ਅਫਸਾਨਾ ਖਾਨ ਦਾ ਨਵਾਂ ਗਾਣਾ 'ਬੇਚਾਰੀ' ਹੋਇਆ ਰਿਲੀਜ਼, ਢਾਹ ਰਿਹਾ ਹੈ ਕਹਿਰ

ਇਸ ਗਾਣੇ ਵਿੱਚ ਕਰਨ ਕੁੰਦਰਾ ਅਤੇ ਦਿਵਿਆ ਅਗਰਵਾਲ ਲੀਡ ਰੋਲ 'ਚ ਹਨ।
ਅਫਸਾਨਾ ਖਾਨ ਦਾ ਨਵਾਂ ਗਾਣਾ 'ਬੇਚਾਰੀ' ਹੋਇਆ ਰਿਲੀਜ਼, ਢਾਹ ਰਿਹਾ ਹੈ ਕਹਿਰ

ਅਫਸਾਨਾ ਖਾਨ ਦੇ ਨਵੇਂ ਗਾਣੇ ਬੇਚਾਰੀ ਦਾ ਫੈਨਜ਼ ਕਾਫੀ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸਨ। ਅਤੇ ਆਖਰਕਾਰ ਅੱਜ ਇਹ ਮਿਊਜ਼ਿਕ ਵੀਡੀਓ ਰਿਲੀਜ਼ ਹੋ ਗਿਆ ਹੈ। ਅਫਸਾਨਾ ਦੀ ਆਵਾਜ਼ ਦਾ ਜਾਦੂ ਤਾਂ ਚੱਲਿਆ ਹੀ ਹੈ ਪਰ ਨਾਲ ਹੀ ਗਾਣੇ ਦੀ ਵੀਡੀਓ ਦਾ ਅੰਦਾਜ਼ ਵੀ ਕਾਫੀ ਨਾਟਕੀ ਹੈ।

ਕਰਨ ਕੁੰਦਰਾ ਅਤੇ ਦਿਵਿਆ ਅਗਰਵਾਲ ਦਾ ਇਹ ਗਾਣਾ ਔਰਤਾਂ ਦੀ ਤਸਕਰੀ ਵਰਗੇ ਬਹੁਤ ਹੀ ਸੈਂਸਟਿਵ ਵਿਸ਼ੇ ਨੂੰ ਵੀ ਛੂੰਹਦਾ ਹੈ। ਕੁੰਦਰਾ ਦਾ ਕਰੈਕਟਰ ਦਰਸ਼ਕਾਂ ਦੇ ਦਿਲਾਂ ਚ ਇੱਕ ਛਾਪ ਛੱਡਦਾ ਹੈ। ਅਫਗਾਨੀ ਪਹਿਰਾਵਾ, ਸੁਰਮੇ ਵਾਲੀਆਂ ਅੱਖਾਂ ਅਤੇ ਚੰਗਾ ਦਿਲ ਦਰਸ਼ਕਾਂ ਨੂੰ ਮੋਹ ਰਿਹਾ ਹੈ।

ਜੇ ਦਿਵਿਆ ਅਗਰਵਾਲ ਦੇ ਕਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਸਨੂੰ ਇੱਕ ਬੇਚਾਰੀ ਔਰਤ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਉਹ ਔਰਤਾਂ ਦੀ ਤਸਕਰੀ ਦਾ ਸ਼ਿਕਾਰ ਹੈ। ਉਹ ਨਵਾਜ਼ (ਕਰਨ ਕੁੰਦਰਾ) ਦੀ ਬੇਗਮ ਹੈ। ਦੋਨਾਂ ਸਿਤਾਰਿਆਂ ਨੇ ਆਪਣੇ ਆੱਫਿਸ਼ਿਅਲ ਇੰਸਟਾਗ੍ਰਾਮ ਅਕਾਉਂਟਸ 'ਤੇ ਗੀਤ ਦਾ ਪ੍ਰੀਵਿਊ ਸ਼ੇਅਰ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ, ਕਰਨ ਨੇ ਲਿਖਿਆ, "ਆਖਿਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ! ਅਫਸਾਨਾ ਖਾਨ-ਦਿਵਿਆ ਅਗਰਵਾਲ ਦਾ ਗਾਣਾ 'ਬੇਚਾਰੀ' ਰਿਲੀਜ਼ ਹੋ ਚੁੱਕਾ ਹੈ। ਸਾਡਾ ਗੀਤ ਹੁਣ ਤੁਹਾਡਾ ਹੈ!”

