ਪ੍ਰਿਅੰਕਾ ਧੋਖਾਧੜੀ ਨਾਲ ਮਿਸ ਵਰਲਡ 2000 ਬਣੀ, ਮਿਸ ਬਾਰਬਾਡੋਸ ਨੇ ਲਾਇਆ ਦੋਸ਼

ਲੈਲਾਨੀ ਨੇ ਮਿਸ ਵਰਲਡ ਮੁਕਾਬਲੇ 2000 ਦੌਰਾਨ ਪ੍ਰਿਅੰਕਾ ਚੋਪੜਾ ਨੂੰ ਫੇਵਰ ਦੇਣ ਦੀ ਗੱਲ ਵੀ ਕੀਤੀ ਹੈ। ਉਹ ਕਹਿੰਦੀ ਹੈ, ਕਿ ਪ੍ਰਿਅੰਕਾ ਦਾ ਗਾਊਨ ਵਧੀਆ ਬਣਾਇਆ ਗਿਆ ਸੀ।
ਪ੍ਰਿਅੰਕਾ ਧੋਖਾਧੜੀ ਨਾਲ ਮਿਸ ਵਰਲਡ 2000 ਬਣੀ, ਮਿਸ ਬਾਰਬਾਡੋਸ ਨੇ ਲਾਇਆ ਦੋਸ਼

ਫਿਲਮ ਅਭਿਨੇਤਰੀ ਪ੍ਰਿਅੰਕਾ ਚੋਪੜਾ 'ਤੇ ਮਿਸ ਵਰਲਡ 2000 ਦੇ ਦੌਰਾਨ ਮਿਸ ਬਾਰਬਾਡੋਸ ਨੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਹੈ ਕਿ ਮਿਸ ਵਰਲਡ ਮੁਕਾਬਲੇ 2000 ਦੌਰਾਨ ਪ੍ਰਿਅੰਕਾ ਚੋਪੜਾ ਨੂੰ ਕਈ ਪੱਖ ਦਿੱਤੇ ਗਏ ਸਨ ਤਾਂ ਜੋ ਉਹ ਜਿੱਤ ਸਕੇ। ਆਪਣੇ ਨਵੇਂ ਵੀਡੀਓ ਵਿੱਚ ਮਿਸ ਬਾਰਬਾਡੋਸ 2000 ਲੈਲਾਨੀ ਨੇ ਪ੍ਰਿਅੰਕਾ ਚੋਪੜਾ 'ਤੇ ਦੋਸ਼ ਲਗਾਇਆ ਹੈ।

ਇਸ ਵੀਡੀਓ ਨੂੰ ਉਸ ਨੇ ਯੂਟਿਊਬ 'ਤੇ ਅਪਲੋਡ ਕੀਤਾ ਹੈ। ਉਸ ਦੇ 35 ਹਜ਼ਾਰ ਫਾਲੋਅਰਜ਼ ਹਨ। ਲੈਲਾਨੀ ਨੇ ਆਪਣੇ ਵੀਡੀਓ 'ਚ ਖੁਲਾਸਾ ਕੀਤਾ ਹੈ ਕਿ ਪ੍ਰਿਅੰਕਾ ਚੋਪੜਾ ਨੂੰ ਕਿਸ ਤਰ੍ਹਾਂ ਪਸੰਦ ਕੀਤਾ ਗਿਆ ਸੀ। ਲੇਲਾਨੀ ਨੇ ਵੀਡੀਓ ਵਿੱਚ ਮਿਸ ਯੂਐਸਏ 2022 ਨੂੰ ਲੈ ਕੇ ਹੋਏ ਵਿਵਾਦ ਦੀ ਵਿਆਖਿਆ ਕਰਦੇ ਹੋਏ ਸ਼ੁਰੂਆਤ ਕੀਤੀ। ਇਸ 'ਤੇ ਹਾਲ ਹੀ 'ਚ ਧਾਂਦਲੀ ਦਾ ਦੋਸ਼ ਲੱਗਾ ਹੈ। ਉਸ ਨੇ ਕਿਹਾ ਕਿ ਇਸ ਘਟਨਾ ਨੇ ਉਸ ਨੂੰ ਆਪਣਾ ਤਜਰਬਾ ਯਾਦ ਕਰਵਾ ਦਿੱਤਾ।

