ਮੈਂ ਐਸਐਸ ਰਾਜਾਮੌਲੀ ਨਾਲ ਕੰਮ ਕਰਨਾ ਚਾਹੁੰਦੀ ਹਾਂ : ਹੇਮਾ ਮਾਲਿਨੀ

ਹੇਮਾ ਮਾਲਿਨੀ ਨੇ ਕਿਹਾ, 'ਜੇਕਰ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਮੈਨੂੰ ਚੰਗੀ ਭੂਮਿਕਾ ਦੀ ਪੇਸ਼ਕਸ਼ ਕਰਨਗੇ ਤਾਂ ਮੈਂ ਉਨ੍ਹਾਂ ਨਾਲ ਜ਼ਰੂਰ ਕੰਮ ਕਰਾਂਗੀ।'
ਮੈਂ ਐਸਐਸ ਰਾਜਾਮੌਲੀ ਨਾਲ ਕੰਮ ਕਰਨਾ ਚਾਹੁੰਦੀ ਹਾਂ : ਹੇਮਾ ਮਾਲਿਨੀ

ਹੇਮਾ ਮਾਲਿਨੀ ਦੀ ਖੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ, ਜੋ ਇਸ ਉਮਰ ਦੇ ਪੜਾਅ ਵਿਚ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। 'ਆਰ.ਆਰ.ਆਰ' ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਪ੍ਰਤਿਭਾ ਦੇਸ਼-ਵਿਦੇਸ਼ 'ਚ ਹਰ ਪਾਸੇ ਗੂੰਜ ਰਹੀ ਹੈ। ਐਸਐਸ ਰਾਜਾਮੌਲੀ ਦੀ ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਸਾਊਥ ਦੇ ਨਾਲ-ਨਾਲ ਹੁਣ ਬਾਲੀਵੁੱਡ ਇੰਡਸਟਰੀ ਦੇ ਵੱਡੇ ਸਿਤਾਰੇ ਵੀ ਰਾਜਾਮੌਲੀ ਦੀ ਫਿਲਮ 'ਚ ਕੰਮ ਕਰਨਾ ਚਾਹੁੰਦੇ ਹਨ। ਹੁਣ ਇਸ ਲਿਸਟ 'ਚ 'ਡ੍ਰੀਮ ਗਰਲ' ਹੇਮਾ ਮਾਲਿਨੀ ਦਾ ਨਾਂ ਵੀ ਜੁੜ ਗਿਆ ਹੈ। ਅਦਾਕਾਰਾ ਨੇ ਰਾਜਾਮੌਲੀ ਦੀ ਤਾਰੀਫ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ। ਹੇਮਾ ਮਾਲਿਨੀ ਨੇ ਆਪਣੇ ਤਾਜ਼ਾ ਇੰਟਰਵਿਊ ਵਿੱਚ ਨਿਰਦੇਸ਼ਕ ਐਸਐਸ ਰਾਜਾਮੌਲੀ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ।

'ਡ੍ਰੀਮ ਗਰਲ' ਤੋਂ ਪੁੱਛਿਆ ਗਿਆ ਕਿ ਉਹ ਵੱਡੇ ਪਰਦੇ 'ਤੇ ਕਦੋਂ ਵਾਪਸੀ ਕਰੇਗੀ। ਇਸ 'ਤੇ ਹੇਮਾ ਨੇ ਕਿਹਾ, 'ਮੈਂ ਉਦੋਂ ਹੀ ਕੋਈ ਫਿਲਮ ਜਾਂ ਵੈੱਬ ਸੀਰੀਜ਼ ਕਰਾਂਗੀ ਜਦੋਂ ਮੈਨੂੰ ਸਹੀ ਭੂਮਿਕਾਵਾਂ ਮਿਲਣਗੀਆਂ। ਮੈਂ ਇੱਕ ਅਭਿਨੇਤਰੀ ਹਾਂ। ਮੈਂ ਤਾਂ ਹੀ ਅਦਾਕਾਰੀ ਕਰਨਾ ਪਸੰਦ ਕਰਾਂਗੀ ਜੇਕਰ ਕੋਈ ਚੰਗੀ ਭੂਮਿਕਾ ਹੋਵੇ। ਇੰਟਰਵਿਊ 'ਚ ਹੇਮਾ ਮਾਲਿਨੀ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਐੱਸ.ਐੱਸ. ਰਾਜਾਮੌਲੀ ਨਾਲ ਕੰਮ ਕਰਨਾ ਪਸੰਦ ਕਰੇਗੀ। ਤਾਂ ਇਸ 'ਤੇ ਹੇਮਾ ਨੇ ਕਿਹਾ, 'ਜੇਕਰ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਮੈਨੂੰ ਚੰਗੀ ਭੂਮਿਕਾ ਦੀ ਪੇਸ਼ਕਸ਼ ਕਰਨਗੇ ਤਾਂ ਮੈਂ ਉਨ੍ਹਾਂ ਨਾਲ ਜ਼ਰੂਰ ਕੰਮ ਕਰਾਂਗੀ।'