ਇਸਦੀ ਕਹਾਣੀ ਤੁਹਾਨੂੰ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ। ਸ਼ੱਬੋ, ਨਵਾਜ਼ ਦੇ ਕੀਤੇ ਗੁਨਾਹਾਂ ਦੀ ਕੀਮਤ ਚੁਕਾ ਰਹੀ ਹੈ। ਅਤੇ ਉਸਦੇ ਪਾਪਾਂ ਦੀ ਭਰਪਾਈ ਕਰਨ ਲਈ, ਕੁਝ ਗੁੰਡੇ ਉਸਨੂੰ ਇੱਕ ਵੇਸ਼ਵਾਘਰ ਵਿੱਚ ਨਿਲਾਮ ਕਰਨ ਲਈ ਲੈ ਜਾਂਦੇ ਹਨ। ਇਸ ਤੋਂ ਪਹਿਲਾਂ ਗੀਤ ਵਿੱਚ ਕਰਨ ਦੇ ਕਿਰਦਾਰ ਨੇ ਕਈ ਮਾਸੂਮ ਕੁੜੀਆਂ ਨਾਲ ਅਜਿਹਾ ਕੀਤਾ ਹੈ, ਅਤੇ ਹੁਣ ਉਸਦੀ ਪ੍ਰੇਮਿਕਾ ਵੀ ਉਸ ਸਭ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਬਾਅਦ, ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ, ਕਰਨ ਉਸ ਨੂੰ ਬਚਾਉਣ ਜਾਂਦਾ ਹੈ।

ਗਾਣਾ ਨਵਾਜ਼ ਦੇ ਘਰ ਦਾਖਲ ਹੋਣ ਅਤੇ ਆਪਣੀ ਪਤਨੀ ਸ਼ੱਬੋ (ਅਗਰਵਾਲ) ਨੂੰ ਬੁਲਾਉਣ ਨਾਲ ਸ਼ੁਰੂ ਹੁੰਦਾ ਹੈ। ਉਸਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਗੜਬੜ ਹੋਈ ਹੈ ਕਿਉਂਕਿ ਘਰ ਦੀਆਂ ਚੀਜਾਂ ਖਿਲਰੀਆਂ ਹੋਈਆਂ ਹਨ। ਫਿਰ ਇੱਕ ਹਨੇਰੇ ਜਿਹੇ ਦਿੱਖ ਵਾਲੇ ਮਹਿਲ ਦਾ ਦ੍ਰਿਸ਼ ਆਉਂਦਾ ਹੈ, ਜਿੱਥੇ ਔਰਤਾਂ ਦੀ ਵਿਕਰੀ ਹੋ ਰਹੀ ਹੁੰਦੀ ਹੈ। ਸ਼ੱਬੋ ਨੂੰ ਵਿਕਰੀ ਲਈ ਰੱਖਿਆ ਗਿਆ ਹੈ ਅਤੇ ਸਾਈਡ ਬਾਏ ਸਾਈਡ ਇੱਕ ਫਲੈਸ਼ਬੈਕ ਚਲਦੀ ਹੈ ਜਿਸ ਵਿੱਚ ਅਸੀਂ ਵੇਖਦੇ ਹਾਂ ਕਿ ਨਵਾਜ਼ ਨੇ ਉਹਨਾਂ ਹੀ ਮਰਦਾਂ ਲਈ ਕੰਮ ਕੀਤਾ ਹੈ ਅਤੇ ਕਈ ਔਰਤਾਂ ਨੂੰ ਚੁੱਕਣ ਵਿੱਚ ਉਹਨਾਂ ਦੀ ਮਦਦ ਕੀਤੀ ਹੈ। ਉਹ ਕੁੜੀਆਂ ਨੂੰ ਲੁਭਾਉਣ ਲਈ ਅਕਸਰ ਫਰਜ਼ੀ ਰੋਮਾਂਸ ਕਰਦਾ ਸੀ। ਉਹ ਜਦੋਂ ਹੀ ਆਪਣੀ ਸ਼ੱਬੋ ਨੂੰ ਗੁੰਡਿਆਂ ਤੋਂ ਬਚਾ ਕੇ ਵਾਪਸ ਲਿਜਾਣ ਲੱਗਦਾ ਹੈ ਤਾਂ ਉੱਥੇ ਮੌਜੂਦ ਸਾਰੀਆਂ ਔਰਤਾਂ ਉਸਨੂੰ ਗੁਹਾਰ ਲਾਉਂਦੀਆਂ ਹਨ ਕਿ ਉਹ ਉਹਨਾਂ ਨੂੰ ਵੀ ਬਚਾ ਲਵੇ। ਔਰਤਾਂ ਨੂੰ ਆਪਣੇ ਪੈਰੀਂ ਡਿਗਦਿਆਂ ਵੇਖ ਉਸ ਦਾ ਦਿਲ ਪਿਘਲ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਸਾਰੀਆਂ ਔਰਤਾਂ ਨੂੰ ਬਚਾਉਂਦਾ ਹੈ।

Related Stories

No stories found.
logo
Punjab Today
www.punjabtoday.com