ਕੰਗਨਾ ਰਨੌਤ ਦੀ 'ਧਾਕੜ' ਦਾ ਟੀਜ਼ਰ ਹੋਇਆ ਰਿਲੀਜ਼

ਫਿਲਮ ਦੇ ਟੀਜ਼ਰ ਵਿੱਚ ਕੰਗਨਾ ਰਣੌਤ ਜ਼ਬਰਦਸਤ ਐਕਸ਼ਨ ਨਾਲ ਦੁਸ਼ਮਣਾਂ ਦਾ ਖਾਤਮਾ ਕਰਦੀ ਨਜ਼ਰ ਆਈ
ਕੰਗਨਾ ਰਨੌਤ ਦੀ 'ਧਾਕੜ' ਦਾ ਟੀਜ਼ਰ ਹੋਇਆ ਰਿਲੀਜ਼

ਕੰਗਨਾ ਰਣੌਤ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ, 'ਧਾਕੜ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਕਾਫੀ ਸਮੇਂ ਤੋਂ ਇਹ ਫਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਅਤੇ ਹੁਣ ਆਖਿਰਕਾਰ ਪ੍ਰਸ਼ੰਸਕਾਂ ਨੂੰ ਫਿਲਮ ਅਤੇ ਕੰਗਨਾ ਦੀ ਝਲਕ ਦੇਖਣ ਨੂੰ ਮਿਲ ਗਈ। ਹੁਣ ਇਹ ਫਿਲਮ 27 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਦੀ ਬਜਾਏ 20 ਮਈ ਨੂੰ ਆਵੇਗੀ।

ਟੀਜ਼ਰ ਦੀ ਸ਼ੁਰੂਆਤ ਵਿੱਚ ਕੰਗਨਾ ਬਿਕਨੀ ਪਹਿਨ ਕੇ ਸ਼ਰਾਬ ਪੀਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਹ ਬਾਥਟਬ 'ਚ ਨਜ਼ਰ ਆ ਰਹੀ ਹੈ। ਫਿਰ ਇੱਕ ਆਰਡਰ ਆਉਂਦਾ ਹੈ ਜਿਸ ਵਿੱਚ ਕੰਗਨਾ ਨੂੰ ਐਕਸ਼ਨ ਵਿੱਚ ਵਾਪਸ ਆਉਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਕੰਗਨਾ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫਿਲਮ 'ਚ ਕੰਗਨਾ ਦੇ ਵੱਖ-ਵੱਖ ਲੁੱਕ ਵੀ ਦਿਖਾਏ ਗਏ ਹਨ। ਜਿਸ ਕਾਰਨ ਲੱਗਦਾ ਹੈ ਕਿ ਉਹ ਫਿਲਮ 'ਚ ਇੱਕ ਜਾਸੂਸ ਦਾ ਕਿਰਦਾਰ ਨਿਭਾਅ ਰਹੀ ਹੈ।

ਟੀਜ਼ਰ 'ਚ ਕਿਤੇ-ਕਿਤੇ ਵਿਲੇਨ ਦੀ ਝਲਕ ਵੀ ਨਜ਼ਰ ਆ ਰਹੀ ਹੈ ਪਰ ਉਸ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਹਾਲਾਂਕਿ, ਇੱਕ ਝਲਕ ਦੇਖ ਕੇ ਲੱਗਦਾ ਹੈ ਕਿ ਇਹ ਵਿਲੇਨ ਅਰਜੁਨ ਰਾਮਪਾਲ ਹੋ ਸਕਦਾ ਹੈ। ਟੀਜ਼ਰ ਮਜ਼ੇਦਾਰ ਹੈ ਅਤੇ ਹੁਣ ਪ੍ਰਸ਼ੰਸਕ ਟ੍ਰੇਲਰ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਟੀਜ਼ਰ 'ਚ ਇੱਕ ਮੈਸੇਜ ਵੀ ਲਿਖਿਆ ਆਉਂਦਾ ਹੈ, Why should boys have all the fun? ਯਾਨੀ ਮਸਤੀ ਸਿਰਫ ਮੁੰਡੇ ਹੀ ਕਿਉਂ ਕਰਨ?

ਐਕਸ਼ਨ ਦੌਰਾਨ ਕੰਗਨਾ ਦਾ ਇੱਕ ਡਾਇਲਾਗ ਵੀ ਸੁਣਾਈ ਦਿੰਦਾ ਹੈ, ਕਿ ਆਤਮਾ ਕੋ ਸਰੀਰ ਸੇ ਅਲਗ ਕਰਨਾ ਮੇਰਾ ਬਿਜ਼ਨਸ ਹੈ। ਕੰਗਨਾ ਦਾ ਜ਼ਬਰਦਸਤ ਐਕਸ਼ਨ ਅਵਤਾਰ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ਐਕਸ਼ਨ, ਸਟਾਈਲ ਥ੍ਰਿਲ, ਸਭ ਇੱਕ ਵਿਚ। ਏਜੰਟਾਂ ਅਗਨੀ ਆ ਗਈ ਹੈ।

ਖਬਰਾਂ ਦੀ ਮੰਨੀਏ ਤਾਂ ਫਿਲਮ 'ਚ ਕੰਗਨਾ 7 ਵੱਖੋ-ਵੱਖਰੇ ਲੁੱਕਸ ਚ ਨਜ਼ਰ ਆਵੇਗੀ। ਕੰਗਨਾ ਨੇ ਫਿਲਮ 'ਚ ਕਈ ਸਟੰਟ ਖੁਦ ਕੀਤੇ ਹਨ। ਕੰਗਨਾ ਨੇ 'ਧਾਕੜ' ਲਈ ਬਹੁਤ ਮਿਹਨਤ ਕੀਤੀ ਹੈ। ਉਸਨੇ ਖੁਦ ਦੱਸਿਆ ਸੀ ਕਿ ਸਿੰਗਲ ਐਕਸ਼ਨ ਸੀਨ ਲਈ 25 ਕਰੋੜ ਰੁਪਏ ਤੱਕ ਖਰਚ ਕੀਤੇ ਗਏ ਹਨ। ਕੰਗਨਾ ਦਾ ਇਹ ਵੀ ਕਹਿਣਾ ਹੈ ਕਿ ਇਹ ਫਿਲਮ ਅੰਤਰਰਾਸ਼ਟਰੀ ਫਿਲਮਾਂ ਦੇ ਐਕਸ਼ਨ ਨੂੰ ਟੱਕਰ ਦਿੰਦੀ ਹੈ।

ਇਸ ਫਿਲਮ ਦਾ ਨਿਰਦੇਸ਼ਨ ਰਜਨੀਸ਼ ਰਾਏਜੀ ਘਈ ਨੇ ਕੀਤਾ ਹੈ। ਇਹ ਦੀਪਕ ਮੁਕੁਟ ਅਤੇ ਸੋਹੇਲ ਮਕਲਾਈ ਦੁਆਰਾ ਨਿਰਮਿਤ ਹੈ। ਕੰਗਨਾ ਤੋਂ ਇਲਾਵਾ ਫਿਲਮ 'ਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਅਹਿਮ ਭੂਮਿਕਾਵਾਂ 'ਚ ਹਨ।

Related Stories

No stories found.
logo
Punjab Today
www.punjabtoday.com