
ਮਲਾਇਕਾ ਅਰੋੜਾ ਦੇ ਸ਼ੋਅ 'ਮੂਵਿੰਗ ਇਨ ਵਿਦ ਮਲਾਇਕਾ' ਦਾ ਪਹਿਲਾ ਐਪੀਸੋਡ ਰਿਲੀਜ਼ ਹੋ ਚੁਕਿਆ ਹੈ। ਇਸ ਦੇ ਨਾਲ ਹੀ ਉਸਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਬਾਰੇ ਉਸ ਨੇ ਪਹਿਲਾਂ ਕਦੇ ਗੱਲ ਨਹੀਂ ਕੀਤੀ ਸੀ।
ਮਲਾਇਕਾ ਨੇ ਇੰਡਸਟਰੀ ਦੇ ਆਪਣੇ ਕਰੀਬੀ ਦੋਸਤਾਂ ਦੀ ਮਦਦ ਨਾਲ ਉਨ੍ਹਾਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਖੋਲ੍ਹਿਆ। ਆਪਣੇ ਸ਼ੋਅ ਦੇ ਪਹਿਲੇ ਐਪੀਸੋਡ 'ਚ ਮਲਾਇਕਾ ਨੇ ਆਪਣੇ ਸਾਬਕਾ ਪਤੀ ਅਰਬਾਜ਼ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ। ਮਲਾਇਕਾ ਨੇ ਸ਼ੋਅ 'ਚ ਦੱਸਿਆ ਕਿ ਉਨ੍ਹਾਂ ਨੇ ਸਿਰਫ ਇਸ ਲਈ ਵਿਆਹ ਕੀਤਾ ਹੈ, ਕਿਉਂਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ।
ਮਲਾਇਕਾ ਨੇ ਆਪਣੇ ਉਨ੍ਹਾਂ ਦਿਨਾਂ ਨੂੰ ਵੀ ਯਾਦ ਕੀਤਾ, ਜਦੋਂ ਉਸਨੇ ਅਰਬਾਜ਼ ਨੂੰ ਪ੍ਰਪੋਜ਼ ਕੀਤਾ ਸੀ। ਮਲਾਇਕਾ ਨੇ ਕਿਹਾ, 'ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਛੋਟੀ ਸੀ। ਇਸ 'ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਸੱਚਾਈ ਇਹ ਹੈ ਕਿ ਮੈਂ ਹੀ ਉਸ ਨੂੰ ਪ੍ਰਪੋਜ਼ ਕੀਤਾ ਸੀ। ਫਰਾਹ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਸ਼ਾਇਦ ਇਹ ਗੱਲਾਂ ਕਿਸੇ ਨੂੰ ਪਤਾ ਨਹੀਂ।
ਮਲਾਇਕਾ ਅਰੋੜਾ ਨੇ ਕਿਹਾ, 'ਅਰਬਾਜ਼ ਖਾਨ ਇਕ ਸ਼ਾਨਦਾਰ ਵਿਅਕਤੀ ਹੈ ਅਤੇ ਉਸਨੇ ਕਹਾਣੀ ਵੀ ਸੁਣਾਈ ਜਦੋਂ ਅਰਬਾਜ਼ ਉਸ ਦੇ ਔਖੇ ਸਮੇਂ 'ਚ ਉਸ ਦੇ ਨਾਲ ਖੜੇ ਸਨ। ਮਲਾਇਕਾ ਨੇ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਉਸ ਦਾ ਐਕਸੀਡੈਂਟ ਹੋਇਆ ਸੀ ਅਤੇ ਉਸ ਦੀ ਸਰਜਰੀ ਹੋਈ ਸੀ । ਉਸ ਨੇ ਦੱਸਿਆ ਕਿ ਜਦੋਂ ਉਹ ਵ੍ਹੀਲ ਚੇਅਰ 'ਤੇ ਆਪ੍ਰੇਸ਼ਨ ਥੀਏਟਰ ਤੋਂ ਬਾਹਰ ਆਈ ਤਾਂ ਸਭ ਤੋਂ ਪਹਿਲਾਂ ਜਿਸ ਵਿਅਕਤੀ ਨੂੰ ਉਸ ਨੇ ਆਪਣੇ ਸਾਹਮਣੇ ਖੜ੍ਹਾ ਦੇਖਿਆ, ਉਹ ਕੋਈ ਹੋਰ ਨਹੀਂ ਸਗੋਂ ਅਰਬਾਜ਼ ਸੀ।
ਮਲਾਇਕਾ ਨੇ ਅਰਬਾਜ਼ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਅਜਿਹਾ ਵਿਅਕਤੀ ਹੈ ਜੋ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ। ਅਦਾਕਾਰਾ ਨੇ ਇਹ ਵੀ ਕਿਹਾ, 'ਅਰਬਾਜ਼ ਇੱਕ ਸ਼ਾਨਦਾਰ ਵਿਅਕਤੀ ਹੈ। ਉਸਨੇ ਮੈਨੂੰ ਉਹ ਬਣਨ ਦਿੱਤਾ ਜੋ ਮੈਂ ਅੱਜ ਹਾਂ।
ਦੱਸ ਦੇਈਏ ਕਿ ਮਲਾਇਕਾ ਅਤੇ ਅਰਬਾਜ਼ ਦਾ ਵਿਆਹ ਸਾਲ 1998 ਵਿੱਚ ਹੋਇਆ ਸੀ। ਮਾਰਚ 2016 ਵਿੱਚ, ਉਨ੍ਹਾਂ ਨੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ। ਵਿਆਹ ਦੇ 18 ਸਾਲ ਬਾਅਦ ਉਹ ਅਧਿਕਾਰਤ ਤੌਰ 'ਤੇ ਸਾਲ 2017 ਵਿੱਚ ਵੱਖ ਹੋ ਗਏ ਸਨ। ਮਲਾਇਕਾ ਅਤੇ ਅਰਬਾਜ਼ ਦਾ ਇੱਕ ਬੇਟਾ ਅਰਹਾਨ ਵੀ ਹੈ। ਜਿੱਥੇ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ, ਉੱਥੇ ਅਰਬਾਜ਼ ਜਾਰਜੀਆ ਐਂਡਰਿਆਨੀ ਨਾਲ ਰਿਲੇਸ਼ਨਸ਼ਿਪ ਵਿੱਚ ਹਨ।