ਪੰਜਾਬ ਦੇ ਗਾਇਕਾਂ ਨੇ ਕਿਵੇਂ ਆਪਣੇ ਗੀਤਾਂ ਨਾਲ ਕਿਸਾਨ ਅੰਦੋਲਨ ਚ ਯੋਗਦਾਨ ਪਾਇਆ

ਅੰਦੋਲਨ ਦੇ ਸਮਰਥਨ ਵਿੱਚ ਕਈ ਮਸ਼ਹੂਰ ਹਸਤੀਆਂ ਅੱਗੇ ਆਈਆਂ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਇੱਕ ਵੱਖਰੇ ਹੀ ਲੈਵਲ ਤੇ ਪਹੁੰਚਾਇਆ ਹੈ।
ਪੰਜਾਬ ਦੇ ਗਾਇਕਾਂ ਨੇ ਕਿਵੇਂ ਆਪਣੇ ਗੀਤਾਂ ਨਾਲ ਕਿਸਾਨ ਅੰਦੋਲਨ ਚ ਯੋਗਦਾਨ ਪਾਇਆ

ਅੰਦੋਲਨ ਵਾਲੀਆਂ ਥਾਵਾਂ 'ਤੇ ਵਾਲੰਟੀਅਰਾਂ ਵਜੋਂ ਹਿੱਸਾ ਲੈਣ ਤੋਂ ਲੈ ਕੇ ਵਿਰੋਧ ਪ੍ਰਦਰਸ਼ਨ ਲਈ ਗੀਤ ਰੀਲੀਜ਼ ਕਰਨ ਤੱਕ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੇ ਗੀਤਾਂ ਨੇ ਅੰਦੋਲਨ ਦੀ ਤਾਕਤ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਗੀਤ ਤੁਹਾਨੂੰ ਬੀਟ 'ਤੇ ਨੱਚਣ ਲਈ ਮਜਬੂਰ ਕਰ ਦਿੰਦੇ ਹਨ ਅਤੇ ਵਿਰੋਧ 'ਚ ਸ਼ਾਮਲ ਹੋਣ ਲਈ ਵੀ।

ਆਓ ਇੱਕ ਨਜ਼ਰ ਮਾਰਦੇ ਹਾਂ ਕਿਸਾਨਾਂ ਦੇ ਸਮਰਥਨ ਵਿੱਚ ਰਿਲੀਜ਼ ਹੋਏ ਸਭ ਤੋਂ ਮਸ਼ਹੂਰ ਪੰਜਾਬੀ ਗੀਤਾਂ 'ਤੇ:

ਕਿਸਾਨ ਐਂਥਮ: ਇਹ ਮਨਕੀਰਤ ਔਲਖ, ਨਿਸ਼ਾਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫਾਜ਼ਿਲਪੁਰੀਆ, ਦਿਲਪ੍ਰੀਤ ਢਿੱਲੋਂ, ਡੀਜੇ ਫਲੋ, ਸ਼੍ਰੀ ਬਰਾੜ, ਅਫਸਾਨਾ ਖਾਨ, ਬੌਬੀ ਸੰਧੂ ਵਰਗੇ ਪ੍ਰਸਿੱਧ ਗਾਇਕਾਂ ਦੁਆਰਾ ਤਿਆਰ ਕੀਤਾ ਗਿਆ ਇੱਕ ਗੀਤ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, “ਸਭ ਰਜਾ ਪਿੱਛੇ ਬੈਰੀਕੇਡ ਪਾਏ ਹੋਏ ਨੇ, ਜੱਟ ਨੀ ਪੰਜਾਬੋ ਇਹ ਆਏ ਹੋਏ ਨੇ, ਬਿੱਕ ਗਿਆ ਭਾਵੇਂ ਇੰਡੀਆ ਦਾ ਮੀਡੀਆ...ਬੀਬੀਸੀ ਦੇ ਉੱਤੇ ਛੋਟੇ ਛਾਏ ਹੋਏ ਨੇ!”

ਗੀਤ ਨੂੰ ਯੂਟਿਊਬ 'ਤੇ 50.3 ਮਿਲੀਅਨ ਵਿਊਜ਼ ਮਿਲ ਚੁੱਕੇ ਹਨ

ਪੰਜਾਬ ਬੋਲਦਾ: ਇਹ ਗੀਤ ਰਣਜੀਤ ਬਾਵਾ ਨੇ ਗਾਇਆ ਹੈ ਅਤੇ ਇਸਦੇ ਬੋਲ ਲਵਲੀ ਨੂਰ ਨੇ ਲਿਖੇ ਹਨ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, “ਓ ਨੀ ਤੂੰ ਜਿੰਨਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ, ਓਹਨਾਂ ਦਿੱਲੀ ਵਿੱਚ ਪਾਤੇ ਆ ਕਛਹਿਰੇ ਸੁਕਣੇ”।

ਗੀਤ ਨੂੰ ਯੂਟਿਊਬ 'ਤੇ 37.1 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਅਸੀਂ ਵਡ੍ਹਾਂਗੇ: ਇਹ ਗੀਤ ਹਿੰਮਤ ਸੰਧੂ ਦਾ ਹੈ, ਜਿਸ ਨੂੰ ਸਨਾਈਪਰ ਨੇ ਕੰਪੋਜ਼ ਕੀਤਾ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, “ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ, ਨੀਂ ਅਸੀ ਵਡ੍ਹਾਂਗੇ.. ਜੇ ਸਾਡੀ ਪੈਲੀ ਚ ਬੇਗਾਨਾ ਪੈਰ ਪੈ ਗਿਆ ਨੀ ਦਿੱਲੀਏ”।

