ਜੌਨੀ ਡੇਪ ਦਾ ਨਵਾਂ ਲੁੱਕ ਵਾਇਰਲ,ਕਲੀਨ ਸ਼ੇਵ ਲੁੱਕ ਵੇਖ ਪ੍ਰਸ਼ੰਸਕ ਹੋਏ ਹੈਰਾਨ

ਜੌਨੀ ਡੇਪ ਨੂੰ 'ਜੀਨ ਡੂ ਬੈਰੀ' ਲਈ ਕਾਸਟਿਊਮ ਟ੍ਰਾਇਲ ਤੋਂ ਬਾਅਦ ਫਰਾਂਸ ਵਿੱਚ ਦੇਖਿਆ ਗਿਆ ਸੀ। ਆਪਣੀ ਸਾਬਕਾ ਪਤਨੀ ਐਂਬਰ ਹਰਡ ਖਿਲਾਫ ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਜੌਨੀ ਡੈਪ ਦੀ ਇਹ ਪਹਿਲੀ ਫਿਲਮ ਹੋਵੇਗੀ।
ਜੌਨੀ ਡੇਪ ਦਾ ਨਵਾਂ ਲੁੱਕ ਵਾਇਰਲ,ਕਲੀਨ ਸ਼ੇਵ ਲੁੱਕ ਵੇਖ ਪ੍ਰਸ਼ੰਸਕ ਹੋਏ ਹੈਰਾਨ

ਜੌਨੀ ਡੈਪ ਕਥਿਤ ਤੌਰ 'ਤੇ ਸਾਬਕਾ ਪਤਨੀ ਅੰਬਰ ਹਰਡ ਦੇ ਖਿਲਾਫ ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਫਿਲਮ 'ਤੇ ਕੰਮ ਕਰ ਰਿਹਾ ਹੈ। ਹਾਲੀਵੁੱਡ ਐਕਟਰ ਜੌਨੀ ਡੇਪ ਨੂੰ ਹਾਲ ਹੀ 'ਚ ਪੈਰਿਸ ਏਅਰਪੋਰਟ 'ਤੇ ਨਵੇਂ ਲੁੱਕ 'ਚ ਦੇਖਿਆ ਗਿਆ। ਅਭਿਨੇਤਾ ਨੂੰ ਇਸ ਨਵੇਂ ਕਲੀਨ ਸ਼ੇਵਨ ਲੁੱਕ 'ਚ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ।

ਅਭਿਨੇਤਾ ਦੇ ਇਸ ਲੁੱਕ ਨੂੰ ਪਾਪਰਾਜ਼ੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਸ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਡੈਪ ਨੂੰ ਆਪਣੀ ਆਉਣ ਵਾਲੀ ਫਿਲਮ 'ਜੀਨ ਡੂ ਬੈਰੀ' ਲਈ ਕਾਸਟਿਊਮ ਟ੍ਰਾਇਲ ਤੋਂ ਬਾਅਦ ਫਰਾਂਸ ਵਿੱਚ ਦੇਖਿਆ ਗਿਆ ਸੀ। ਆਪਣੀ ਸਾਬਕਾ ਪਤਨੀ ਐਂਬਰ ਹਰਡ ਖਿਲਾਫ ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਜੌਨੀ ਡੈਪ ਦੀ ਇਹ ਪਹਿਲੀ ਫਿਲਮ ਹੋਵੇਗੀ। ਜੌਨੀ ਡੇਪ ਦੇ ਫੈਨ ਪੇਜ 'ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ 'ਪਾਇਰੇਟਸ ਆਫ ਦ ਕੈਰੇਬੀਅਨ' ਸਟਾਰ ਨਵੇਂ ਹੇਅਰਸਟਾਈਲ ਅਤੇ ਬੇਜ ਜੈਕੇਟ 'ਚ ਨਜ਼ਰ ਆ ਰਿਹਾ ਹੈ।