ਹੇਮਾ ਦੇ ਇਸ ਬਿਆਨ ਨੇ ਪ੍ਰਸ਼ੰਸਕਾਂ 'ਚ ਖਲਬਲੀ ਮਚਾ ਦਿੱਤੀ ਹੈ। ਲੋਕ ਹੇਮਾ ਨੂੰ ਐੱਸ.ਐੱਸ.ਰਾਜਮੌਲੀ ਦੀ ਫਿਲਮ 'ਚ ਦੇਖਣ ਲਈ ਬੇਤਾਬ ਹਨ। ਦਰਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਜੋੜੀ ਬਣੀ ਤਾਂ ਫਿਲਮ ਰਿਕਾਰਡ ਤੋੜ ਕਮਾਈ ਕਰੇਗੀ। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਨੇ ਆਰਆਰਆਰ ਦੇ ਗੀਤ 'ਨਾਟੂ ਨਾਟੂ' ਅਤੇ 'ਦਿ ਐਲੀਫੈਂਟ ਵਿਸਪਰਸ' ਦੇ ਆਸਕਰ ਜਿੱਤਣ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਇਸ 'ਚ ਅਦਾਕਾਰਾ ਨੇ ਦੋਵਾਂ ਟੀਮਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ, 'ਭਾਰਤ ਨੂੰ ਇਕ ਹੋਰ ਉਪਲੱਬਧੀ ਮਿਲੀ।

ਗੋਲਡਨ ਗਲੋਬ ਅਵਾਰਡਾਂ ਤੋਂ ਬਾਅਦ, ਆਰਆਰਆਰ ਨੇ ਨਾਟੂ ਨਾਟੂ ਗੀਤ ਲਈ ਆਸਕਰ ਜਿੱਤਿਆ ਹੈ। ਇਸ ਤੋਂ ਵੱਧ ਦੀ ਇੱਛਾ ਨਹੀਂ ਕੀਤੀ ਜਾ ਸਕਦੀ। ਸੰਗੀਤਕਾਰ ਐਮਐਮ ਕੀਰਵਾਨੀ ਦਾ ਇਹ ਗੀਤ ਸੱਚਮੁੱਚ ਪਿਆਰਾ ਹੈ। ਬਾਲੀਵੁੱਡ ਇੰਡਸਟਰੀ 'ਚ 'ਡ੍ਰੀਮ ਗਰਲ' ਦੇ ਟੈਗ ਨਾਲ ਮਸ਼ਹੂਰ ਹੇਮਾ ਮਾਲਿਨੀ ਅੱਜ ਇਕ ਸਫਲ ਸਿਆਸਤਦਾਨ ਵੀ ਹੈ। ਹੇਮਾ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਸੰਸਦ ਮੈਂਬਰ ਹੈ। ਅਦਾਕਾਰਾ ਸਾਲ 2004 ਵਿੱਚ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਈ ਸੀ ਅਤੇ ਉਦੋਂ ਤੋਂ ਹੀ ਲੋਕ ਸੇਵਾ ਵਿੱਚ ਲੱਗੀ ਹੋਈ ਹੈ।

Related Stories

No stories found.
logo
Punjab Today
www.punjabtoday.com