
ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਹੁਣ ਤੱਕ ਬਾਕਸ ਆਫਿਸ 'ਤੇ ਉਮੀਦ ਮੁਤਾਬਕ ਕਮਾਈ ਨਹੀਂ ਕਰ ਸਕੀ ਹੈ। ਹਾਲੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ, ਕਿ ਕੁਝ ਵਿਤਰਕਾਂ ਨੇ ਕਥਿਤ ਨੁਕਸਾਨ ਦੇ ਕਾਰਨ ਨਿਰਮਾਤਾਵਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ। ਹੁਣ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਫਿਲਮ ਦੇ ਪ੍ਰੋਡਕਸ਼ਨ ਹਾਊਸ ਨੇ ਇਨ੍ਹਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ Viacom18 ਦੇ ਸੀਈਓ ਅਜੀਤ ਅੰਧਾਰੇ ਨੇ ਕਿਹਾ, ''ਫਿਲਮ ਦਾ ਕੋਈ ਬਾਹਰੀ ਡਿਸਟ੍ਰੀਬਿਊਟਰ ਨਹੀਂ ਹੈ। ਇਹ V18 Studios ਦੁਆਰਾ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ, ਕਿ ਇਸ ਵਿਚ ਪੈਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਹ ਫਿਲਮ ਅਜੇ ਵੀ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਿਨੇਮਾਘਰਾਂ ਵਿੱਚ ਹੈ।
ਇਹ ਬੇਬੁਨਿਆਦ ਖ਼ਬਰਾਂ ਹਨ, ਕਿ ਡਿਸਟ੍ਰੀਬਿਊਟਰ ਪੈਸੇ ਦੀ ਮੰਗ ਕਰ ਰਹੇ ਹਨ। ਅਜਿਹੇ 'ਚ 'ਲਾਲ ਸਿੰਘ ਚੱਢਾ' ਦੇ ਡਿਸਟ੍ਰੀਬਿਊਟਰਾਂ ਵੱਲੋਂ ਪੈਸੇ ਮੰਗਣ ਦੀਆਂ ਖਬਰਾਂ ਬੇਬੁਨਿਆਦ ਹਨ, ਕਿਉਂਕਿ ਇਸ ਫਿਲਮ ਦੇ ਡਿਸਟ੍ਰੀਬਿਊਟਰ ਇਸ ਦੇ ਨਿਰਮਾਤਾ ਹਨ।
'ਲਾਲ ਸਿੰਘ ਚੱਢਾ' 11 ਅਗਸਤ ਨੂੰ ਰੱਖੜੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ 3000 ਸਕ੍ਰੀਨਜ਼ ਮਿਲੀਆਂ ਹਨ। ਪਰ ਬਾਕਸ ਆਫਿਸ 'ਤੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਫਿਲਮ ਦੇ ਕਈ ਸ਼ੋਅ ਰੱਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਇਸ ਫਿਲਮ ਨੂੰ ਦੇਖਣ ਲਈ ਬਹੁਤ ਘੱਟ ਗਿਣਤੀ 'ਚ ਦਰਸ਼ਕ ਆ ਰਹੇ ਹਨ।
ਫਿਲਮ 'ਲਾਲ ਸਿੰਘ ਚੱਢਾ' ਆਸਕਰ ਜੇਤੂ ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਅਧਿਕਾਰਤ ਰੀਮੇਕ ਹੈ। ਇਸ ਵਿੱਚ ਆਮਿਰ ਤੋਂ ਇਲਾਵਾ ਕਰੀਨਾ ਕਪੂਰ, ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਰਿਲੀਜ਼ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਵੀ ਕੀਤੀ ਗਈ ਸੀ। ਇਸ ਦੇ ਨਾਲ ਹੀ, ਫਿਲਮ ਨੂੰ ਆਲੋਚਕਾਂ ਅਤੇ ਵਪਾਰ ਵਿਸ਼ਲੇਸ਼ਕਾਂ ਤੋਂ ਮਿਲੀ-ਜੁਲੀ ਸਮੀਖਿਆ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਇਸ ਫਿਲਮ ਦਾ ਕਾਫੀ ਵਿਰੋਧ ਹੋ ਰਿਹਾ ਹੈ। ਫਿਲਮ ਦਾ ਬਾਈਕਾਟ ਕਰਨ ਅਤੇ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਆਸਕਰ ਦੇ ਅਧਿਕਾਰਤ ਅਕਾਊਂਟ ਤੋਂ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦੀ ਵੀਡੀਓ ਸ਼ੇਅਰ ਕਰਕੇ ਆਮਿਰ ਦੀ ਫਿਲਮ ਦੀ ਤਾਰੀਫ ਕੀਤੀ ਗਈ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਸੰਦੇਸ਼ ਵੀ ਲਿਖਿਆ ਹੈ।