਣ ਗਿੱਪੀ ਦੇ ਬੇਟੇ ਨੇ ਠੁਕਰਾਈ ਆਮਿਰ ਖਾਨ ਦੀ ਫ਼ਿਲਮ

ਗਿੱਪੀ ਨੇ ਕਿਹਾ, ਸ਼ਿੰਦਾ ਨੇ ਮੇਰੀ ਇਕ ਫਿਲਮ 'ਅਰਦਾਸ' ਵਿਚ ਛੋਟਾ ਜਿਹਾ ਰੋਲ ਕੀਤਾ ਸੀ। 'ਲਾਲ ਸਿੰਘ ਚੱਢਾ' ਦੇ ਨਿਰਮਾਤਾਵਾਂ ਨੇ ਇਹ ਰੋਲ ਦੇਖਿਆ ਅਤੇ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ।
ਵਾਲ ਕੱਟਣ ਦੀ ਸ਼ਰਤ ਕਾਰਣ ਗਿੱਪੀ ਦੇ ਬੇਟੇ ਨੇ ਠੁਕਰਾਈ ਆਮਿਰ ਖਾਨ ਦੀ ਫ਼ਿਲਮ

ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਫਿਲਮ 'ਲਾਲ ਸਿੰਘ ਚੱਢਾ' ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਇਸ ਫਿਲਮ 'ਚ ਪਹਿਲਾਂ ਆਮਿਰ ਖਾਨ ਦੇ ਬਚਪਨ ਦਾ ਰੋਲ ਉਨ੍ਹਾਂ ਦੇ ਬੇਟੇ ਨੂੰ ਆਫਰ ਕੀਤਾ ਗਿਆ ਸੀ, ਪਰ ਕਿਸੇ ਕਾਰਨ ਉਨ੍ਹਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਸੀ।

ਗਿੱਪੀ ਨੇ ਕਿਹਾ, 'ਸ਼ਿੰਦਾ ਨੇ ਮੇਰੀ ਇਕ ਫਿਲਮ 'ਅਰਦਾਸ' ਵਿਚ ਛੋਟਾ ਜਿਹਾ ਰੋਲ ਕੀਤਾ ਸੀ। ‘ਲਾਲ ਸਿੰਘ ਚੱਢਾ’ ਦੇ ਨਿਰਮਾਤਾਵਾਂ ਨੇ ਇਹ ਦੇਖਿਆ ਅਤੇ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ, ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਫਿਲਮ ਵਿੱਚ ਆਮਿਰ ਖਾਨ ਦੇ ਬਚਪਨ ਦਾ ਕਿਰਦਾਰ ਨਿਭਾਉਣ।

ਮੁਕੇਸ਼ ਛਾਬੜਾ (ਕਾਸਟਿੰਗ ਡਾਇਰੈਕਟਰ) ਨੇ ਮੇਰੇ ਨਾਲ ਸੰਪਰਕ ਕੀਤਾ। ਉਸ ਨੇ ਮੈਨੂੰ ਸ਼ਿੰਦਾ ਦੇ ਪੰਜਾਬੀ ਵਿੱਚ 'ਹੈਲੋ' ਬੋਲਣ ਦੀਆਂ ਕੁਝ ਵੀਡੀਓਜ਼ ਹਵਾਲੇ ਲਈ ਭੇਜਣ ਲਈ ਕਿਹਾ, ਜੋ ਉਸ ਲਈ ਇੱਕ ਲੁੱਕ ਟੈਸਟ ਵੀ ਦਿਤਾ ਸੀ। ਗਿੱਪੀ ਨੇ ਅੱਗੇ ਕਿਹਾ, 'ਉਸ ਸਮੇਂ ਮੈਨੂੰ ਫਿਲਮ ਦੀ ਕਹਾਣੀ ਬਾਰੇ ਵੀ ਨਹੀਂ ਪਤਾ ਸੀ। ਫਿਲਮ ਵਿੱਚ ਇੱਕ ਸੀਨ ਅਜਿਹਾ ਵੀ ਸੀ, ਜਿੱਥੇ ਸ਼ਿੰਦਾ ਨੂੰ ਆਪਣੇ ਵਾਲ ਕੱਟਣੇ ਪੈਣੇ ਸਨ, ਪਰ ਸਾਨੂੰ ਇਹ ਪਸੰਦ ਨਹੀਂ ਸੀ। ਸਗੋਂ ਸਾਡੇ ਲਈ ਇਹ ਸੰਭਵ ਨਹੀਂ ਸੀ, ਇਸ ਲਈ ਅਸੀਂ ਇਸ ਫਿਲਮ ਦੀ ਪੇਸ਼ਕਸ਼ ਠੁਕਰਾ ਦਿੱਤੀ।

ਅਹਿਮਦ ਇਬਨ ਉਮਰ ਨੇ 'ਲਾਲ ਸਿੰਘ ਚੱਢਾ' ਵਿੱਚ ਆਮਿਰ ਖਾਨ ਦੇ ਬਚਪਨ ਦੀ ਭੂਮਿਕਾ ਨਿਭਾਈ ਹੈ । ਇਸ ਤੋਂ ਪਹਿਲਾ #BoycottLaalSinghChaddha ਵੀ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਜਦੋਂ ਆਮਿਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਜਵਾਬ 'ਚ ਉਸ ਨੇ ਕਿਹਾ, ਹਾਂ, ਮੈਂ ਇਹ ਦੇਖ ਕੇ ਦੁਖੀ ਹਾਂ। ਇਸ ਦੇ ਨਾਲ ਹੀ ਮੈਨੂੰ ਇਸ ਗੱਲ ਦਾ ਵੀ ਦੁੱਖ ਹੁੰਦਾ ਹੈ, ਕਿ ਕੁਝ ਲੋਕ ਜੋ ਇਹ ਕਹਿ ਰਹੇ ਹਨ, ਉਨ੍ਹਾਂ ਦੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਮੈਂ ਅਜਿਹਾ ਵਿਅਕਤੀ ਹਾਂ ਜੋ ਇਸ ਦੇਸ਼ ਨੂੰ ਪਸੰਦ ਨਹੀਂ ਕਰਦਾ। ਮੈਂ ਭਾਰਤ ਅਤੇ ਇਸ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ।

ਅਦਵੈਤ ਚੰਦਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਆਮਿਰ ਤੋਂ ਇਲਾਵਾ ਕਰੀਨਾ ਕਪੂਰ ਅਤੇ ਮੋਨਾ ਸਿੰਘ ਵੀ ਹਨ। ਸਾਊਥ ਐਕਟਰ ਨਾਗਾ ਚੈਤਨਿਆ ਨੇ ਵੀ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਖਬਰਾਂ ਮੁਤਾਬਕ ਫਿਲਮ 'ਚ ਸ਼ਾਹਰੁਖ ਖਾਨ ਅਤੇ ਸੈਫ ਅਲੀ ਖਾਨ ਵੀ ਕੈਮਿਓ ਰੋਲ ਕਰਨਗੇ। ਇਹ ਫਿਲਮ ਟੌਮ ਹੈਂਕਸ ਦੀ 1994 ਦੀ ਫਿਲਮ 'ਫੋਰੈਸਟ ਗੰਪ' ਦੀ ਅਧਿਕਾਰਤ ਹਿੰਦੀ ਰੀਮੇਕ ਹੈ।

Related Stories

No stories found.
logo
Punjab Today
www.punjabtoday.com