ਮਲਾਇਕਾ ਤੇ ਅਰਜੁਨ ਕਰ ਰਹੇ ਵਿਆਹ ਦੀ ਤਿਆਰੀ,ਇਸ ਸਾਲ ਲੈ ਸੱਕਦੇ ਸੱਤ ਫੇਰੇ

ਮਲਾਇਕਾ ਅਤੇ ਅਰਜੁਨ ਕਪੂਰ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਹਨ ਅਤੇ ਹਰ ਮੁਸੀਬਤ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਹਨ।
ਮਲਾਇਕਾ ਤੇ ਅਰਜੁਨ ਕਰ ਰਹੇ ਵਿਆਹ ਦੀ ਤਿਆਰੀ,ਇਸ ਸਾਲ ਲੈ ਸੱਕਦੇ ਸੱਤ ਫੇਰੇ

ਮਲਾਇਕਾ ਤੇ ਅਰਜੁਨ ਕਪੂਰ ਕਾਫੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਪਹਿਲਾਂ ਤਾਂ ਦੋਹਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਸਾਰਿਆਂ ਤੋਂ ਛੁਪਾਇਆ, ਪਰ ਫਿਰ ਇੱਕ ਦਿਨ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਕੇ ਪੁਸ਼ਟੀ ਕੀਤੀ ਕਿ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਦੋਨਾਂ ਦੀ ਖਾਸ ਗੱਲ ਇਹ ਹੈ ਕਿ ਮਲਾਇਕਾ ਅਤੇ ਅਰਜੁਨ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਹਨ ਅਤੇ ਹਰ ਮੁਸੀਬਤ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਹਨ।

ਹੁਣ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਇੱਕ ਕਦਮ ਹੋਰ ਅੱਗੇ ਵਧਾਉਣ ਜਾ ਰਹੇ ਹਨ। ਦਰਅਸਲ ਕਿਹਾ ਜਾ ਰਿਹਾ ਹੈ ਕਿ ਅਰਜੁਨ ਅਤੇ ਮਲਾਇਕਾ ਪਲਾਨ ਕਰ ਰਹੇ ਹਨ ਕਿ ਦੋਵੇਂ ਬੁਆਏਫ੍ਰੈਂਡ-ਗਰਲਫ੍ਰੈਂਡ ਤੋਂ ਪਤੀ-ਪਤਨੀ ਬਣ ਜਾਣ। ਖਬਰਾਂ ਮੁਤਾਬਕ ਅਰਜੁਨ ਅਤੇ ਮਲਾਇਕਾ ਇਸ ਸਾਲ ਦੀ ਸਰਦੀਆਂ ਵਿੱਚ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਦੋਵੇਂ ਨਵੰਬਰ ਅਤੇ ਦਸੰਬਰ 'ਚ ਵਿਆਹ ਕਰ ਸਕਦੇ ਹਨ। ਵਿਆਹ ਮੁੰਬਈ ਵਿੱਚ ਹੋ ਸਕਦਾ ਹੈ ਅਤੇ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।

ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਮਲਾਇਕਾ ਵਿਆਹ ਵਿੱਚ ਸਾਦੀ ਸਾੜ੍ਹੀ ਪਹਿਨੇਗੀ, ਜਦਕਿ ਅਰਜੁਨ ਕੁਰਤਾ ਪਾਉਣਗੇ। ਇਸ ਦੇ ਨਾਲ ਹੀ ਵਿਆਹ ਦੀ ਪਾਰਟੀ 'ਚ ਦੋਵੇਂ ਵੈਸਟਰਨ ਆਊਟਫਿਟਸ ਪਹਿਨਣਗੇ। ਮਲਾਇਕਾ ਅਤੇ ਅਰਜੁਨ ਜ਼ਿਆਦਾ ਧੂਮ-ਧਾਮ ਨਾਲ ਨਹੀਂ ਸਗੋਂ ਆਮ ਤਰੀਕੇ ਨਾਲ ਵਿਆਹ ਕਰਨਗੇ । ਵਿਆਹ ਰਜਿਸਟਰ ਕਰਵਾਉਣ ਤੋਂ ਬਾਅਦ ਦੋਵੇਂ ਵਿਆਹ ਦੀ ਪਾਰਟੀ ਦੇ ਸਕਦੇ ਹਨ। ਪਾਰਟੀ 'ਚ ਉਨ੍ਹਾਂ ਦੇ ਇੰਡਸਟਰੀ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ।

ਵਿਆਹ 'ਚ ਕਪੂਰ ਪਰਿਵਾਰ, ਮਲਾਇਕਾ ਦੇ ਪਰਿਵਾਰਕ ਮੈਂਬਰ ਅਤੇ ਕਰੀਨਾ ਕਪੂਰ ਖਾਨ ਸਮੇਤ ਉਨ੍ਹਾਂ ਦੇ ਦੋਸਤਾਂ ਨੇ ਸ਼ਿਰਕਤ ਕੀਤੀ। ਅਰਜੁਨ ਨੇ ਇਸ ਤੋਂ ਪਹਿਲਾਂ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਸਾਡੇ ਰਿਸ਼ਤੇ ਦੀ ਖਾਸ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਇਕ-ਦੂਜੇ ਦੇ ਨਾਲ ਹਾਂ। ਜਦੋਂ ਸਾਡੇ ਰਿਸ਼ਤੇ ਬਾਰੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਤਾਂ ਅਸੀਂ ਹਮੇਸ਼ਾ ਇੱਕ ਦੂਜੇ ਦਾ ਸਮਰਥਨ ਕੀਤਾ ਹੈ। ਅਰਜੁਨ ਨੇ ਕਿਹਾ ਕਿ ਮਲਾਇਕਾ ਨੂੰ ਬਹੁਤ ਕੁਝ ਤੋਂ ਗੁਜ਼ਰਨਾ ਪੈਂਦਾ ਹੈ, ਪਰ ਮੈਂ ਦੇਖਦਾ ਹਾਂ ਕਿ ਉਹ ਸਾਨੂੰ ਸ਼ਾਂਤੀ ਨਾਲ ਕਿਵੇਂ ਸੰਭਾਲਦੀ ਹੈ। ਅਸੀਂ ਮਾਣ ਕਰਦੇ ਹਾਂ ਕਿ ਆਪਣੇ ਰਿਸ਼ਤੇ ਰਾਹੀਂ ਅਸੀਂ ਝੂਠੀ ਸੋਚ ਨੂੰ ਤੋੜਦੇ ਹਾਂ, ਜਿਸ ਵਿੱਚ ਉਮਰ ਦੇਖੀ ਜਾਂਦੀ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਤੋਂ ਬਾਅਦ ਹੁਣ ਲੋਕ ਹੌਲੀ-ਹੌਲੀ ਆਪਣੇ ਰਿਸ਼ਤੇ ਨੂੰ ਲੈ ਕੇ ਸਟੈਂਡ ਲੈ ਰਹੇ ਹਨ।

Related Stories

No stories found.
logo
Punjab Today
www.punjabtoday.com