ਵਿਕਰਮ ਦੀ ਸਫਲਤਾ ਤੇ ਕਮਲ ਹਾਸਨ ਨੇ ਸੂਰੀਆ ਨੂੰ ਦਿੱਤੀ 10 ਲੱਖ ਦੀ ਰੋਲੇਕਸ ਘੜੀ

ਨਿਰਦੇਸ਼ਕ,ਤਕਨੀਸ਼ੀਅਨ ਤੋਂ ਲੈ ਕੇ ਫਿਲਮ ਦੇ ਅਦਾਕਾਰਾਂ ਤੱਕ ਨੂੰ ਕਮਲ ਹਾਸਨ ਨੇ ਕੋਈ ਨਾ ਕੋਈ ਖਾਸ ਤੋਹਫਾ ਦਿੱਤਾ ਹੈ।
ਵਿਕਰਮ ਦੀ ਸਫਲਤਾ ਤੇ ਕਮਲ ਹਾਸਨ ਨੇ ਸੂਰੀਆ ਨੂੰ ਦਿੱਤੀ 10 ਲੱਖ ਦੀ ਰੋਲੇਕਸ ਘੜੀ
Updated on
2 min read

ਕਮਲ ਹਾਸਨ ਦੀ ਗਿਣਤੀ ਭਾਰਤ ਦੇ ਬੇਹਤਰੀਨ ਅਦਾਕਾਰਾ ਵਿੱਚ ਕੀਤੀ ਜਾਂਦੀ ਹੈ। ਕਮਲ ਹਾਸਨ ਦੀ ਫਿਲਮ ਵਿਕਰਮ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਫਿਲਮ ਨੇ ਹੁਣ ਤੱਕ 200 ਕਰੋੜ ਤੋਂ ਉਪਰ ਦੀ ਕਮਾਈ ਕਰ ਲਈ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਕਮਲ ਹਾਸਨ ਨੇ ਫਿਲਮ ਦੀ ਕਾਸਟ ਅਤੇ ਕਰੂ ਨੂੰ ਖਾਸ ਤੋਹਫੇ ਦਿੱਤੇ ਹਨ।

ਨਿਰਦੇਸ਼ਕ, ਤਕਨੀਸ਼ੀਅਨ ਤੋਂ ਲੈ ਕੇ ਫਿਲਮ ਦੇ ਅਦਾਕਾਰਾਂ ਤੱਕ, ਉਨ੍ਹਾਂ ਨੇ ਸਾਰਿਆਂ ਨੂੰ ਕੋਈ ਨਾ ਕੋਈ ਖਾਸ ਤੋਹਫਾ ਦਿੱਤਾ ਹੈ। ਹੁਣ, ਉਸਨੇ ਸੂਰੀਆ ਨੂੰ ਇੱਕ ਵਿਲੱਖਣ ਤੋਹਫਾ ਦਿੱਤਾ ਹੈ, ਜੋ ਫਿਲਮ ਵਿੱਚ ਉਸਦੇ ਕਿਰਦਾਰ 'ਤੇ ਅਧਾਰਤ ਹੈ। ਕਮਲ ਹਾਸਨ ਨੇ ਵਿਕਰਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੂਰਿਆ ਨੂੰ ਇੱਕ ਰੋਲੈਕਸ ਘੜੀ ਤੋਹਫੇ ਵਿੱਚ ਦਿੱਤੀ ਹੈ।

ਅਭਿਨੇਤਾ ਕਮਲ ਹਾਸਨ ਸੂਰਿਆ ਨੂੰ ਨਿੱਜੀ ਤੌਰ 'ਤੇ ਮਿਲੇ ਅਤੇ ਉਨ੍ਹਾਂ ਨੂੰ ਇਕ ਘੜੀ ਗਿਫਟ ਕੀਤੀ। ਸੂਰੀਆ ਨੇ ਸੋਸ਼ਲ ਮੀਡੀਆ 'ਤੇ ਕਮਲ ਹਾਸਨ ਨਾਲ ਆਪਣੀ ਨਵੀਂ ਘੜੀ ਨੂੰ ਫਲੌਂਟ ਕਰਦੇ ਹੋਏ ਫੋਟੋਆਂ ਸ਼ੇਅਰ ਕੀਤੀਆਂ ਹਨ। ਸੂਰਿਆ ਨੇ ਟਵਿਟਰ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਇਸ ਪਲ ਨੂੰ ਬੇਹੱਦ ਖਾਸ ਦੱਸਿਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਇਹੋ ਜਿਹੇ ਪਲ ਤੁਹਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ। ਰੋਲੇਕਸ ਲਈ ਅੰਨਾ ਦਾ ਧੰਨਵਾਦ।" ਵੈੱਬਸਾਈਟ 'ਤੇ ਇਸ ਘੜੀ ਦੀ ਕੀਮਤ ਕਰੀਬ 10 ਲੱਖ ਰੁਪਏ ਹੈ। ਹਾਲ ਹੀ 'ਚ ਕਮਲ ਹਾਸਨ ਨੇ ਫਿਲਮ ਦੇ ਨਿਰਦੇਸ਼ਕ ਲੋਕੇਸ਼ ਕਾਨਾਗਰਾਜ ਨੂੰ ਫਿਲਮ ਦੀ ਸਫਲਤਾ ਤੋਂ ਬਾਅਦ ਕਾਰ ਤੋਹਫੇ 'ਚ ਦੇ ਕੇ ਹੈਰਾਨ ਕਰ ਦਿੱਤਾ ਸੀ।

ਫਿਲਮ ਨਿਰਮਾਤਾ ਨੂੰ ਕਾਰ ਦੀ ਚਾਬੀ ਦਿੰਦੇ ਹੋਏ ਅਦਾਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੇ 13 ਸਹਾਇਕ ਨਿਰਦੇਸ਼ਕਾਂ ਨੂੰ 'ਅਪਾਚੇ RTR 160' ਬਾਈਕ ਗਿਫਟ ਕੀਤੀ ਹੈ। ਕਮਲ ਹਾਸਨ ਦੀ ਫਿਲਮ ਵਿਕਰਮ 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਕਮਲ ਦੇ ਨਾਲ ਵਿਜੇ ਸੇਤੂਪਤੀ, ਫਹਾਦ ਫਾਸਿਲ ਅਤੇ ਸੁਪਰਸਟਾਰ ਸੂਰੀਆ ਕੈਮਿਓ ਰੋਲ 'ਚ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਨੇ ਕੀਤਾ ਹੈ। ਮੂਲ ਰੂਪ 'ਚ ਤਾਮਿਲ ਭਾਸ਼ਾ 'ਚ ਬਣੀ ਇਹ ਫਿਲਮ ਦੇਸ਼ ਭਰ 'ਚ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।

Related Stories

No stories found.
logo
Punjab Today
www.punjabtoday.com