ਵਿੱਕੀ ਦੀ ਇਕ ਆਦਤ ਤੋਂ ਪਰੇਸ਼ਾਨ ਕੈਟਰੀਨਾ, ਫੈਨਜ਼ ਲਈ ਖੋਲ੍ਹੇ ਬੈੱਡਰੂਮ ਰਾਜ਼

ਵਿੱਕੀ ਦੀਆਂ ਚੰਗੀਆਂ ਆਦਤਾਂ ਬਾਰੇ ਗੱਲ ਕਰਦੇ ਹੋਏ ਕੈਟਰੀਨਾ ਕੈਫ ਨੇ ਕਿਹਾ, ਮੈਨੂੰ ਉਸਦਾ ਗਾਉਣ ਅਤੇ ਡਾਂਸ ਕਰਨ ਦਾ ਜਨੂੰਨ ਬਹੁਤ ਪਸੰਦ ਹੈ, ਵਿੱਕੀ ਇੱਕ ਚੰਗਾ ਗਾਇਕ ਹੈ।
ਵਿੱਕੀ ਦੀ ਇਕ ਆਦਤ ਤੋਂ ਪਰੇਸ਼ਾਨ ਕੈਟਰੀਨਾ, ਫੈਨਜ਼ ਲਈ ਖੋਲ੍ਹੇ ਬੈੱਡਰੂਮ ਰਾਜ਼

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੋਨ ਭੂਤ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਕੈਟਰੀਨਾ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਜ਼ਰ ਆਉਣਗੇ।

ਕੈਟਰੀਨਾ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਇੰਟਰਵਿਊ ਦਿੱਤਾ ਹੈ, ਜਿਸ 'ਚ ਕੈਟਰੀਨਾ ਨੇ ਆਪਣੇ ਬੈੱਡਰੂਮ ਦੇ ਰਾਜ਼ ਦਾ ਖੁਲਾਸਾ ਕੀਤਾ ਹੈ। ਇਸ ਗੱਲਬਾਤ ਦੌਰਾਨ ਕੈਟਰੀਨਾ ਨੇ ਦੱਸਿਆ ਕਿ ਉਸ ਨੂੰ ਸਹੁਰੇ ਘਰ ਪਿਆਰ ਨਾਲ ਕਿਸ ਨਾਂ ਨਾਲ ਬੁਲਾਇਆ ਜਾਂਦਾ ਹੈ ਅਤੇ ਵਿੱਕੀ ਕੌਸ਼ਲ ਉਸ ਨੂੰ ਰਾਤ ਨੂੰ ਕਿਸ ਤਰ੍ਹਾਂ ਸਲਾਉਂਦਾ ਹੈ। ਕੈਟਰੀਨਾ ਕੈਫ ਨੇ ਆਪਣੇ ਤਾਜ਼ਾ ਇੰਟਰਵਿਊ ਵਿੱਚ ਵਿੱਕੀ ਕੌਸ਼ਲ ਬਾਰੇ ਬੇਬਾਕੀ ਨਾਲ ਗੱਲ ਕੀਤੀ।

ਅਭਿਨੇਤਰੀ ਆਪਣੇ ਪਿਆਰੇ ਪਤੀ ਵਿੱਕੀ ਦੀਆਂ ਚੰਗੀਆਂ ਅਤੇ ਬੁਰੀਆਂ ਦੋਵੇਂ ਆਦਤਾਂ ਬਾਰੇ ਗੱਲ ਕਰਦੀ ਹੈ। ਵਿੱਕੀ ਦੀਆਂ ਚੰਗੀਆਂ ਆਦਤਾਂ ਬਾਰੇ ਗੱਲ ਕਰਦੇ ਹੋਏ ਕੈਟਰੀਨਾ ਕੈਫ ਨੇ ਕਿਹਾ, ''ਮੈਨੂੰ ਉਸ ਦਾ ਗਾਉਣ ਅਤੇ ਡਾਂਸ ਕਰਨ ਦਾ ਜਨੂੰਨ ਬਹੁਤ ਪਸੰਦ ਹੈ। ਵਿੱਕੀ ਇੱਕ ਚੰਗਾ ਗਾਇਕ ਹੈ। ਜਦੋਂ ਮੈਨੂੰ ਕਈ ਵਾਰ ਨੀਂਦ ਨਹੀਂ ਆਉਂਦੀ, ਮੈਂ ਉਸਨੂੰ ਮੇਰੇ ਲਈ ਕੁਝ ਗਾਉਣ ਲਈ ਕਹਿੰਦੀ ਹਾਂ। ਇਸ ਤੋਂ ਬਾਅਦ ਕੈਟਰੀਨਾ ਨੇ ਵਿੱਕੀ ਕੌਸ਼ਲ ਦੀ ਬੁਰੀ ਆਦਤ ਬਾਰੇ ਵੀ ਦੱਸਿਆ।

ਕੈਟਰੀਨਾ ਨੇ ਕਿਹਾ ਕਿ "ਉਹ ਕਈ ਵਾਰ ਬਹੁਤ ਜ਼ਿੱਦੀ ਕਰਦਾ ਹੈ।'' ਇੱਥੋਂ ਤੱਕ ਕਿ ਜਦੋਂ ਕੈਟਰੀਨਾ ਕੈਫ ਦ ਕਪਿਲ ਸ਼ਰਮਾ ਸ਼ੋਅ ਵਿੱਚ ਸ਼ਾਮਲ ਹੋਈ ਸੀ, ਅਭਿਨੇਤਰੀ ਨੇ ਆਪਣੇ ਪਤੀ ਵਿੱਕੀ ਅਤੇ ਆਪਣੇ ਸਹੁਰੇ ਬਾਰੇ ਗੱਲ ਕੀਤੀ ਸੀ। ਉਸਨੇ ਦੱਸਿਆ ਸੀ ਕਿ ਘਰ ਦੇ ਸਾਰੇ ਉਸਨੂੰ ਕਿੱਟੋ ਕਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਨੇ ਵਿਆਹ ਤੋਂ ਪਹਿਲਾਂ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਨਾਲ ਸੀਕ੍ਰੇਟ ਰੱਖਿਆ ਸੀ, ਪਰ ਵਿਆਹ ਤੋਂ ਬਾਅਦ ਦੋਵੇਂ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਦੇ।

ਧਿਆਨ ਯੋਗ ਹੈ ਕਿ ਕੈਟਰੀਨਾ ਕੈਫ ਦੀ ਫਿਲਮ 'ਫੋਨ ਭੂਤ' ਇਸ ਸਾਲ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਹ ਇੱਕ ਡਰਾਉਣੀ ਕਾਮੇਡੀ ਫਿਲਮ ਹੈ, ਜਿਸ ਵਿੱਚ ਕੈਟਰੀਨਾ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਜ਼ਰ ਆਉਣਗੇ। ਇਸ ਫਿਲਮ 'ਚ ਕੈਟਰੀਨਾ 'ਭੂਤਨੀ' ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਈਸ਼ਾਨ ਅਤੇ ਸਿਧਾਂਤ 'ਭੂਤ ਬਸਟਰ' ਦੇ ਅਵਤਾਰ 'ਚ ਨਜ਼ਰ ਆਉਣਗੇ, ਜਿਨ੍ਹਾਂ ਦਾ ਸਾਹਮਣਾ ਕੈਟਰੀਨਾ ਲਈ ਜੈਕੀ ਸ਼ਰਾਫ ਨਾਲ ਹੋਵੇਗਾ।

Related Stories

No stories found.
Punjab Today
www.punjabtoday.com