
ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ। ਉਸ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ, ਮੀਮਜ਼ ਬਣ ਰਹੇ ਹਨ ਅਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਬੰਗਾਲੀ ਅਭਿਨੇਤਰੀ ਅਤੇ ਰਾਜਨੇਤਾ ਮਿਮੀ ਚੱਕਰਵਰਤੀ ਨੇ ਵੀ ਟਵਿੱਟਰ 'ਤੇ ਇਕ ਲੰਬੀ ਪੋਸਟ ਲਿਖੀ ਹੈ।
ਮਿਮੀ ਚੱਕਰਵਰਤੀ ਨੇ ਸਵਾਲ ਉਠਾਇਆ ਹੈ, ਕਿ ਜੇਕਰ ਕਿਸੇ ਔਰਤ ਨੇ ਇਹੋ ਜਿਹੀਆਂ ਤਸਵੀਰਾਂ ਖਿੱਚੀਆਂ ਹੁੰਦੀਆਂ ਤਾਂ ਕੀ ਸੋਸ਼ਲ ਮੀਡੀਆ ਤੇ ਲੋਕਾਂ ਦਾ ਇਹੀ ਪ੍ਰਤੀਕਰਮ ਹੁੰਦਾ। ਉਸ ਨੇ ਲਿਖਿਆ ਹੈ ਕਿ ਸ਼ਾਇਦ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਣੀ ਸੀ ਜਾਂ ਮਾਰ ਦਿਤਾ ਜਾਣਾ ਸੀ। ਮਿਮੀ ਨੇ ਟਵੀਟ 'ਚ ਲਿਖਿਆ, ਰਣਵੀਰ ਸਿੰਘ ਦੇ ਤਾਜ਼ਾ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ ਅਤੇ ਜ਼ਿਆਦਾਤਰ ਫਾਇਰ ਇਮੋਜੀ ਸਨ।
ਮਿਮੀ ਚੱਕਰਵਰਤੀ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਜੇਕਰ ਉਹ ਔਰਤ ਹੁੰਦੀ ਤਾਂ ਕੀ ਉਸ ਨੂੰ ਅਜਿਹੀ ਤਾਰੀਫ਼ ਮਿਲਦੀ ਜਾਂ ਤੁਸੀਂ ਉਸ ਦੇ ਘਰ ਨੂੰ ਸਾੜ ਦਿੰਦੇ , ਇੱਕ ਮੋਰਚਾ ਕਢਦੇ, ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਕੂੜੀ ਨੂੰ ਸ਼ਰਮਸਾਰ ਕਰਦੇ। ਮਿਮੀ ਨੇ ਅੱਗੇ ਲਿਖਿਆ, ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ, ਉਹ ਹੁਣ ਕਿੱਥੇ ਹੈ। ਤੁਸੀਂ ਜਾਣਦੇ ਹੋ, ਇਹ ਤੁਹਾਡਾ ਰਵੱਈਆ ਹੈ, ਜੋ ਕੁਝ ਵੀ ਬਦਲ ਸਕਦਾ ਹੈ ਜਾਂ ਵਿਗਾੜ ਸਕਦਾ ਹੈ।
ਮਿਮੀ ਦੀ ਪੋਸਟ 'ਤੇ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ। ਇੱਕ ਨੇ ਲਿਖਿਆ, ਮੈਂ ਤੁਹਾਡੀ ਗੱਲ ਨੂੰ ਸਮਝਦਾ ਹਾਂ, ਪਰ ਇਹ ਕਾਲਪਨਿਕ ਹੈ, ਮਿਲਿੰਦ ਸੋਮਨ ਅਤੇ ਮਧੂ ਸਪਰੇ ਵੱਲੋਂ ਵੀ ਇਸ ਤਰ੍ਹਾਂ ਦੇ ਫੋਟੋਸ਼ੂਟ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ, ਕੁਝ ਲੋਕ ਗੁੱਸੇ 'ਚ ਸਨ, ਪਰ ਜ਼ਿਆਦਾਤਰ ਲੋਕ ਸ਼ਾਂਤ ਸਨ। ਜਿਕਰਯੋਗ ਹੈ ਕਿ ਰਣਵੀਰ ਸਿੰਘ ਆਪਣੇ ਅਨੋਖੇ ਫੈਸ਼ਨ ਲਈ ਜਾਣੇ ਜਾਂਦੇ ਹਨ।
ਏਅਰਪੋਰਟ ਲੁੱਕ ਹੋਵੇ ਜਾਂ ਕੋਈ ਵੀ ਇਵੈਂਟ, ਹਰ ਵਾਰ ਉਸ ਦੇ ਕੱਪੜਿਆਂ ਦੀ ਚਰਚਾ ਹੁੰਦੀ ਰਹੀ ਹੈ। ਕਈ ਵਾਰ ਉਸ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ, ਪਰ ਉਹ ਇਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਫੈਸ਼ਨ ਨਾਲ ਸਮਝੌਤਾ ਨਹੀਂ ਕਰਦੇ। ਹੁਣ ਲੁੱਕ ਅਤੇ ਕੱਪੜਿਆਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿਣ ਵਾਲੇ ਰਣਵੀਰ ਸਿੰਘ ਦੀਆਂ ਨਿਊਡ ਤਸਵੀਰਾਂ ਨੇ ਖਲਬਲੀ ਮਚਾ ਦਿੱਤੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਹਨ।
ਰਣਵੀਰ ਸਿੰਘ ਦੀਆਂ ਇਹ ਤਸਵੀਰਾਂ ਇਕ ਮੈਗਜ਼ੀਨ ਲਈ ਕਰਵਾਏ ਫੋਟੋਸ਼ੂਟ ਦੀਆਂ ਹਨ। ਰਣਵੀਰ ਤੁਰਕੀ ਦੇ ਕਾਰਪੇਟ 'ਤੇ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੇ ਹਨ। ਕੁਝ ਫੋਟੋਆਂ ਵਿੱਚ ਉਹ ਲੇਟਿਆ ਹੋਇਆ ਹੈ ਅਤੇ ਕੁਝ ਵਿੱਚ ਉਹ ਖੜ੍ਹਾ ਹੈ। ਉਨ੍ਹਾਂ ਨੇ ਪੇਪਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਰਣਵੀਰ ਸਿੰਘ ਦੀ ਤਸਵੀਰ ਦਾ ਪੋਜ਼ ਬਰਟ ਰੇਨੋਲਡਜ਼ ਤੋਂ ਪ੍ਰੇਰਿਤ ਹੈ। ਉਸ ਨੇ ਇਸੇ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਵੀ ਕਰਵਾਇਆ ਸੀ। ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਰਣਵੀਰ ਨੇ ਆਪਣੀਆਂ ਫਿਲਮਾਂ ਅਤੇ ਫੈਸ਼ਨ ਬਾਰੇ ਵੀ ਗੱਲ ਕੀਤੀ ਹੈ।