
ਅਭਿਨੇਤਰੀ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਆਪਣੇ ਓਟੀਟੀ ਸ਼ੋਅ ਮੂਵਿੰਗ ਇਨ ਵਿਦ ਮਲਾਇਕਾ ਨੂੰ ਲੈ ਕੇ ਲਾਈਮਲਾਈਟ ਵਿੱਚ ਹੈ। ਸ਼ੋਅ ਦੇ ਤਾਜ਼ਾ ਐਪੀਸੋਡ ਵਿੱਚ ਮਲਾਇਕਾ ਨੇ ਆਪਣੇ ਦੂਜੇ ਵਿਆਹ ਬਾਰੇ ਖੁਲਾਸਾ ਕੀਤਾ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੀ ਭੈਣ ਅੰਮ੍ਰਿਤਾ ਅਰੋੜਾ ਨੂੰ ਦੱਸਿਆ ਕਿ ਉਹ ਜਲਦੀ ਹੀ ਵਿਆਹ ਕਰਨ ਜਾ ਰਹੀ ਹੈ।
ਸ਼ੋਅ ਦੇ ਹਾਲ ਹੀ ਦੇ ਐਪੀਸੋਡ ਵਿੱਚ, ਮਲਾਇਕਾ ਅਤੇ ਉਸਦੀ ਭੈਣ ਅੰਮ੍ਰਿਤਾ ਦੋਵੇਂ ਰੈਸਟੋਰੈਂਟ ਵਿੱਚ ਵਿਜ਼ਿਟ ਹੋਈਆਂ। ਰੈਸਟੋਰੈਂਟ 'ਚ ਦਾਖਲ ਹੁੰਦੇ ਹੀ ਮਲਾਇਕਾ ਨੂੰ ਇਹ ਨਜ਼ਾਰਾ ਕਾਫੀ ਪਸੰਦ ਆਇਆ, ਜਿਸ ਦੌਰਾਨ ਉਹ ਅੰਮ੍ਰਿਤਾ ਨੂੰ ਆਪਣੀ ਫੋਟੋ ਕਲਿੱਕ ਕਰਨ ਲਈ ਕਹਿੰਦੀ ਹੈ। ਅੰਮ੍ਰਿਤਾ ਆਪਣੀ ਭੈਣ ਦੀ ਫੋਟੋ ਕਲਿੱਕ ਕਰਦੀ ਹੈ, ਪਰ ਉਹ ਆਪਣੀ ਫੋਟੋ ਕਲਿੱਕ ਕਰਵਾਉਣ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੀ।
ਰੈਸਟੋਰੈਂਟ ਪਹੁੰਚਣ ਤੋਂ ਬਾਅਦ, ਦੋਵੇਂ ਭੈਣਾਂ ਆਪਣੇ ਲਈ ਡਰਿੰਕਸ ਆਰਡਰ ਕਰਦੀਆਂ ਹਨ। ਇਸ ਦੌਰਾਨ ਮਲਾਇਕਾ ਦੇ ਹੱਥ 'ਚ ਪਏ ਬਰੇਸਲੇਟ ਨੂੰ ਦੇਖਦੇ ਹੋਏ ਅੰਮ੍ਰਿਤਾ ਕਹਿੰਦੀ ਹੈ ਕਿ ਤੁਸੀਂ ਕਈ ਵਾਰ ਓਵਰਡ੍ਰੈਸਡ ਹੋ ਜਾਂਦੇ ਹੋ, ਪਰ ਇਹ ਵਾਕਈ ਹੈਰਾਨੀਜਨਕ ਹੈ। ਫਿਰ ਮਲਾਇਕਾ ਕਹਿੰਦੀ ਹੈ ਕਿ ਇਹ ਹੀਰਾ ਹੈ। ਬਰੇਸਲੇਟ ਦੀ ਤਾਰੀਫ਼ ਕਰਦੇ ਹੋਏ ਅੰਮ੍ਰਿਤਾ ਨੂੰ ਅਚਾਨਕ ਆਪਣੀ ਮਾਂ ਦਾ ਹੀਰਾ ਬਰੈਸਲੇਟ ਯਾਦ ਆ ਜਾਂਦਾ ਹੈ। ਅੰਮ੍ਰਿਤਾ ਨੇ ਕਿਹਾ ਕਿ ਮਾਂ ਇਹ ਬਰੇਸਲੇਟ ਆਪਣੀ ਮਾਂ ਦੀ ਪਸੰਦੀਦਾ ਬੇਟੀ ਨੂੰ ਦੇਵੇਗੀ।
