
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੇ ਨਾਂ 'ਤੇ ਇਕ ਹੋਰ ਉਪਲੱਬਧੀ ਜੁੜ ਗਈ ਹੈ। ਪਿੱਛਲੇ ਦਿਨੀ ਉਹ ਵ੍ਹਾਈਟ ਹਾਊਸ ਪਹੁੰਚੀ ਅਤੇ ਉੱਥੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਇੰਟਰਵਿਊ ਲਿਆ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਮਹਿਲਾ ਲੀਡਰਸ਼ਿਪ ਫੋਰਮ ਦੇ ਤਹਿਤ ਇਸ ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਉਪ ਰਾਸ਼ਟਰਪਤੀ ਤੋਂ ਅਮਰੀਕਾ 'ਚ ਤਨਖਾਹ ਦੀ ਸਮਾਨਤਾ ਅਤੇ ਬੰਦੂਕਾਂ 'ਤੇ ਕਾਨੂੰਨ ਵਰਗੇ ਕਈ ਵਿਸ਼ਿਆਂ 'ਤੇ ਸਵਾਲ ਪੁੱਛੇ।
ਇਸ ਗੱਲਬਾਤ ਦੌਰਾਨ ਪ੍ਰਿਅੰਕਾ ਨੇ ਖੁਲਾਸਾ ਕੀਤਾ ਕਿ 22 ਸਾਲ ਦੇ ਆਪਣੇ ਕਰੀਅਰ 'ਚ ਪਹਿਲੀ ਵਾਰ ਉਸ ਨੇ ਵੀ ਪੁਰਸ਼ਾਂ ਦੇ ਬਰਾਬਰ ਫੀਸ ਲਈ ਹੈ। ਪ੍ਰਿਅੰਕਾ ਚੋਪੜਾ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਅਭਿਨੇਤਰੀਆਂ ਅਤੇ ਅਦਾਕਾਰਾਂ ਨੂੰ ਮਿਲਣ ਵਾਲੀ ਫੀਸ 'ਚ ਫਰਕ ਨੂੰ ਲੈ ਕੇ ਵੱਡੀ ਬਹਿਸ ਚੱਲ ਰਹੀ ਹੈ। ਵੈਸੇ ਇਸ ਇੰਟਰਵਿਊ ਦੌਰਾਨ ਇਕ ਹੋਰ ਦਿਲਚਸਪ ਗੱਲ ਸਾਹਮਣੇ ਆਈ, ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਜਦੋਂ ਪ੍ਰਿਅੰਕਾ ਚੋਪੜਾ ਇੰਟਰਵਿਊ ਲੈ ਰਹੀ ਸੀ ਤਾਂ ਨਿਕ ਜੋਨਸ ਉੱਥੇ ਖੜ੍ਹੇ ਸਨ ਅਤੇ ਧੀ ਮਾਲਤੀ ਦੀ ਦੇਖਭਾਲ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਲੋਕ ਵੀ ਇਸ ਨੂੰ ਔਰਤਾਂ ਅਤੇ ਮਰਦਾਂ ਦੀ ਬਰਾਬਰ ਜ਼ਿੰਮੇਵਾਰੀ ਨਾਲ ਜੋੜ ਕੇ ਦੇਖ ਰਹੇ ਹਨ। ਪ੍ਰਿਅੰਕਾ ਚੋਪੜਾ ਨੇ ਇਸ ਇੰਟਰਵਿਊ ਦੀਆਂ ਕੁਝ ਝਲਕੀਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਪੀਲੇ ਰੰਗ ਦੀ ਬੈਕਲੈੱਸ ਡਰੈੱਸ ਅਤੇ ਮੈਚਿੰਗ ਹੀਲਸ 'ਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ।
ਇਸ ਦੌਰਾਨ ਨਿਕ ਜੋਨਸ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨਿਊਯਾਰਕ 'ਚ ਬੇਟੀ ਮਾਲਤੀ ਦੀ ਦੇਖਭਾਲ ਕਰ ਰਹੇ ਹਨ। ਪ੍ਰਿਅੰਕਾ ਚੋਪੜਾ ਨੇ ਪਿਛਲੇ ਦਿਨੀਂ ਭਾਰਤ ਵਿੱਚ ਵਿਆਹੁਤਾ ਬਲਾਤਕਾਰ ਅਤੇ ਗਰਭਪਾਤ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਸੀ। ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਤੀਜੀ ਧਿਰ ਦੀ ਗੱਲ ਸੁਣੇ ਬਿਨਾਂ ਔਰਤ ਨੂੰ ਗਰਭਪਾਤ ਕਰਵਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਇਹ 'ਪ੍ਰਜਨਨ ਐਟੋਨੀ' ਹੈ।
ਪ੍ਰਿਅੰਕਾ ਚੋਪੜਾ ਹੁਣ ਅਮਰੀਕਾ ਵਿੱਚ ਰਹਿੰਦੀ ਹੈ। ਉਹ ਅਮਰੀਕੀ ਟੀਵੀ ਸ਼ੋਅ 'ਕਵਾਂਟਿਕੋ' ਨਾਲ ਪ੍ਰਸਿੱਧੀ 'ਤੇ ਪਹੁੰਚ ਗਈ ਸੀ। ਉਦੋਂ ਤੋਂ, ਉਹ ਕਈ ਹਾਲੀਵੁੱਡ ਪ੍ਰੋਜੈਕਟਾਂ ਵਿੱਚ ਨਜ਼ਰ ਆ ਚੁੱਕੀ ਹੈ। ਅੱਗੇ ਉਹ ਰੂਸੋ ਬ੍ਰਦਰਜ਼ ਦੇ ਬੈਨਰ ਹੇਠ ਬਣ ਰਹੀ ਲੜੀਵਾਰ 'ਸਿਟਾਡੇਲ' ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਕੋਲ 'ਐਂਡਿੰਗ ਥਿੰਗਜ਼' ਅਤੇ 'ਇਟਸ ਆਲ ਕਮਿੰਗ ਬੈਕ ਟੂ ਮੀ' ਵਰਗੀਆਂ ਫਿਲਮਾਂ ਵੀ ਹਨ।