ਅਭਿਨੇਤਾ ਨੇ ਕਾਲੇ ਸਨਗਲਾਸ ਅਤੇ ਭੂਰੇ ਰੰਗ ਦੀ ਫੇਡੋਰਾ ਟੋਪੀ ਪਾਈ ਹੋਈ ਹੈ। ਅਭਿਨੇਤਾ ਨੇ ਇੱਕ ਕਾਲਾ ਬ੍ਰੀਫਕੇਸ ਵੀ ਰੱਖਿਆ ਹੈ। ਅਭਿਨੇਤਾ ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਪ੍ਰਸ਼ੰਸਕਾਂ ਲਈ ਹੱਥ ਹਿਲਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਲੁੱਕ ਲਈ ਅਦਾਕਾਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਨ੍ਹਾਂ ਵਾਇਰਲ ਫੋਟੋਆਂ 'ਤੇ ਇਕ ਪ੍ਰਸ਼ੰਸਕ ਨੇ ਲਿਖਿਆ, "ਜੌਨੀ ਪਰਫੈਕਟ ਹੈ।" ਇੱਕ ਹੋਰ ਨੇ ਕਿਹਾ, "ਮਿਸਟਰ ਡੇਪ ਬਹੁਤ ਵਧੀਆ ਲੱਗ ਰਹੇ ਹਨ।" ਇੱਕ ਹੋਰ ਨੇ ਲਿਖਿਆ, "ਬਹੁਤ ਤਾਜ਼ਾ ਲੱਗ ਰਿਹਾ ਹੈ।"

ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਆਪਣੀ ਆਉਣ ਵਾਲੀ ਫਿਲਮ ਜੀਨ ਡੂ ਬੈਰੀ ਵਿਚ ਫ੍ਰੈਂਚ ਕਿੰਗ ਲੂਈ XV ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਫ੍ਰੈਂਚ ਫਿਲਮ ਨਿਰਮਾਤਾ ਮੇਵੇਨ ਕਰਨਗੇ। ਹਾਲ ਹੀ ਵਿੱਚ ਖਬਰਾਂ ਆਈਆਂ ਸਨ ਕਿ ਮਾਨਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਜੌਨੀ ਨੂੰ ਪਾਈਰੇਟਸ ਆਫ ਦ ਕੈਰੇਬੀਅਨ ਦੇ ਅਗਲੇ ਹਿੱਸੇ ਵਿੱਚ ਦੁਬਾਰਾ ਕਾਸਟ ਕੀਤਾ ਗਿਆ ਹੈ, ਜਿਸ ਲਈ ਉਸ ਨੂੰ 301 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ। ਪਰ ਜੌਨੀ ਦੀ ਟੀਮ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ।

ਜੌਨੀ ਡੇਪ ਆਪਣੀ ਸਾਬਕਾ ਪਤਨੀ ਐਂਬਰ ਹਰਡ ਦੇ ਖਿਲਾਫ ਹਾਈ ਪ੍ਰੋਫਾਈਲ ਮਾਣਹਾਨੀ ਦੇ ਕੇਸ ਨੂੰ ਲੈ ਕੇ ਚਰਚਾ ਵਿੱਚ ਸਨ। 6 ਹਫਤਿਆਂ ਤੱਕ ਚੱਲੇ ਇਸ ਮਾਮਲੇ 'ਚ ਜੌਨੀ ਡੇਪ ਨੇ ਜਿੱਤ ਦਰਜ ਕੀਤੀ ਸੀ। ਅਭਿਨੇਤਾ ਨੂੰ ਸਾਬਕਾ ਪਤਨੀ ਤੋਂ $ 15 ਮਿਲੀਅਨ ਦਾ ਮੁਆਵਜ਼ਾ ਲੈਣ ਦਾ ਹੁਕਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹਰਡ ਲਈ $2 ਮਿਲੀਅਨ ਦਾ ਮੁਆਵਜ਼ਾ ਤੈਅ ਕੀਤਾ ਗਿਆ ਸੀ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਡਿਜ਼ਨੀ ਨੇ ਡੈਪ ਨੂੰ ਪਾਈਰੇਟਸ ਆਫ ਦ ਕੈਰੇਬੀਅਨ ਫਰੈਂਚਾਇਜ਼ੀ ਵਿੱਚ ਉਸਦੇ ਆਈਕੋਨਿਕ ਕਿਰਦਾਰ ਕੈਪਟਨ ਜੈਕ ਸਪੈਰੋ ਲਈ 301 ਮਿਲੀਅਨ ਡਾਲਰ ਜਾਂ 2,355 ਕਰੋੜ ਰੁਪਏ ਦੇ ਸੌਦੇ ਦੀ ਪੇਸ਼ਕਸ਼ ਕੀਤੀ ਹੈ, ਪਰ ਜੌਨੀ ਡੈਪ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਰਹੇ ਹਨ ।

Related Stories

No stories found.
logo
Punjab Today
www.punjabtoday.com