ਮੂਸੇਵਾਲਾ ਹੱਤਿਆਕਾਂਡ ਦਾ ਕਨੈਕਸ਼ਨ ਜੁੜਿਆ ਯੂਪੀ ਦੇ ਕੁਰਬਾਨ-ਇਮਰਾਨ ਗੈਂਗ ਨਾਲ

ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਮੂਸੇਵਾਲੇ ਦੇ ਕਤਲ ਲਈ ਵਰਤੀ ਗਈ AK-47, ਯੂਪੀ ਦੇ ਖੁਰਜਾ ਤੋਂ 8 ਲੱਖ ਰੁਪਏ ਵਿੱਚ ਖਰੀਦੀ ਸੀ।
ਮੂਸੇਵਾਲਾ ਹੱਤਿਆਕਾਂਡ ਦਾ ਕਨੈਕਸ਼ਨ ਜੁੜਿਆ ਯੂਪੀ ਦੇ ਕੁਰਬਾਨ-ਇਮਰਾਨ ਗੈਂਗ ਨਾਲ

ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹੁਣ ਤੱਕ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਪੁਲੀਸ ਦੇ ਹੱਥ ਅਜੇ ਤੱਕ ਖ਼ਾਲੀ ਹਨ। ਨਾਂ ਤਾਂ ਅਜੇ ਕੋਈ ਠੋਸ ਕਨੈਕਸ਼ਨ ਮਿਲਿਆ ਹੈ ਅਤੇ ਨਾਂ ਹੀ ਗੋਲਡੀ ਬਰਾੜ ਹੱਥੇ ਚੜ੍ਹਿਆ ਹੈ। ਹੁਣ National Investigation Agency (NIA) ਨੇ ਯੂਪੀ ਦੇ ਬੁਲੰਦਸ਼ਹਿਰ ਦੇ ਖੁਰਜਾ 'ਚ ਛਾਪਾ ਮਾਰਿਆ ਹੈ, ਜਿੱਥੇ ਉਸਨੂੰ ਇਸ ਕਤਲਕਾਂਡ ਵਿੱਚ ਕੁਰਬਾਨ-ਇਮਰਾਨ ਗੈਂਗ ਦੀ ਸ਼ਮੂਲੀਅਤ ਦਾ ਪਤਾ ਲੱਗਿਆ।

NIA ਮੁਤਾਬਕ ਮੂਸੇਵਾਲਾ ਨੂੰ ਮਾਰਨ ਲਈ ਬਿਸ਼ਨੋਈ ਗੈਂਗ ਨੇਂ, ਕੁਰਬਾਨ-ਇਮਰਾਨ ਗੈਂਗ ਤੋਂ AK-47 ਖਰੀਦੀ ਸੀ। ਖਰੀਦਣ ਤੋਂ ਬਾਅਦ ਇਸਨੂੰ ਕੁਝ ਦਿਨਾਂ ਤੱਕ ਗਾਜ਼ੀਆਬਾਦ ਦੇ ਕੁਝ ਵੱਖੋ-ਵੱਖਰੇ ਠਿਕਾਣਿਆ ਤੇ ਵੀ ਰੱਖਿਆ ਗਿਆ ਸੀ। ਇਹ ਜਾਣਨ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (NIA) ਮੂਸੇਵਾਲਾ ਕਤਲ ਕਾਂਡ ਦੀ ਜਾਂਚ ਸ਼ੁਰੂ ਕਰ ਸਕਦੀ ਹੈ। ਇਸ ਸਬੰਧੀ ਸਬੂਤ ਇਕੱਠੇ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। NIA ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਤੋਂ ਨਦੀਮ ਨਾਂ ਦੇ ਵਿਅਕਤੀ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਹੈ।

ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਲਾਰੈਂਸ ਨੇ ਪੰਜਾਬ ਪੁਲਿਸ ਨੂੰ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਕੁਰਬਾਨ-ਇਮਰਾਨ ਗੈਂਗ ਤੋਂ ਖਰੀਦੇ ਗਏ ਹੋ ਸਕਦੇ ਹਨ। ਉਸ ਦਾ ਗਰੋਹ ਪਹਿਲਾਂ ਵੀ ਉਸ ਤੋਂ ਹਥਿਆਰ ਲੈਂਦਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪਿਛਲੇ ਕੁਝ ਸਾਲਾਂ ਵਿਚ ਲਾਰੈਂਸ ਗੈਂਗ ਨੂੰ 100 ਤੋਂ ਵੱਧ ਆਟੋਮੈਟਿਕ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਇਸ ਤੋਂ ਇਲਾਵਾ ਬਿਸ਼ਨੋਈ ਗੈਂਗ ਤੋਂ ਇਲਾਵਾ ਇਹ ਕਈ ਹੋਰ ਗੈਂਗਾਂ ਨੂੰ ਵੀ ਹਥਿਆਰ ਸਪਲਾਈ ਕਰ ਚੁੱਕਾ ਹੈ। NIA ਸ਼ਨੀਵਾਰ ਦੁਪਹਿਰ ਕਰੀਬ 2.30 ਵਜੇ ਖੁਰਜਾ ਦੇ ਮੁਹੱਲਾ ਚੌਹਟਾ ਸਥਿਤ ਕੁਰਬਾਨ ਅੰਸਾਰੀ ਦੇ ਬੇਟੇ ਨਦੀਮ ਦੇ ਘਰ ਪਹੁੰਚੀ। ਜਾਂਚ ਏਜੰਸੀ ਨੇ ਘਰ ਦੀ ਤਲਾਸ਼ੀ ਲਈ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਨਦੀਮ ਨੂੰ ਹਿਰਾਸਤ ਵਿੱਚ ਲੈ ਗਿਆ।

ਜ਼ਿਕਰਯੋਗ ਹੈ ਕਿ ਕੁਰਬਾਨ ਅੰਸਾਰੀ ਉੱਤਰ ਪ੍ਰਦੇਸ਼ ਤੋਂ ਹਥਿਆਰਾਂ ਦਾ ਸਪਲਾਇਰ ਹੈ। 2016 ਵਿੱਚ ਦਿੱਲੀ ਪੁਲਿਸ ਨੇ ਉਸਨੂੰ ਇੱਕ ਕਰੋੜ ਦੇ ਹਥਿਆਰਾਂ ਸਮੇਤ ਫੜਿਆ ਸੀ। ਫਿਰ ਪਤਾ ਲੱਗਾ ਕਿ ਉਸ ਨੂੰ ਇਹ ਹਥਿਆਰ ਪਾਕਿਸਤਾਨ ਤੋਂ ਮਿਲੇ ਸਨ। ਹਾਲਾਂਕਿ ਕੁਰਬਾਨ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਇਸ ਤੋਂ ਬਾਅਦ ਨਦੀਮ ਨੇ ਇਹ ਕੰਮ ਸੰਭਾਲ ਲਿਆ।

Related Stories

No stories found.
logo
Punjab Today
www.punjabtoday.com