ਉਹ ਦੱਸਦੀ ਹੈ ਕਿ 1999 ਵਿੱਚ ਮਿਸ ਵਰਲਡ ਵੀ ਭਾਰਤ ਤੋਂ ਹੀ ਸੀ। ਇਸ ਦੇ ਨਾਲ ਹੀ ਮਿਸ ਵਰਲਡ 2000 ਵੀ ਭਾਰਤ ਦੀ ਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇਨ੍ਹਾਂ ਦੋਵਾਂ ਨੂੰ ਚੁਣਿਆ ਗਿਆ ਸੀ ਤਾਂ ਉਨ੍ਹਾਂ ਵਿੱਚੋਂ ਇੱਕ ਸਪਾਂਸਰ ਵੀ ਭਾਰਤੀ ਸੀ।

ਲੈਲਾਨੀ ਵੀਡੀਓ 'ਚ ਕਹਿ ਰਹੀ ਹੈ ਕਿ, 'ਮਿਸ ਵਰਲਡ 'ਚ ਵੀ ਮੇਰੇ ਨਾਲ ਅਜਿਹਾ ਹੀ ਹੋਇਆ ਸੀ। ਮੈਂ ਮਿਸ ਬਾਰਬਾਡੋਸ ਸੀ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਇੱਕ ਸਾਲ ਪਹਿਲਾਂ ਵੀ ਭਾਰਤ ਤੋਂ ਹੀ ਮਿਸ ਵਰਲਡ ਚੁਣੀ ਗਈ ਸੀ। ਉਦੋਂ ਸ਼ੋਅ ਦਾ ਸਪਾਂਸਰ ਜ਼ੀ ਟੀਵੀ ਸੀ, ਜੋ ਕਿ ਇੱਕ ਭਾਰਤੀ ਕੰਪਨੀ ਹੈ।

ਲੈਲਾਨੀ ਨੇ ਮਿਸ ਵਰਲਡ ਮੁਕਾਬਲੇ 2000 ਦੌਰਾਨ ਪ੍ਰਿਅੰਕਾ ਚੋਪੜਾ ਨੂੰ ਫੇਵਰ ਦੇਣ ਦੀ ਗੱਲ ਵੀ ਕੀਤੀ ਹੈ। ਉਹ ਕਹਿੰਦੀ ਹੈ, 'ਪ੍ਰਿਅੰਕਾ ਦਾ ਗਾਊਨ ਵਧੀਆ ਬਣਾਇਆ ਗਿਆ ਸੀ। ਉਨ੍ਹਾਂ ਨੂੰ ਘਰ ਦਾ ਖਾਣਾ ਮਿਲਦਾ ਸੀ। ਉਸ ਦੀ ਫੋਟੋ ਅਖਬਾਰਾਂ ਵਿਚ ਬਹੁਤ ਜ਼ਿਆਦਾ ਛਪੀ ਸੀ। ਜਦੋਂ ਕਿ ਹੋਰ ਕੁੜੀਆਂ ਦੀ ਇਕੱਠੇ ਬਿਠਾ ਕੇ ਫੋਟੋ ਖਿਚਵਾਈ ਗਈ ਸੀ ।

ਜਿਕਰਯੋਗ ਹੈ ਕਿ ਆਪਣੀ 2000 ਮਿਸ ਵਰਲਡ ਜਿੱਤਣ ਤੋਂ ਬਾਅਦ, ਪ੍ਰਿਅੰਕਾ ਨੇ ਹਿੰਦੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਹੀ ਉਹ ਸਭ ਤੋਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਬਣ ਗਈ। ਉਹ ਹੁਣ ਯੂਐਸ ਗਾਇਕ ਨਿਕ ਜੋਨਸ ਨਾਲ ਵਿਆਹੀ ਹੋਈ ਹੈ ਅਤੇ LA ਵਿੱਚ ਉਹ ਧੀ ਮਾਲਤੀ ਨਾਲ ਰਹਿੰਦੀ ਹੈ।

Related Stories

No stories found.
Punjab Today
www.punjabtoday.com