ਗੀਤ ਨੂੰ ਯੂਟਿਊਬ 'ਤੇ 3.2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਜੱਟਾ ਤਕੜਾ ਹੋਜਾ: ਇਹ ਗੀਤ ਜੱਸ ਬਾਜਵਾ ਦਾ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, “ਓ ਸੈਂਟਰ ਤੋਂ ਬਿੱਲ ਪਾਸ ਕਰਾਕੇ ਕਹਿੰਦੇ ਨੇ ਹੁਣ ਮਸਲਾ ਬਹਿਜੇ, ਓ ਹੱਕ ਤਾਂ ਲੈਕੇ ਛਡਾਂਗੇ ਭਾਵੇ ਚੱਕਣਾ ਅਸਲਾ ਪੈਜੇ...ਜੱਟਾ ਤਕੜਾ ਹੋਜਾ”।

ਗੀਤ ਨੂੰ ਯੂਟਿਊਬ 'ਤੇ 6.3 ਲੱਖ ਵਿਊਜ਼ ਮਿਲ ਚੁੱਕੇ ਹਨ।

ਜਾਲਮ ਸਰਕਾਰਾਂ: ਇਹ ਗੀਤ ਗਿੱਪੀ ਗਰੇਵਾਲ ਦਾ ਹੈ। ਇਸਦੇ ਬੋਲ ਇੰਦਾ ਰਾਏਕੋਟੀ ਨੇ ਲਿਖੇ ਹਨ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, “ਓ ਅਸੀਂ ਅਖੇ ਬੈਠੇ ਆਂ ਅਜਮਾਉਣਾ ਛੱਡ ਦਿਉ, ਜਬਰਾਂ ਸੰਗ ਸਬਰਾਂ ਨੂੰ ਪਰਤਾਉਣਾ ਛੱਡ ਦਿਉ, ਓ ਹਲ ਛੱਡ ਕੇ ਪਾ ਲਿਆ ਜੇ ਅਸੀਂ ਹੱਥ ਹਥਿਆਰਾਂ ਨੂੰ, ਫੇਰ ਵਕਤ ਪਾ ਦਿਆਂਗੇ ਅਸੀਂ ਜਾਲਮ ਸਰਕਾਰਾਂ ਨੂੰ, ਅਸੀਂ ਵਕਤ ਪਾ ਦਿਆਂਗੇ ਜਾਲਮ ਸਰਕਾਰਾਂ ਨੂੰ।

ਗੀਤ ਨੂੰ ਯੂਟਿਊਬ 'ਤੇ 5.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਪੇਚਾ: ਇਹ ਗੀਤ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਦਾ ਹੈ। ਗੀਤ ਦੇ ਬੋਲ ਹਨ, ''ਖਿੱਚ ਲੈ ਜੱਟਾ, ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ...''

ਗੀਤ ਨੂੰ ਯੂਟਿਊਬ 'ਤੇ 14.5 ਵਿਊਜ਼ ਮਿਲ ਚੁੱਕੇ ਹਨ।

ਸੁਣ ਦਿੱਲੀਏ: ਇਹ ਗੀਤ ਰਾਜਵੀਰ ਜਵੰਦਾ ਦਾ ਹੈ, ਜਿਸਨੂੰ ਸਾਬ ਪੰਗੋਟਾ ਨੇ ਕਲਮਬੱਧ ਕੀਤਾ ਹੈ। ਗੀਤ ਵਿੱਚ ਕਿਹਾ ਗਿਆ ਹੈ, "ਤੈਂਨੂੰ ਦੱਸ ਕੇ ਆਏ ਹਾਂ ਹੋਜਾ ਕੈਮ ਨੀ, ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮ ਨੀ, ਤੇਰੇ ਮੰਨ ਚ ਨਾ ਰਹਿ ਜੇ ਕੋਈ ਸ਼ੱਕ ਦਿੱਲੀਏ, ਲੈਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ..."

ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ- ਇਹ ਗੀਤ ਆਰ ਨੇਤ ਦਾ ਹੈ। ਗੀਤ ਦੇ ਬੋਲ ਹਨ,” ਓ ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨੀ,ਰਹਨੀ ਐ ਕਰਾਂਉਦੀਂ ਐਵੇਂ ਦੰਗੇ ਠੀਕ ਨੀ।

ਗੀਤ ਨੂੰ ਯੂਟਿਊਬ 'ਤੇ 5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਕਿਸਾਨ ਬਨਾਮ ਰਾਜਨੀਤੀ- ਇਹ ਗੀਤ ਅਨਮੋਲ ਗਗਨ ਮਾਨ ਨੇ ਗਾਇਆ ਹੈ ਅਤੇ ਮੱਟ ਸ਼ੇਰੋ ਵਾਲਾ ਨੇ ਕਲਮਬੱਧ ਕੀਤਾ ਹੈ।

ਗੀਤ ਨੂੰ ਯੂਟਿਊਬ 'ਤੇ 7.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਇਹ ਕੁਝ ਗੀਤ ਹਨ ਜੋ ਸਿਰਫ ਕਿਸਾਨ ਪ੍ਰਦਰਸ਼ਨਾਂ ਲਈ ਰੀਲੀਜ਼ ਕੀਤੇ ਗਏ ਸਨ ਅਤੇ ਇਹ ਪ੍ਰਦਰਸ਼ਨਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਵਜਾਏ ਜਾਂਦੇ ਸਨ।

Related Stories

No stories found.
logo
Punjab Today
www.punjabtoday.com