
ਮਹਿੰਦਰ ਸਿੰਘ ਧੋਨੀ ਨੇ ਜਦੋ ਤੱਕ ਕ੍ਰਿਕਟ ਖੇਡਿਆ, ਸਾਰੀ ਦੁਨੀਆਂ ਨੂੰ ਦੀਵਾਨਾ ਬਣਾ ਕੇ ਰੱਖਿਆ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕਟ ਦੇ ਮੈਦਾਨ 'ਤੇ ਰਹੇ, ਉਹ ਆਪਣੇ ਚੌਕੇ-ਛੱਕਿਆਂ ਨਾਲ ਲੋਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰਦੇ ਰਹੇ ਹਨ। ਅੱਜ ਵੀ ਲੋਕ ਧੋਨੀ ਨੂੰ ਮੈਦਾਨ 'ਤੇ ਮਿਸ ਕਰਦੇ ਹਨ।
ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਨਾਲ ਜੁੜੀ ਕੋਈ ਖਬਰ ਨਹੀਂ ਸੀ। ਪਰ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕ੍ਰਿਕਟ ਜਗਤ 'ਤੇ ਰਾਜ ਕਰਨ ਤੋਂ ਬਾਅਦ ਧੋਨੀ ਫਿਲਮੀ ਦੁਨੀਆ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਧੋਨੀ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਨਾਂ ਅਤੇ ਕਾਸਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹਾਲ ਹੀ 'ਚ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
ਧੋਨੀ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ, ਪਹਿਲੀ ਤਾਮਿਲ ਫਿਲਮ LGM ਯਾਨੀ 'ਲੈਟਸ ਗੇਟ ਮੈਰਿਡ' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਸਿਰਫ 3 ਘੰਟੇ ਪਹਿਲਾਂ ਇੰਸਟਾਗ੍ਰਾਮ ਹੈਂਡਲ 'ਤੇ ਜਾਰੀ ਕੀਤੇ ਗਏ ਇਸ ਪੋਸਟਰ ਨੂੰ 1 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਇੰਨਾ ਹੀ ਨਹੀਂ 1 ਲੱਖ 53 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ। ਇਸ ਫਿਲਮ 'ਚ ਸਾਊਥ ਐਕਟਰ ਹਰੀਸ਼ ਕਸ਼ਯਪ ਅਤੇ ਇਵਾਨਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
ਫਿਲਮ 'ਐਲਜੀਐਮ' ਦਾ ਨਿਰਦੇਸ਼ਨ ਰਮੇਸ਼ ਥਮਿਲਮਾਨੀ ਨੇ ਕੀਤਾ ਹੈ, ਜਦਕਿ ਇਸ ਦੀ ਨਿਰਮਾਤਾ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਹੈ। ਰਮੇਸ਼ ਦੀ ਵੀ ਇਹ ਪਹਿਲੀ ਫਿਲਮ ਹੈ। ਮੇਕਰਸ ਮੁਤਾਬਕ ਇਹ ਬਹੁਤ ਘੱਟ ਬਜਟ ਵਾਲੀ ਫਿਲਮ ਸਾਬਤ ਹੋਵੇਗੀ। ਇਸ ਫਿਲਮ 'ਚ ਹਰੀਸ਼ ਅਤੇ ਇਵਾਨਾ ਤੋਂ ਇਲਾਵਾ ਨਾਦੀਆ ਅਤੇ ਯੋਗੀ ਬਾਬੂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਧੋਨੀ ਨੂੰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਦੇ ਤੌਰ 'ਤੇ ਤਾਮਿਲਨਾਡੂ ਦੇ ਲੋਕਾਂ ਦਾ ਸ਼ਾਨਦਾਰ ਸਮਰਥਨ ਪ੍ਰਾਪਤ ਹੈ। ਰਾਜ ਵਿੱਚ ਪ੍ਰਸ਼ੰਸਕਾਂ ਦੁਆਰਾ ਉਸਨੂੰ ਪਿਆਰ ਨਾਲ ਥਾਲਾ ਕਿਹਾ ਜਾਂਦਾ ਹੈ। ਜਿਕਰਯੋਗ ਹੈ ਕਿ ਦੇਸ਼ ਲਈ ਦੋ ਵਿਸ਼ਵ ਕੱਪ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਫਿਲਮਾਂ ਦੀ ਦੁਨੀਆ 'ਚ ਐਂਟਰੀ ਲੈ ਰਹੇ ਹਨ। ਧੋਨੀ ਨਿਰਮਾਤਾ ਬਣ ਗਏ ਹਨ। ਹਾਲ ਹੀ 'ਚ ਧੋਨੀ ਦੇ ਪਹਿਲੇ ਪ੍ਰੋਡਕਸ਼ਨ ਹਾਊਸ 'ਲੈਟਸ ਗੇਟ ਮੈਰਿਡ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਸੀ।