ਰਿਤਿਕ ਰੋਸ਼ਨ ਦੀ ਭੈਣ ਨੂੰ ਡੇਟ ਕਰ ਰਹੇ ਹਨ ਕਾਰਤਿਕ ਆਰੀਅਨ

ਪਸ਼ਮੀਨਾ ਰੋਸ਼ਨ ਨਿਰਦੇਸ਼ਕ ਰਾਜੇਸ਼ ਰੋਸ਼ਨ ਦੀ ਬੇਟੀ ਅਤੇ ਅਭਿਨੇਤਾ ਰਿਤਿਕ ਰੋਸ਼ਨ ਦੀ ਚਚੇਰੀ ਭੈਣ ਹੈ। ਪਸ਼ਮੀਨਾ ਫਿਲਹਾਲ ਹਿੰਦੀ ਫਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਰਿਤਿਕ ਰੋਸ਼ਨ ਦੀ ਭੈਣ ਨੂੰ ਡੇਟ ਕਰ ਰਹੇ ਹਨ ਕਾਰਤਿਕ ਆਰੀਅਨ

ਕਾਰਤਿਕ ਆਰੀਅਨ ਦੀ ਗਿਣਤੀ ਇਸ ਸਮੇ ਬਾਲੀਵੁੱਡ ਦੇ ਵੱਡੇ ਅਦਾਕਾਰਾ ਵਿਚ ਕੀਤੀ ਜਾਂਦੀ ਹੈ। ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕਾਰਤਿਕ ਰਿਤਿਕ ਰੋਸ਼ਨ ਦੀ ਚਚੇਰੀ ਭੈਣ ਪਸ਼ਮੀਨਾ ਰੋਸ਼ਨ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਇੱਕ ਦੂਜੇ ਦੇ ਘਰ ਲੰਬੀਆਂ ਮੁਲਾਕਾਤਾਂ ਕਰਦੇ ਹਨ। ਮੀਡਿਆ ਨੇ ਦਾਅਵਾ ਕੀਤਾ ਹੈ ਕਿ ਜਦੋਂ ਕਾਰਤਿਕ ਆਰੀਅਨ ਕੰਮ ਨਹੀਂ ਕਰ ਰਿਹਾ ਹੁੰਦਾ ਤਾਂ ਦੋਵੇਂ ਘਰ ਵਿੱਚ ਇਕੱਠੇ ਰਹਿੰਦੇ ਸਨ। ਕਾਰਤਿਕ ਦੇ ਇੱਕ ਨਜ਼ਦੀਕੀ ਸੂਤਰ ਨੇ ਖੁਲਾਸਾ ਕੀਤਾ, "ਦੀਵਾਲੀ 'ਤੇ, ਕਾਰਤਿਕ ਆਪਣੀ ਬਹੁਤ ਕਰੀਬੀ ਦੋਸਤ ਪਸ਼ਮੀਨਾ ਨਾਲ ਜੁਹੂ ਵਿੱਚ ਆਪਣੇ ਨਵੇਂ ਮੈਕਲਾਰੇਨ ਵਿੱਚ ਸੀ।

ਜੀਓ ਵਰਲਡ ਡ੍ਰਾਈਵ ਦੇਰ ਰਾਤ ਤੱਕ ਬਿਤਾਉਣ ਲਈ ਉਸਦਾ ਮਨਪਸੰਦ ਲੇਟ-ਨਾਈਟ ਡੈਸਟੀਨੇਸ਼ਨ ਹੈ। ਦੋਂਵੇ ਆਪਸ 'ਚ ਕਾਫੀ ਮੁਲਾਕਾਤਾਂ ਕਰਦੇ ਹਨ ਅਤੇ ਦੋਵੇਂ ਇਕੱਠੇ ਚੰਗਾ ਸਮਾਂ ਬਿਤਾ ਰਹੇ ਹਨ। ਕਾਰਤਿਕ ਦੇ ਨਜ਼ਦੀਕੀ ਇੱਕ ਸੂਤਰ ਨੇ ਦਾਅਵਾ ਕੀਤਾ, ''ਜਦੋਂ ਉਹ ਕੰਮ ਨਹੀਂ ਕਰ ਰਿਹਾ ਹੁੰਦਾ, ਤਾਂ ਉਹ ਪਸ਼ਮੀਨਾ ਨਾਲ ਆਪਣੇ ਘਰ ਆਰਾਮ ਕਰਨਾ ਪਸੰਦ ਕਰਦਾ ਹੈ। ਉਹ ਦੋਵੇਂ ਪਾਪਰਾਜ਼ੀ ਦੇ ਧਿਆਨ ਤੋਂ ਬਚਣ ਲਈ ਆਪਣੀਆਂ ਕਾਰਾਂ ਆਪਣੇ-ਆਪਣੇ ਘਰਾਂ ਨੂੰ ਵਾਪਸ ਭੇਜ ਦਿੰਦੇ ਹਨ।

