ਜਯਾ ਨੂੰ ਏਅਰਪੋਰਟ 'ਤੇ ਆਇਆ ਗੁੱਸਾ, ਚੀਕਣ ਲੱਗੀ ਤਾਂ ਪੋਤੀ ਨੇ ਕੀਤਾ ਸ਼ਾਂਤ

ਜਯਾ ਬੱਚਨ ਨੂੰ ਭੜਕਦਾ ਦੇਖ ਕੇ ਉਸਦੇ ਨਾਲ ਜਾ ਰਹੀ, ਉਸਦੀ ਪੋਤੀ ਨਵਿਆ ਨੇ ਹੱਥ ਨਾਲ ਇਸ਼ਾਰਾ ਕਰ ਕੇ ਉਸਦੇ ਕੰਨ ਵਿਚ ਕੁਝ ਕਿਹਾ ਅਤੇ ਜਯਾ ਨੂੰ ਸ਼ਾਂਤ ਕਰਵਾਇਆ।
ਜਯਾ ਨੂੰ ਏਅਰਪੋਰਟ 'ਤੇ ਆਇਆ ਗੁੱਸਾ, ਚੀਕਣ ਲੱਗੀ ਤਾਂ ਪੋਤੀ ਨੇ ਕੀਤਾ ਸ਼ਾਂਤ

ਅਮਿਤਾਭ ਬੱਚਨ 'ਚ ਜਿਥੇ ਬਹੁੱਤ ਜ਼ਿਆਦਾ ਸਹਿਣਸ਼ੀਲਤਾ ਹੈ, ਉਸਦੀ ਪਤਨੀ ਜਯਾ ਬੱਚਣ 'ਚ ਇਹ ਚੀਜ਼ ਵੇਖਣ ਨੂੰ ਨਹੀਂ ਮਿਲਦੀ ਹੈ। ਬਾਲੀਵੁੱਡ ਅਦਾਕਾਰਾ ਜਯਾ ਬੱਚਨ ਦਾ ਪਾਪਰਾਜ਼ੀ 'ਤੇ ਗੁੱਸਾ ਕੋਈ ਨਵੀਂ ਗੱਲ ਨਹੀਂ ਹੈ।

ਜਯਾ ਬੱਚਨ ਨੂੰ ਉਸਦੀ ਇਜਾਜ਼ਤ ਤੋਂ ਬਿਨਾਂ ਫੋਟੋਆਂ ਖਿੱਚਣ 'ਤੇ ਹਮੇਸ਼ਾ ਇਤਰਾਜ਼ ਹੁੰਦਾ ਹੈ ਅਤੇ ਹਾਲ ਹੀ ਵਿਚ ਉਹ ਇਕ ਵਾਰ ਫਿਰ ਪੈਪਸ 'ਤੇ ਆਪਣਾ ਗੁੱਸਾ ਕੱਢਦੀ ਨਜ਼ਰ ਆਈ। ਜਯਾ ਬੱਚਨ ਆਪਣੀ ਪੋਤੀ ਨਵਿਆ ਨਵੇਲੀ ਨੰਦਾ ਦੇ ਨਾਲ ਏਅਰਪੋਰਟ 'ਤੇ ਸਫਰ ਕਰ ਰਹੀ ਸੀ, ਜਦੋਂ ਪੈਪਸ ਨੇ ਉਸ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਇਹ ਹਮੇਸ਼ਾ ਜਯਾ ਬੱਚਨ ਨੂੰ ਪਰੇਸ਼ਾਨ ਕਰਦਾ ਰਿਹਾ ਹੈ ਅਤੇ ਜਯਾ ਬੱਚਨ ਨੂੰ ਇਕ ਵਾਰ ਫੇਰ ਗੁਸਾ ਆ ਗਿਆ।