ਮਲਾਇਕਾ ਆਪਣੀ ਭੈਣ ਨੂੰ ਇਹ ਕਹਿ ਕੇ ਛੇੜਦੀ ਹੈ, ਕਿ ਤੁਸੀਂ ਮਾਂ ਦੀ ਪਸੰਦੀਦਾ ਬੇਟੀ ਹੋ। ਇਸ ਦੌਰਾਨ ਮਲਾਇਕਾ ਨੇ ਆਪਣੇ ਵਿਆਹ ਦਾ ਜ਼ਿਕਰ ਵੀ ਕੀਤਾ। ਅੰਮ੍ਰਿਤਾ ਮਲਾਇਕਾ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਬਰੇਸਲੇਟ ਸ਼ੇਅਰ ਕਰ ਸਕਦੇ ਹੋ, ਜਿਸ 'ਤੇ ਮਲਾਇਕਾ ਕਹਿੰਦੀ ਹੈ, ਨਹੀਂ, ਤੁਸੀਂ ਮਾਂ ਦੀ ਪਸੰਦੀਦਾ ਹੋ। ਆਪਣੀ ਭੈਣ ਦੇ ਐਕਸਪ੍ਰੈਸਨ ਨੂੰ ਦੇਖ ਕੇ ਅੰਮ੍ਰਿਤਾ ਨੇ ਉਸ ਨੂੰ ਸਮਝਾਇਆ ਕਿ ਉਹ ਇੰਨੀ ਗੰਭੀਰ ਕਿਉਂ ਹੋ ਰਹੀ ਹੈ।
ਇਸ ਤੋਂ ਬਾਅਦ ਮਲਾਇਕਾ ਨੇ ਕਿਹਾ- ਜਲਦ ਹੀ ਮੈਂ ਦੂਜਾ ਵਿਆਹ ਕਰਨ ਜਾ ਰਹੀ ਹਾਂ, ਇਸ ਲਈ ਮੈਂ ਬਰੇਸਲੇਟ ਦੀ ਹੱਕਦਾਰ ਹਾਂ। ਮਲਾਇਕਾ ਦੀਆਂ ਗੱਲਾਂ ਤੋਂ ਇਹ ਤੈਅ ਹੈ ਕਿ ਉਹ ਜਲਦ ਹੀ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ, ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਮਲਾਇਕਾ ਅਰੋੜਾ ਨੇ 1998 ਵਿੱਚ ਅਭਿਨੇਤਾ ਅਰਬਾਜ਼ ਖਾਨ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਅਰਹਾਨ ਹੈ। ਵਿਆਹ ਦੇ 19 ਸਾਲ ਬਾਅਦ 2017 'ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਵੀ ਮਲਾਇਕਾ ਅਤੇ ਅਰਬਾਜ਼ ਅਕਸਰ ਆਪਣੇ ਬੇਟੇ ਨਾਲ ਸਪਾਟ ਹੁੰਦੇ ਹਨ। ਮਲਾਇਕਾ ਨੇ ਤਲਾਕ ਦੇ ਸਮੇਂ ਅਰਬਾਜ਼ ਤੋਂ 15 ਕਰੋੜ ਰੁਪਏ ਦਾ ਗੁਜਾਰਾ ਭੱਤਾ ਲਿਆ ਸੀ।