ਇੰਡਸਟਰੀ ‘ਚ ਸਬ ਦੇ ਬੱਚੇ ਜਾਣੇ ਚਾਹਿਦੇ ਹਨ ਜੇਲ:ਮੀਕਾ ਸਿੰਘ

ਮੀਕਾ ਸਿੰਘ ਨੇ ਕਿਹਾ ਇੰਡਸਟਰੀ ਚ ਆਰੀਅਨ ਦੀ ਗ੍ਰੀਫਤਾਰੀ ਤੇ ਨਾ ਬੋਲਣ ਵਾਲੇ ਦੇ ਬੱਚੇ ਵੀ ਜੇਲ ਜਾਣੇ ਚਾਹੀਦੇ ਹਨ
ਇੰਡਸਟਰੀ ‘ਚ ਸਬ ਦੇ ਬੱਚੇ ਜਾਣੇ ਚਾਹਿਦੇ ਹਨ ਜੇਲ:ਮੀਕਾ ਸਿੰਘ

26 ਅਕਤੁਬਰ 2021

ਸ਼ੋਸਲ ਮੀਡਿਆ ਤੇ ਟਰੈਂਡ ‘ਤੇ ਚਲ ਰਹੇ ਆਰੀਅਨ ਖਾਨ ਡਰੱਗ ਕੇਸ ਤੇ ਕਾਫੀ ਬਾਲੀਵੁਡ ਅਦਾਕਾਰਾਂ ਨੇ ਚੁੱਪੀ ਬਣਾਈ ਹੋਈ ਹੈ ਪਰ ਸ਼ਾਹਰੁਖ ਖਾਨ ਦੇ ਕਈ ਨਜ਼ਦੀਕੀ ਮਿੱਤਰ ਉਨਾਂ ਦੇ ਸਮਰਥਨ ‘ਚ ਵੀ ਆਏ ਇਸੇ ਤਰਾਂ ਆਪਣੇ ਦੱਮਖਮ ਨਾਲ ਜਾਣੇ ਜਾਂਦੇ ਮਸ਼ਹੁਰ ਗਾਇਕ ਮਿੱਕਾ ਸਿੰਘ ਵੀ ਸ਼ਾਹਰੁਖ ਖਾਨ ਦੇ ਸਮਰਥਨ ਵਿਚ ਆਏ ਹਨ ਉਨਾਂ ਨੇ ਕਿਹਾ ਕਿ ਫਿਲਮ ਇੰਡਸਟਰੀ ਦੇ ਕਈ ਮੁੱਖ ਚਹਿਰੇ ਸਿਰਫ ਡਰਾਮਾ ਦੇਖ ਰਹੇ ਨੇ ਪਰ ਕੋਈ ਕੁੱਝ ਕਹਿ ਨਹੀਂ ਰਿਹਾ ਗਾਇਕ ਮੀਕਾ ਸਿੰਘ ਦਾ ਕਹਿਣਾ ਹੈ ਕਿ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕੀਤਾ ਕਿ ਉਹ ਆਰੀਅਨ ਖਾਨ ਅਤੇ ਸ਼ਾਹਰੁਖ ਖਾਨ ਦੇ ਨਾਲ ਹਨ। ਮੀਕਾ ਸਿੰਘ ਨੇ ਫਿਲਮ ਨਿਰਮਾਤਾ ਸੰਜੇ ਗੁਪਤਾ ਦੇ ਟਵੀਟ ਦੇ ਸਮਰਥਨ 'ਚ ਇਹ ਗੱਲ ਕਹੀ ਹੈ। ਮੀਕਾ ਸਿੰਘ ਨੇ ਸੰਜੇ ਗੁਪਤਾ ਦੇ ਟਵੀਟ ਨੂੰ ਰੀ-ਸ਼ੇਅਰ ਕਰਦੇ ਹੋਏ ਇਹ ਲਿਖਿਆ। ਉਸਨੇ ਕਿਹਾ, “ਤੁਸੀਂ ਬਿਲਕੁਲ ਸਹੀ ਹੋ ਭਰਾ, ਇਹ ਸਾਰਾ ਡਰਾਮਾ ਦੇਖ ਰਹੇ ਹਨ ਅਤੇ ਇੱਕ ਸ਼ਬਦ ਨਹੀਂ ਕਹਿ ਸਕਦੇ। ਮੈਂ ਸ਼ਾਹਰੁਖ ਖਾਨ ਦੇ ਨਾਲ ਹਾਂ। ਆਰੀਅਨ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇੰਡਸਟਰੀ 'ਚ ਹਰ ਕਿਸੇ ਦੇ ਬੱਚੇ ਇਕ ਵਾਰ ਜੇਲ ਜਾਣਗੇ, ਤਦ ਹੀ ਉਹ ਇਹ ਏਕਤਾ ਦਿਖਾਉਣਗੇ। ਗੌਰਤਲਬ ਹੈ ਕਿ ਫਿਲਮ ਨਿਰਮਾਤਾ ਸੰਜੇ ਗੁਪਤਾ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦੀ ਗ੍ਰਿਫਤਾਰੀ 'ਤੇ ਚੁੱਪੀ ਸਾਧਦੇ ਹੋਏ ਇੰਡਸਟਰੀ ਦੇ ਲੋਕਾਂ ਦਾ ਮਜ਼ਾਕ ਉਡਾਇਆ ਅਤੇ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ। ਹਾਲਾਂਕਿ ਇਸ ਦੇ ਲਈ ਉਨਾਂ ਨੂੰ ਟ੍ਰੋਲ ਵੀ ਹੋਣਾ ਪਿਆ ਹੈ।

Related Stories

No stories found.
logo
Punjab Today
www.punjabtoday.com