ਰੀਤੀਕ ਰੋਸ਼ਨ ਦੀ ਪਤਨੀ ਤਲਾਕ ਤੋਂ ਬਾਅਦ ਇਸ ਮੁੰਡੇ ਨੂੰ ਕਰਦੀ ਹੈ ਡੇਟ?

ਰੀਤੀਕ ਰੋਸ਼ਨ ਦੀ ਪਤਨੀ ਸੁਜ਼ੈਨ ਖਾਨ ਤਲਾਕ ਤੋਂ ਬਾਅਦ ਅਰਸਲਾਨ ਗੋਨੀ ਨੂੰ ਕਰਦੀ ਹੈ ਡੇਟ
ਰੀਤੀਕ ਰੋਸ਼ਨ ਦੀ ਪਤਨੀ ਤਲਾਕ ਤੋਂ ਬਾਅਦ ਇਸ ਮੁੰਡੇ ਨੂੰ ਕਰਦੀ ਹੈ ਡੇਟ?

26 ਅਕਤੁਬਰ 2021

ਬਾਲੀਵੁੱਡ ਚ ਕਈ ਮਸ਼ਹੁਰ ਹਸਤੀਆਂ ਨੇ ਇਕ ਦੁੱਜੇ ਨਾਲ ਵਿਆਹ ਦੇ ਕੁੱਝ ਸਾਲਾਂ ਮਗਰੋਂ ਇਕ ਦੁਸਰੇ ਤੋਂ ਤਲਾਕ ਲਿਤਾ ਹੈ ਤੇ ਤਲਾਕ ਤੋਂ ਬਾਅਦ ਕਈ ਜਗਾ ਅਫੇਅਰ ਕਾਰਨ ਵੀ ਚਰਚਾ ਚ ਰਹੇ ਹਨ ਰਿਤਿਕ ਰੋਸ਼ਨ ਦੀ ਤਲਾਕਸ਼ੁਦਾ ਪਤਨੀ ਸੁਜ਼ੈਨ ਖਾਨ ਤਲਾਕ ਤੋਂ ਬਾਅਦ ਵੀ ਚਰਚਾ 'ਚ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਇਹ ਅਫਵਾਹ ਸੀ ਕਿ ਸੁਜ਼ੈਨ ਖਾਨ ਤਲਾਕ ਤੋਂ ਬਾਅਦ ਅਲੀ ਗੋਨੀ ਦੇ ਭਰਾ ਅਰਸਲਾਨ ਗੋਨੀ ਨੂੰ ਡੇਟ ਕਰ ਰਹੀ ਹੈ। ਪਰ ਸਮੇਂ ਦੇ ਨਾਲ ਇਹ ਮਾਮਲਾ ਠੰਢਾ ਪੈ ਗਿਆ। ਹੁਣ ਜਿਸ ਤਰ੍ਹਾਂ ਅਰਸਲਾਨ ਨੇ (ਸੁਜ਼ੈਨ ਖਾਨ ਨੂੰ ਜਨਮਦਿਨ) ਸ਼ੁਭਕਾਮਨਾਵਾਂ ਦਿੱਤੀਆਂ ਹਨ, ਉਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਫਿਰ ਗਰਮ ਹੋ ਗਿਆ ਹੈ। ਸੁਜ਼ੈਨ ਖਾਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਪੇਸ਼ੇ ਤੋਂ ਇੰਟੀਰੀਅਰ ਡਿਜ਼ਾਈਨਰ ਸੁਜ਼ੈਨ ਖਾਨ ਅਕਸਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਈ ਲੋਕ ਉਸ ਦੇ ਜਨਮਦਿਨ ਦੇ ਮੌਕੇ 'ਤੇ ਉਸ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ ਪਰ ਅਰਸਲਾਨ ਗੋਨੀ ਦੀ ਜਨਮ ਦਿਨ ਦੀ ਵਧਾਈ ਨੇ ਹੰਗਾਮਾ ਮਚਾ ਦਿੱਤਾ ਹੈ। ਦਰਅਸਲ ਬਿੱਗ ਬੌਸ ਫੇਮ ਅਲੀ ਗੋਨੀ ਦੇ ਭਰਾ ਅਰਸਲਾਨ ਗੋਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਸੁਜ਼ੈਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਨੂੰ ਬਹੁਤ ਹੀ ਅਨੋਖੇ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Related Stories

No stories found.
logo
Punjab Today
www.punjabtoday.com