ਕਾਰਤਿਕ ਦੇ ਨਜ਼ਦੀਕੀ ਸੂਤਰ ਨੇ ਕਿਹਾ, “ਇਨ੍ਹਾਂ ਲਿੰਕ ਅੱਪ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ। ਕਾਰਤਿਕ ਆਰੀਅਨ ਕਾਫੀ ਰੁੱਝੇ ਹੋਏ ਹਨ ਅਤੇ ਅੱਜਕਲ ਉਹ ਇਕ ਤੋਂ ਬਾਅਦ ਇਕ ਫਿਲਮ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ 'ਚ 'ਭੂਲ ਭੁਲਾਇਆ 2' ਰਿਲੀਜ਼ ਹੋਈ ਸੀ ਅਤੇ ਹੁਣ ਫਰੈਡੀਜ਼ ਜਲਦ ਆ ਰਹੀ ਹੈ। ਫਿਲਹਾਲ ਉਹ 'ਸੱਤਿਆ ਪ੍ਰੇਮ ਕੀ ਕਥਾ' ਦੀ ਸ਼ੂਟਿੰਗ ਕਰ ਰਹੇ ਹਨ । ਅਜਿਹੇ 'ਚ ਇਹ ਸਾਲ ਉਨ੍ਹਾਂ ਲਈ ਕਾਫੀ ਰੁਝੇਵਿਆਂ ਵਾਲਾ ਰਿਹਾ ਹੈ। ਇਸ ਸਮੇਂ ਉਹ ਪੂਰੀ ਤਰ੍ਹਾਂ ਆਪਣੇ ਕੰਮ 'ਤੇ ਕੇਂਦਰਿਤ ਹੈ। ਫਿਲਹਾਲ ਉਨ੍ਹਾਂ ਕੋਲ ਰਿਲੇਸ਼ਨਸ਼ਿਪ ਲਈ ਸਮਾਂ ਨਹੀਂ ਹੈ।

ਪਸ਼ਮੀਨਾ ਰੋਸ਼ਨ ਨਿਰਦੇਸ਼ਕ ਰਾਜੇਸ਼ ਰੋਸ਼ਨ ਦੀ ਬੇਟੀ ਅਤੇ ਅਭਿਨੇਤਾ ਰਿਤਿਕ ਰੋਸ਼ਨ ਦੀ ਚਚੇਰੀ ਭੈਣ ਹੈ। ਪਸ਼ਮੀਨਾ ਫਿਲਹਾਲ ਹਿੰਦੀ ਫਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਉਹ ਜਲਦ ਹੀ 'ਇਸ਼ਕ ਵਿਸ਼ਕ' ਦੇ ਸੀਕਵਲ 'ਇਸ਼ਕ ਵਿਸ਼ਕ ਰੀਬਾਉਂਡ' 'ਚ ਨਜ਼ਰ ਆਵੇਗੀ। ਪਸ਼ਮੀਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਕਾਰਤਿਕ ਆਰੀਅਨ ਵੀ ਉਨ੍ਹਾਂ ਦੇ ਫਾਲੋਅਰਜ਼ 'ਚੋਂ ਇਕ ਹੈ।

ਇਸ ਤੋਂ ਪਹਿਲਾਂ ਕਾਰਤਿਕ ਆਰੀਅਨ 'ਲਵ ਆਜ ਕਲ' ਦੀ ਸਹਿ-ਅਦਾਕਾਰਾ ਸਾਰਾ ਅਲੀ ਖਾਨ ਨੂੰ ਡੇਟ ਕਰ ਰਹੇ ਸਨ। ਅਸਲ 'ਚ ਕੁਝ ਸਾਲ ਪਹਿਲਾਂ 'ਕੌਫੀ ਵਿਦ ਕਰਨ' 'ਚ ਸਾਰਾ ਨੇ ਆਪਣੇ ਪਿਤਾ ਸੈਫ ਅਲੀ ਖਾਨ ਦੇ ਸਾਹਮਣੇ ਕਿਹਾ ਸੀ ਕਿ ਉਸਦਾ ਕਾਰਤਿਕ 'ਤੇ ਕ੍ਰਸ਼ ਹੈ। ਇਸ ਦੇ ਨਾਲ ਹੀ ਸਾਰਾ ਨੇ ਕਾਰਤਿਕ ਨੂੰ ਡੇਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ। ਅਜਿਹੇ 'ਚ ਜਦੋਂ ਦੋਹਾਂ ਨੇ 'ਲਵ ਆਜ ਕਲ 2' 'ਚ ਇਕੱਠੇ ਕੰਮ ਕੀਤਾ ਤਾਂ ਉਨ੍ਹਾਂ ਦੇ ਅਫੇਅਰ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ। ਹਾਲਾਂਕਿ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਵੀ ਜਨਤਕ ਹੋ ਗਈਆਂ ਸਨ। ਖਬਰਾਂ ਤਾਂ ਇਹ ਵੀ ਹੈ ਕਿ ਕਾਰਤਿਕ ਨੇ ਸਾਰਾ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਵੀ ਕਰ ਦਿੱਤਾ ਹੈ।

Related Stories

No stories found.
Punjab Today
www.punjabtoday.com