ਸਲਮਾਨ ਦੇ ਨਾਂ 'ਤੇ ਵਿਦੇਸ਼ ਜਾਣਾ ਚਾਹੁੰਦੀ ਸੀ ਜੈਕਲੀਨ,ਈਡੀ ਨੇ ਦਿੱਤਾ ਝੱਟਕਾ

ਮਨੀ ਲਾਂਡਰਿੰਗ ਕੇਸ ਦਾ ਸਾਹਮਣਾ ਕਰ ਰਹੀ ਜੈਕਲੀਨ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ,ਪਰ ਈਡੀ ਨੇ ਉਸ ਨੂੰ ਝੂਠ ਬੋਲਦਿਆਂ ਫੜ ਲਿਆ।
ਸਲਮਾਨ ਦੇ ਨਾਂ 'ਤੇ ਵਿਦੇਸ਼ ਜਾਣਾ ਚਾਹੁੰਦੀ ਸੀ ਜੈਕਲੀਨ,ਈਡੀ ਨੇ ਦਿੱਤਾ ਝੱਟਕਾ

ਜੈਕਲੀਨ ਫਰਨਾਂਡੀਜ਼ ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਉਨ੍ਹਾਂ ਦੀ ਦੋਸਤੀ ਨੂੰ ਲੈਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਮਨੀ ਲਾਂਡਰਿੰਗ ਕੇਸ ਦਾ ਸਾਹਮਣਾ ਕਰ ਰਹੀ ਜੈਕਲੀਨ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ,ਪਰ ਈਡੀ ਨੇ ਉਸ ਨੂੰ ਝੂਠ ਬੋਲਦਿਆਂ ਫੜ ਲਿਆ।

ਫਿਰ ਕੀ ਸੀ ਜੈਕਲੀਨ ਨੇ ਕੋਰਟ 'ਚ ਆਪਣੀ ਅਰਜ਼ੀ ਵਾਪਸ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਜੈਕਲੀਨ ਨੇ ਖੁਦ ਨੂੰ ਨੇਪਾਲ 'ਚ ਹੋਣ ਵਾਲੇ ਸਲਮਾਨ ਖਾਨ ਦੇ ਈਵੈਂਟ 'ਦਿ ਬੈਂਗ' ਟੂਰ ਦਾ ਹਿੱਸਾ ਦੱਸ ਕੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਈਡੀ 200 ਕਰੋੜ ਦੀ ਧੋਖਾਧੜੀ ਦੇ ਇੱਕ ਠੱਗ ਸੁਕੇਸ਼ ਚੰਦਰਸ਼ੇਖਰ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਹੈ।

ਦੋਸ਼ ਹੈ ਕਿ ਉਹ ਸੁਕੇਸ਼ ਦੀ ਮਹਿਲਾ ਦੋਸਤ ਹੈ ਅਤੇ ਸੁਕੇਸ਼ ਨੇ ਉਸ ਨੂੰ 10 ਕਰੋੜ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਹੁਣ ਜੈਕਲੀਨ ਦਾ ਪਾਸਪੋਰਟ ਮਨੀ ਲਾਂਡਰਿੰਗ ਮਾਮਲੇ 'ਚ ਫਸਣ ਤੋਂ ਬਾਅਦ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਜੈਕਲੀਨ ਨੇ ਹਾਲ ਹੀ 'ਚ ਦਿੱਲੀ ਦੀ ਇਕ ਅਦਾਲਤ 'ਚ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ, ਪਰ ਝੂਠ ਸਾਹਮਣੇ ਆਉਣ 'ਤੇ ਉਸ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਸੀ।

ਜੈਕਲੀਨ ਨੇ ਅਦਾਲਤ ਨੂੰ ਸੌਂਪੇ ਪੱਤਰ 'ਚ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਪੁਰਸਕਾਰਾਂ ਅਤੇ ਹੋਰ ਮਹੱਤਵਪੂਰਨ ਸਮਾਗਮਾਂ ਦੇ ਨਾਂ 'ਤੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਜੈਕਲੀਨ ਨੇ ਕਿਹਾ ਕਿ ਉਸ ਨੂੰ ਅਬੂ ਧਾਬੀ, ਫਰਾਂਸ ਅਤੇ ਨੇਪਾਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਕਾਰਾ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਸ ਨੂੰ 17 ਤੋਂ 22 ਮਈ ਤੱਕ ਆਈਫਾ ਲਈ ਅਬੂ ਧਾਬੀ (ਯੂਏਈ) ਦੀ ਯਾਤਰਾ ਕਰਨੀ ਹੈ।

ਫਿਰ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਫਰਾਂਸ ਅਤੇ ਅੰਤ ਵਿੱਚ ਸਲਮਾਨ ਖਾਨ ਦੇ ਇਵੈਂਟ ਦੀ-ਬੈਂਗ ਟੂਰ ਵਿੱਚ ਹਿੱਸਾ ਲੈਣ ਲਈ 27 ਤੋਂ 28 ਮਈ ਤੱਕ ਨੇਪਾਲ ਜਾਣਾ। ਅਦਾਲਤ ਦੇ ਕਹਿਣ 'ਤੇ, ਈਡੀ ਨੇ ਜੈਕਲੀਨ ਦੇ ਕਾਰਨਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਆਈਫਾ ਨੂੰ ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਉਹ ਨੇਪਾਲ ਦੇ ਦੀ-ਬੈਂਗ ਦੌਰੇ ਦਾ ਹਿੱਸਾ ਨਹੀਂ ਹੈ।

ਈਡੀ ਵੱਲੋਂ ਅਦਾਲਤ ਨੂੰ ਸੂਚਿਤ ਕਰਨ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਦੇ ਵਕੀਲਾਂ ਨੇ ਅਰਜ਼ੀ ਵਾਪਸ ਲੈ ਲਈ। ਜਿਕਰ ਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ, ਜੈਕਲੀਨ ਫਰਨਾਂਡੀਜ਼ ਨੂੰ ਈਡੀ ਦੁਆਰਾ ਉਸਦੇ ਖਿਲਾਫ ਜਾਰੀ ਲੁਕ ਆਊਟ ਸਰਕੂਲਰ (ਐਲਓਸੀ) ਦੇ ਅਧਾਰ 'ਤੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ ਸੀ। ਹਾਲ ਹੀ 'ਚ ਈਡੀ ਨੇ ਜੈਕਲੀਨ ਫਰਨਾਂਡੀਜ਼ ਦੀ 7.27 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ,ਜਿਸਤੋ ਬਾਅਦ ਉਸਦੀ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ।

Related Stories

No stories found.
logo
Punjab Today
www.punjabtoday.com