ਜਯਾ ਬੱਚਨ ਨੇ ਤੁਰੰਤ ਫੋਟੋਗ੍ਰਾਫਰਾਂ ਵੱਲ ਉਂਗਲ ਉਠਾਉਂਦੇ ਹੋਏ ਪੁੱਛਿਆ- ਤੁਸੀਂ ਕੌਣ ਹੋ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਜਯਾ ਨੇ ਤੁਰੰਤ ਇੱਕ ਹੋਰ ਸਵਾਲ ਕੀਤਾ - ਤੁਸੀਂ ਕਿਸ ਮੀਡੀਆ ਤੋਂ ਹੋ। ਪਾਪਰਾਜ਼ੀ ਨੇ ਉਨ੍ਹਾਂ ਮਸ਼ਹੂਰ ਫੋਟੋਗ੍ਰਾਫਰਾਂ ਦਾ ਨਾਮ ਦਿੱਤਾ, ਜਿਨ੍ਹਾਂ ਲਈ ਉਹ ਕੰਮ ਕਰਦੇ ਹਨ। ਪਰ ਜਯਾ ਬੱਚਨ ਨੇ ਗੁੱਸੇ ਨਾਲ ਪੁੱਛਿਆ- ਇਹ ਕਿਹੜਾ ਅਖਬਾਰ ਹੈ।

ਜਯਾ ਬੱਚਨ ਨੂੰ ਭੜਕਦਾ ਦੇਖ ਕੇ ਉਸਦੇ ਨਾਲ ਜਾ ਰਹੀ ਉਸ ਦੀ ਪੋਤੀ ਨਵਿਆ ਨੇ ਹੱਥ ਨਾਲ ਇਸ਼ਾਰਾ ਕਰ ਕੇ ਉਸ ਦੇ ਕੰਨ ਵਿਚ ਕੁਝ ਕਿਹਾ ਅਤੇ ਜਯਾ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਜਯਾ ਬੱਚਨ ਥੋੜੀ ਸ਼ਾਂਤ ਹੋਈ। ਜਯਾ ਬੱਚਨ ਅਤੇ ਨਵਿਆ ਨਵੇਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਮੈਂਟ ਸੈਕਸ਼ਨ 'ਚ ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।

ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ- ਉਹ ਕੋਈ ਮਾਸੂਮ ਸਵਾਲ ਨਹੀਂ ਪੁੱਛ ਰਹੀ, ਸਗੋਂ ਤੁਹਾਡਾ ਅਪਮਾਨ ਕਰ ਰਹੀ ਹੈ। ਇਹ ਇਸ ਤਰ੍ਹਾਂ ਦੀ ਔਰਤ ਹੈ। ਇਕ ਵਿਅਕਤੀ ਨੇ ਲਿਖਿਆ- ਪਤਾ ਨਹੀਂ ਬੱਚਨ ਸਾਹਿਬ ਇਸ ਨਾਲ ਕਿਵੇਂ ਨਜਿੱਠਦੇ ਹਨ। ਜਯਾ ਬੱਚਨ ਦੇ ਗੁੱਸੇ 'ਤੇ ਇਕ ਯੂਜ਼ਰ ਨੇ ਲਿਖਿਆ- ਮੰਨਿਆ ਕਿ ਉਹ ਇਕ ਸ਼ਾਨਦਾਰ ਅਭਿਨੇਤਰੀ ਹੈ, ਪਰ ਅਜਿਹੇ ਰਵੱਈਏ ਦੀ ਕੀ ਗੱਲ ਹੈ। ਇਕ ਵਿਅਕਤੀ ਨੇ ਲਿਖਿਆ- ਆਖਿਰ ਇੰਨਾ ਰਵੱਈਆ ਕਿਉਂ? ਜੇਕਰ ਤੁਸੀਂ ਸੈਲੀਬ੍ਰਿਟੀ ਹੋ ​​ਤਾਂ ਪੈਪਸ ਤੁਹਾਨੂੰ ਫਾਲੋ ਕਰਨਗੇ, ਇਸ ਵਿਚ ਗਲਤ ਕਿ ਹੈ।

Related Stories

No stories found.
logo
Punjab Today
www.punjabtoday.com