
ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਉਹ ਵੱਡੇ ਬ੍ਰਾਂਡਾਂ ਨਾਲ ਹੱਥ ਮਿਲਾ ਚੁਕੀ ਹੈ। ਦਰਅਸਲ, ਸੁਹਾਨਾ ਖਾਨ ਨਿਊਯਾਰਕ ਸਥਿਤ ਬਿਊਟੀ ਬ੍ਰਾਂਡ ਮੇਬੇਲਿਨ ਦਾ ਨਵਾਂ ਚਿਹਰਾ ਬਣ ਗਈ ਹੈ, ਜਿਸ ਦਾ ਇਵੈਂਟ ਹਾਲ ਹੀ 'ਚ ਆਯੋਜਿਤ ਕੀਤਾ ਗਿਆ ਸੀ।
ਇਸ ਈਵੈਂਟ 'ਚ ਨਾ ਸਿਰਫ ਸੁਹਾਨਾ ਦੀ ਮੁਸਕਰਾਹਟ ਸਗੋਂ ਉਨ੍ਹਾਂ ਦੇ ਲੁੱਕ ਨੇ ਵੀ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਇੰਨਾ ਹੀ ਨਹੀਂ ਪ੍ਰਸ਼ੰਸਕ ਉਸਦੇ ਇਕ ਹੋਰ ਦੀਪਿਕਾ ਪਾਦੂਕੋਣ ਬਣਨ ਦੀ ਗੱਲ ਵੀ ਕਰ ਰਹੇ ਹਨ।ਪਿੱਛਲੇ ਦਿਨੀ ਮੁੰਬਈ 'ਚ ਇਕ ਈਵੈਂਟ ਆਯੋਜਿਤ ਕੀਤਾ ਗਿਆ, ਜਿਸ 'ਚ ਸੁਹਾਨਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਸੁਹਾਨਾ ਲਾਲ ਰੰਗ ਦੀ ਡ੍ਰੇਸ 'ਚ ਨਜ਼ਰ ਆ ਰਹੀ ਹੈ। ਉਹ ਮੁਸਕਰਾਉਂਦੇ ਹੋਏ ਸਮਾਗਮ ਵਿੱਚ ਦਾਖ਼ਲ ਹੋਈ।
ਵੀਡੀਓ 'ਚ ਸੁਹਾਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫਿਲਮਾਂ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਉਹ ਬ੍ਰਾਂਡ ਦਾ ਨਵਾਂ ਚਿਹਰਾ ਬਣ ਗਈ ਹੈ। ਸੁਹਾਨਾ ਨੇ ਇਵੈਂਟ 'ਚ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, 'ਮੈਂ ਇੱਥੇ ਆ ਕੇ ਅਤੇ ਤੁਹਾਨੂੰ ਦੁਬਾਰਾ ਮਿਲਣ ਲਈ ਬਹੁਤ ਉਤਸ਼ਾਹਿਤ ਹਾਂ।'
ਸੁਹਾਨਾ ਨੇ ਕਿਹਾ ਕਿ ਮੇਬੇਲਾਈਨ ਦਾ ਬ੍ਰਾਂਡ ਅੰਬੈਸਡਰ ਬਣਨਾ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਸੁਹਾਨਾ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਜਲਦ ਹੀ ਫਿਲਮ ਨਿਰਦੇਸ਼ਕ ਜ਼ੋਇਆ ਅਖਤਰ ਦੀ ਅਗਲੀ ਫਿਲਮ ' ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਖੁਸ਼ੀ ਕਪੂਰ, ਅਗਸਤਿਆ ਨੰਦਾ ਕਪੂਰ ਅਤੇ ਵੇਦਾਂਗ ਰੈਨਾ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਅਤੇ ਇੰਟੀਰੀਅਰ ਡੈਕੋਰੇਟਰ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਨਿਊਯਾਰਕ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਪਹਿਲਾਂ ਉਸਨੇ ਅਰਡਿੰਗਲੀ ਕਾਲਜ ਤੋਂ ਫਿਲਮਾਂ ਦੀ ਪੜ੍ਹਾਈ ਵੀ ਕੀਤੀ ਸੀ। ਇਸ ਦੇ ਨਾਲ ਹੀ ਸੁਹਾਨਾ ਖਾਨ ਥੀਏਟਰ ਸ਼ੋਅ ਵੀ ਕਰ ਚੁੱਕੀ ਹੈ। ਸੁਹਾਨਾ ਖਾਨ ਨੂੰ ਹਾਲ ਹੀ ਵਿੱਚ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਅੰਤਰਰਾਸ਼ਟਰੀ ਬ੍ਰਾਂਡ ਮੇਬੇਲਾਈਨ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ 3 ਹੋਰ ਨਵੇਂ ਚਿਹਰੇ ਵੀ ਸ਼ਾਮਲ ਹਨ।