
ਮਨੋਜ ਵਾਜਪਾਈ ਉਨਾਂ ਅਦਾਕਾਰਾਂ ਵਿੱਚੋ ਇਕ ਹਨ, ਜਿਨਾਂ ਦੀ ਐਕਟਿੰਗ ਵੇਖਣ ਲਈ ਲੋਕ ਸਿਨੇਮਾ ਹਾਲ ਤੱਕ ਆਉਂਦੇ ਹਨ। ਬਾਲੀਵੁੱਡ ਅਭਿਨੇਤਾ ਮਨੋਜ ਵਾਜਪਾਈ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ, ਕਿ ਲੋਕ ਫਿਲਮਾਂ ਦੇ ਕੰਟੈਂਟ ਜਾਂ ਪ੍ਰਦਰਸ਼ਨ 'ਤੇ ਗੱਲ ਕਰਨ ਦੀ ਬਜਾਏ ਸਿਰਫ ਇਸ ਗੱਲ 'ਤੇ ਧਿਆਨ ਦਿੰਦੇ ਹਨ ਕਿ ਫਿਲਮ ਨੇ ਕਿੰਨੀ ਕਮਾਈ ਕੀਤੀ।
ਉਨ੍ਹਾਂ ਕਿਹਾ ਕਿ ਹਰ ਕੋਈ ਗਿਣਤੀ ਵਿੱਚ ਫਸਿਆ ਹੋਇਆ ਹੈ, ਕੋਈ 1000 ਕਰੋੜ ਦੀ ਗੱਲ ਕਰਦਾ ਹੈ ਕੋਈ 2000 ਕਰੋੜ ਦੀ ਗੱਲ ਕਰਦਾ ਹੈ । ਇਸ ਦੇ ਨਾਲ ਹੀ ਮਨੋਜ ਨੇ OTT ਪਲੇਟਫਾਰਮ ਨੂੰ ਵਰਦਾਨ ਦੱਸਿਆ ਅਤੇ ਕਿਹਾ ਕਿ ਪ੍ਰਤਿਭਾਸ਼ਾਲੀ ਅਭਿਨੇਤਰੀ ਨੂੰ ਕੰਮ ਵਿੱਚ ਰੁੱਝਿਆ ਦੇਖ ਕੇ ਦਿਲ ਖੁਸ਼ ਹੁੰਦਾ ਹੈ। ਮਨੋਜ ਵਾਜਪਾਈ ਨੇ ਕਿਹਾ, "ਫਿਲਮ ਕਿਹੋ ਜਿਹੀ ਹੈ, ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ? ਪ੍ਰਦਰਸ਼ਨ ਕਿਵੇਂ ਹੈ, ਇਸ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ। ਸਾਰੇ ਕਰੋੜਾਂ ਦੇ ਖੇਡ 'ਚ ਫਸੇ ਹੋਏ ਹਨ।
ਇਹ ਲੜਾਈ ਕਈ ਸਾਲਾਂ ਤੋਂ ਚੱਲ ਰਹੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਖਤਮ ਹੋਣ ਵਾਲਾ ਨਹੀਂ ਹੈ। ਮਨੋਜ ਨੇ ਅੱਗੇ ਕਿਹਾ, "ਹੁਣ ਆਲੋਚਕ ਕਹਿ ਰਹੇ ਹਨ ਕਿ ਤੁਸੀਂ ਉਨ੍ਹਾਂ ਵਰਗੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ? ਤੁਹਾਡੀ ਫਿਲਮ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੀ ਹੈ? ਇਹ ਮੇਨਸਟਰੀਮ ਵਿੱਚ ਕੰਮ ਕਰਨ ਵਾਲਿਆਂ ਤੋਂ ਪੁੱਛਿਆ ਜਾ ਰਿਹਾ ਹੈ। ਮੇਨਸਟਰੀਮ ਦੇ ਸਿਨੇਮਾ ਵਿੱਚ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ ਕਦੇ ਵੀ ਇਸ ਸੰਸਾਰ ਦਾ ਹਿੱਸਾ ਨਹੀਂ ਸੀ।"ਮਨੋਜ ਕਹਿੰਦੇ ਹਨ, "ਮੈਂ ਕਦੇ-ਕਦਾਈਂ ਕਿਸੇ ਕਾਰਨ ਕਰਕੇ ਉਸ ਦੁਨੀਆ ਵਿੱਚ ਜਾਂਦਾ ਸੀ ਅਤੇ ਫਿਰ ਵਾਪਸ ਆ ਜਾਂਦਾ ਸੀ। ਪਹਿਲਾਂ ਸਾਡੀਆਂ ਫਿਲਮਾਂ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨਾ ਬਹੁਤ ਮੁਸ਼ਕਲ ਸੀ। ਹੁਣ 1000 ਕਰੋੜ ਦੀਆਂ ਫਿਲਮਾਂ ਕਾਰਨ ਇਹ ਹੋਰ ਵੀ ਮੁਸ਼ਕਲ ਹੈ।
ਮਨੋਜ ਨੇ ਕਿਹਾ ਕਿ OTT ਸਾਡੇ ਵਰਗੇ ਅਦਾਕਾਰਾ ਲਈ ਇੱਕ ਵਰਦਾਨ ਹੈ। ਬਹੁਤ ਸਾਰੀਆਂ ਹੋਰ ਪ੍ਰਤਿਭਾਵਾਂ ਅਤੇ ਬਹੁਤ ਸਾਰੀਆਂ ਫੈਕਲਟੀਜ਼ ਲਈ ਇਹ ਪਲੇਟਫਾਰਮ ਬਹੁੱਤ ਵਧੀਆ ਹੈ। "ਪਿਛਲੇ ਕੁਝ ਮਹੀਨਿਆਂ 'ਚ ਸਿਨੇਮਾਘਰਾਂ 'ਚ ਕਈ ਵੱਡੇ ਬਜਟ ਦੀਆਂ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਕਾਫੀ ਕਮਾਈ ਕੀਤੀ। ਐਸਐਸ ਰਾਜਾਮੌਲੀ ਦੀ ਆਰਆਰਆਰ ਨੇ ਚਾਰ ਹਫ਼ਤਿਆਂ ਵਿੱਚ ਬਾਕਸ ਆਫਿਸ 'ਤੇ 246 ਕਰੋੜ ਰੁਪਏ ਇਕੱਠੇ ਕੀਤੇ। ਇਹ ਫਿਲਮ ਆਪਣੀ ਰਿਲੀਜ਼ ਦੇ 16 ਦਿਨਾਂ ਦੇ ਅੰਦਰ ਹੀ ਦੁਨੀਆ ਭਰ ਵਿੱਚ 1000 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਸੀ। ਉੱਥੇ ਹੀ, KGF-2 ਨੇ ਪਹਿਲੇ ਦਿਨ 134.50 ਕਰੋੜ ਦੀ ਕਮਾਈ ਕੀਤੀ ਹੈ। ਬਾਅਦ 'ਚ KGF-2 ਨੇ 1 ਹਜ਼ਾਰ ਕਰੋੜ ਦਾ ਅੰਕੜਾ ਵੀ ਪਾਰ ਕਰ ਲਿਆ ਸੀ ।